Monday, August 24, 2026

ਜਨਮ ਦਿਨ “ਸ਼ੁਭ ਇੱਛਾਵਾਂ ਸਰਟੀਫਿਕੇਟ ਤੇ ਫੁੱਲਾਂ ਦਾ ਗੁਲਦਸਤਾ ਕੀਤਾ ਭੇਟ

ਅੰਮ੍ਰਿਤਸਰ, 7 ਅਪ੍ਰੈਲ (ਸੁਖਬੀਰ ਸਿੰਘ) – ਮੁੱਖ ਮੰਤਰੀ ਪੰਜਾਬ ਅਤੇ ਡੀ.ਜੀ.ਪੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਿਊਟੀ ਕਰ ਰਹੇ ਸਮੂਹ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਮਨੋਬਲ ਉਚਾ ਚੁੱਕਣ ਅਤੇ ਉਨਾਂ ਦੇ ਜਨਮ ਦਿਨ ਨੂੰ ਯਾਦਗਾਰ ਬਣਾਉਣ ਲਈ “ਸ਼ੁਭ ਇੱਛਾਵਾਂ ਸਰਟੀਫਿਕੇਟ ਸਮੇਤ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ ਜਾ ਰਿਹਾ ਹੈ
                  ਇਸੇ ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ‘ਚ ਡਿਊਟੀ ਕਰ ਰਹੇ 41 ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ।ਏ.ਸੀ.ਪੀ ਲਾਇਸੰਸਿੰਗ ਅੰਮ੍ਰਿਤਸਰ ਜੋਗਿੰਦਰ ਸਿੰਘ ਪੀ.ਪੀ.ਐਸ ਅਤੇ ਦਰਜ਼ਾ ਚਾਰ ਮਹਿਲਾ ਮੁਲਾਜ਼ਮ ਰੂਪਜੀਤ ਕੌਰ ਤੋਂ ਇਲਾਵਾ ਸਿਪਾਹੀ, ਮੁੱਖ ਸਿਪਾਹੀ, ਏ.ਐਸ.ਆਈ ਅਤੇ ਐਸ.ਆਈ ਨੂੰ ਉਹਨਾਂ ਦੇ ਜਨਮ ਦਿਨ ‘ਤੇ ਡੀ.ਸੀ.ਪੀ ਸਥਾਨਿਕ ਅੰਮ੍ਰਿਤਸਰ ਸੂਬਾ ਸਿੰਘ ਪੀ.ਪੀ.ਐਸ ਵਲੋਂ ਜਨਮ ਦਿਨ ਦੀਆਂ “ਸ਼ੁਭ ਇੱਛਾਵਾਂ ਸਰਟੀਫਿਕੇਟ ਸਮੇਤ ਇੱਕ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਵਧਾਈ ਦਿੱਤੀ ਗਈ।

Check Also

ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …