Monday, August 24, 2026

ਯਾਦਗਾਰੀ ਹੋ ਨਿੱਬੜਿਆ ਸਰਕਾਰੀ ਹਾਈ ਸਕੂਲ ਦਾ ਇਨਾਮ ਵੰਡ ਸਮਾਰੋਹ

ਸੰਗਰੂਰ, 6 ਅਪ੍ਰੈਲ (ਜਗਸੀਰ ਲੌਂਗੋਵਾਲ) – ਸਰਕਾਰੀ ਹਾਈ ਸਕੂਲ ਬਖਸ਼ੀਵਾਲਾ ਵਿਖੇ ਮਾਪੇ-ਅਧਿਆਪਕ ਮਿਲਣੀ ਦੇ ਨਾਲ ਨਾਲ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ।ਹਰ ਜਮਾਤ ਵਿਚੋਂ ਪਹਿਲੇ, ਦੂਜੇ ਅਤੇ ਤੀਜੇ ਨੰਬਰ `ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ।ਖੇਡਾਂ, ਪੂਰੀ ਹਾਜ਼ਰੀ, ਵੱਧ ਸੁਧਾਰ ਕਰਨ ਵਾਲੇ ਅਤੇ ਹੋਰ ਗਤੀਵਿਧੀਆਂ ਵਿਚ ਵਧ ਚੜ਼੍ਹ ਕੇ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ।ਵਿਦਿਆਰਥੀਆਂ ਵਲੋਂ ਰੰਗਾ-ਰੰਗ ਸੱਭਿਆਚਾਰਕ ਆਈਟਮਾਂ ਪੇਸ਼ ਕੀਤੀਆਂ ਗਈਆਂ।
                  ਵਿਦਿਆਰਥੀਆਂ ਨੇ ਨਸ਼ੇ, ਅਨਪੜਤਾ ਅਤੇ ਹੋਰ ਭੈੜੀਆਂ ਅਲਾਮਤਾਂ ਦੇ ਖ਼ਿਲਾਫ਼ ਅਤੇ ਸਭ ਨੂੰ ਬਰਾਬਰ ਸਿੱਖਿਆ ਦੇ ਹੱਕ ਸਮੇਤ ਕਈ ਹੋਰ ਸਕਿੱਟ ਆਈਟਮਾਂ ਪੇਸ਼ ਕੀਤੀਆਂ।ਪੇਸ਼ ਕੀਤੇ ਗਏ ਗਿੱਧੇ ਭੰਗੜੇ ਨੇ ਪ੍ਰੋਗਰਾਮ ਦਾ ਰੰਗ ਬੰਨ ਦਿੱਤਾ।
                ਹਾਜ਼ਰ ਮਾਪਿਆਂ ਨੇ ਸਕੂਲ ਦੇ ਪਿਛਲੇ ਸਮੇਂ ਵਿਚ ਹੋਈ ਤਰੱਕੀ ਲਈ ਸਕਲ ਦੀ ਬਹੁਤ ਵਾਹ-ਵਾਹ ਕੀਤੀ ਅਤੇ ਬੱਚਿਆਂ ਦੇ ਨਤੀਜੇ `ਤੇ ਬਹੁਤ ਖੁਸ਼ੀ ਪ੍ਰਗਟ ਕੀਤੀ।ਹਾਜ਼ਰ ਮਹਿਮਾਨ ਐਸ.ਐਮ.ਸੀ ਕਮੇਟੀ, ਪੰਚਾਇਤ ਤੇ ਮਾਪੇ ਪ੍ਰੋਗਰਾਮ ਦੀ ਸਫ਼ਲਤਾ ‘ਤੇ ਬਹੁਤ ਖੁਸ਼ ਹੋਏ।ਉਨ੍ਹਾਂ ਨੇ ਵਿਦਿਆਰਥੀਆਂ, ਮਾਪਿਆਂ ਤੇ ਅਧਿਆਪਕਾਂ ਨੂੰ ਸ਼ਾਨਦਾਰ ਨਤੀਜਿਆਂ ਲਈ ਵਧਾਈ ਦਿੱਤੀ ਅਤੇ ਸਕੀੂਲ ਨੂੰ ਵਧ ਚੜ੍ਹ ਕੇ ਯੋਗਦਾਨ ਦੇਣ ਦਾ ਵਾਅਦਾ ਕੀਤਾ।
ਹਾਜ਼ਰ ਮਹਿਮਾਨਾਂ ਵਿਚ ਮਿੱਠੂ ਸਿੰਘ ਵਾਲੀਆ, ਸੁਖਪਾਲ ਸਿੰਘ ਸੇਖੋਂ, ਗੁਰਮੁੱਖ ਸਿੰਘ, ਧਨਜੋਤ ਸਿੰਘ ਪੰਚ, ਰਾਮ ਗਿਰ, ਮੇਜਰ ਸਿੰਘ, ਰਣਜੀਤ ਸਿੰਘ ਵਾਲੀਆ, ਤਾਜ ਖਾਂ ਅਤੇ ਤਰਸੇਮ ਸਿੰਘ ਹਾਜ਼ਰ ਸਨ।
             ਸਰਪੰਚ ਮਿੱਠੂ ਸਿੰਘ ਵਾਲੀਆ, ਗੁਰਮੇਲ ਸਿੰਘ, ਮੇਜਰ ਸਿੰਘ ਅਤੇ ਹੋਰਾਂ ਨੇ ਵਿਦਿਆਰਥੀਆਂ ਨੂੰ ਨਕਦ ਇਨਾਮ ਵੰਡੇ। ਸਰਪੰਚ ਵਾਲੀਆ ਨੇ ਸਕੂਲ ਲਈ ਜਨਰੇਟਰ ਅਤੇ ਸਟੇਜ ਲਈ ਸ਼ੈਡ ਬਣਵਾਉਣ ਦਾ ਐਲਾਨ ਕੀਤਾ। ਸਾਰੇ ਮਹਿਮਾਨਾਂ ਨੇ ਮੁੱਖ ਅਧਿਆਪਕਾ ਸ੍ਰੀਮਤੀ ਮੋਨੀਸ਼ਾ ਮਹਿਤਾ, ਸਮੂਹ ਸਟਾਫ, ਉਪ ਚੇਅਰਮੈਨ ਸ਼ੌਕਤ ਅਲੀ ਅਤੇ ਸਕੂਲ ਚੇਅਰਮੈਨ ਬਲਜੀਤ ਗਿਰ ਦਾ ਚੰਗੀ ਪੜ੍ਹਾਈ, ਚੰਗੇ ਨਤੀਜੇ ਅਤੇ ਵਧੀਆ ਪ੍ਰੋਗਰਾਮ ਪੇਸ਼ ਕਰਨ `ਤੇ ਧੰਨਵਾਦ ਕੀਤਾ ਅਤੇ ਵਧਾਈ ਦਿੱਤੀ।

Check Also

ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …