ਅੰਮ੍ਰਿਤਸਰ 5 ਅਪ੍ਰੈਲ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫਲੌਂਗ ਲਰਨਿੰਗ ਵਿਭਾਗ ਨੇ ਅੱਜ ਇਥੇ ਵੀ.ਐਲ.ਸੀ.ਸੀ ਹੈਲਥ ਕੇਅਰ ਲਿਮ. ਦੇ
ਸਹਿਯੋਗ ਨਾਲ ਜੈਲ ਨੇਲਜ਼ ਐਕਸਟੈਂਸ਼ਨ ਬਾਰੇ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ।ਪ੍ਰੋ. (ਡਾ.) ਸਰੋਜ ਬਾਲਾ ਨੇ ਟੀਮ ਦਾ ਸੁਆਗਤ ਕਰਦਿਆਂ ਵਿਦਿਆਰਥੀਆਂ ਨੂੰ ਨੇਲ ਆਰਟ ਡਿਜ਼ਾਇਨਾਂ ਵਿੱਚ ਤਕਨੀਕੀ ਹੁਨਰ ਵਿਕਸਿਤ ਕਰਨ ਦੀ ਮਹੱਤਤਾ ਬਾਰੇ ਦੱਸਿਆ।ਉਨ੍ਹਾਂ ਨੇ ਕਿਹਾ ਕਿ ਇਹ ਵਰਕਸ਼ਾਪ ਇਸ ਖੇਤਰ ਵਿੱਚ ਉਦਯੋਗ ਦੇ ਵਪਾਰਕ ਪਹਿਲੂ ਬਾਰੇ ਜਾਣਨ ਵਿੱਚ ਕਿਸ ਤਰਾਂ ਮਦਦ ਕਰੇਗੀ ਅਤੇ ਨਾਲ ਹੀ ਪਰਫੈਕਟ ਨੇਲ ਆਰਟਿਸਟ ਜਾਂ ਨੇਲ ਟੈਕਨੀਸ਼ੀਅਨ ਬਣਨ ਨਾਲ ਪ੍ਰਤਿਭਾ ਹੋਰ ਵੀ ਨਿਖਰੇਗੀ।ਵਿਦਿਆਰਥੀਆਂ ਨੂੰ ਨਹੁੰਆਂ ਦੀ ਦੇਖਭਾਲ ਦੀਆਂ ਨਵੀਆਂ ਤਕਨੀਕਾਂ ਅਤੇ ਨੇਲ ਆਰਟ ਡਿਜ਼ਾਇਨ ਸਬੰਧੀ ਨਵੇਂ ਢੰਗ ਤਰੀਕਿਆਂ ਬਾਰੇ ਵੀ ਸਿੱਖਣ ਦਾ ਮੌਕਾ ਮਿਲਿਆ।
ਨੇਲ ਕੇਅਰ ਸੇਵਾਵਾਂ ਦੇ ਉਦਸ਼਼, ਮਹੱਤਵ ਅਤੇ ਵਰਤੋਂ ਬਾਰੇ ਜਾਣੂ ਕਰਵਾਉਂਦਿਆਂ ਮਾਹਿਰਾਂ ਨੇ ਜੈਲ ਨੇਲ ਐਕਸਟੈਂਸ਼ਨ ਬਾਰੇ ਦੱਸਿਆ।ਉਨ੍ਹਾਂ ਇਸ ਤੋਂ ਇਲਾਵਾ ਨੇਲ ਆਰਟ ਦੇ ਵੱਖ-ਵੱਖ ਰੂਪਾਂ (ਐਕਰੀਲਿਕ, ਮਾਰਬਲ ਅਤੇ 3ਡੀ) ਨਾਲ ਨਹੁੰਆਂ ਨੂੰ ਸਜਾਉਣ, ਨੇਲ ਆਰਟ ਪੇਂਟ ਕਰਨ, ਵਧਾਉਣ ਰਚਨਾਤਮਕ ਤਰੀਕਿਆਂ ਬਾਰੇ ਵਿਸਥਾਰ ‘ਚ ਦੱਸਿਆ।ਉਨ੍ਹਾਂ ਕਿਹਾ ਕਿ ਇਕ ਪੇਸ਼ੇਵਰ ਨੇਲ ਆਰਟਿਸਟ ਬਣਨ ਲਈ ਮੈਨੀਕਿਓਰ ਅਤੇ ਪੇਡੀਕਿਓਰ ਦੇ ਸਾਰੇ ਪਹਿਲੂਆਂ ਦੇ ਨਾਲ-ਨਾਲ ਨੇਲ ਆਰਟ ਅਤੇ ਐਕਸਟੈਂਸ਼ਨ ਦੇ ਕਈ ਰੂਪਾਂ ਵਿੱਚ ਨਿਪੁੰਨ ਹੋਣਾ ਚਾਹੀਦਾ ਹੈ।
ਪ੍ਰੋਗਰਾਮ ਦੇ ਕੋਆਰਡੀਨੇਟਰ ਸ਼੍ਰੀਮਤੀ ਤੇਜਪਾਲ ਕੌਰ ਅਤੇ ਮਿਸ ਜਸਕਰਨ ਕੌਰ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਇਸ ਵਰਕਸ਼ਾਪ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਪ੍ਰੇਰਣਾ ਕੀਤੀ ।
Check Also
ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ …
Punjab Post Daily Online Newspaper & Print Media