ਸਮਰਾਲਾ, 10 ਮਾਰਚ (ਇੰਦਰਜੀਤ ਸਿੰਘ ਕੰਗ) – ਐਂਟੀ ਕਰਾਇਮ ਐਂਡ ਕੁਰੱਪਸ਼ਨ ਸਕੌਡ ਪੰਜਾਬ ਦੇ ਵਰਕਿੰਗ ਪ੍ਰਧਾਨ ਰਾਕੇਸ਼ ਕਲਿਆਣ ਦੀ ਅਗਵਾਈ ਹੇਠ
ਥਾਣਾ ਸਮਰਾਲਾ ਵਿੱਚ ਨਵੇਂ ਆਏ ਐਸ.ਐਚ.ਓ ਸੁਰਜੀਤ ਸਿੰਘ ਨਾਲ ਮੁਲਾਕਾਤ ਕੀਤੀ ਗਈ ਅਤੇ ਉਨ੍ਹਾਂ ਦਾ ਸਵਾਗਤ ਕਰਦੇ ਹੋਏ ਗੁਲਦਸਤਾ ਭੇਂਟ ਕੀਤਾ। ਮੁੁਲਾਕਾਤ ਦੌਰਾਨ ਭ੍ਰਿਸ਼ਟਾਚਾਰ ਅਤੇ ਨੌਜਵਾਨਾਂ ਵਿੱਚ ਨਸ਼ਿਆਂ ਪ੍ਰਤੀ ਵਧ ਰਹੇ ਰੁਝਾਨ ਆਦਿ ਮੁੱਦਿਆ ‘ਤੇ ਵਿਚਾਰ ਚਰਚਾ ਕੀਤੀ ਗਈ।ਸਮਰਾਲਾ ਥਾਣਾ ਅਧੀਨ ਆਉਂਦੇ ਸ਼ਹਿਰ ਅਤੇ ਪਿੰਡਾਂ ਵਿੱਚ ਨਸ਼ਿਆਂ ਦੀ ਭੈੜੀ ਵਾਦੀ ਨੂੰ ਖਤਮ ਕਰਨ ਅਤੇ ਸਰਕਾਰੀ ਦਫਤਰਾਂ ਵਿੱਚ ਫੈਲ ਰਹੇ ਭ੍ਰਿਸ਼ਟਾਚਾਰ ਸਬੰਧੀ ਕੋਈ ਸਖਤ ਕਦਮ ਚੁੱਕਣ ਸਬੰਧੀ ਵੀ ਚਰਚਾ ਕੀਤੀ ਗਈ।ਪ੍ਰਧਾਨ ਰਾਕੇਸ਼ ਕਲਿਆਣ ਨੇ ਕਿਹਾ ਪ੍ਰਸਾਸ਼ਨ ਨੂੰ ਉਨਾਂ ਦੀ ਸੰਸਥਾ ਦੀ ਜਿੱਥੇ ਵੀ ਜਰੂਰਤ ਹੋਵੇਗੀ, ਉਹ ਪੂਰੀ ਤਰ੍ਹਾਂ ਸਾਥ ਦੇਣਗੇ।
ਥਾਣਾ ਮੁਖੀ ਨੇ ਵੀ ਵਿਸ਼ਵਾਸ਼ ਦਿਵਾਇਆ ਕਿ ਉਹ ਸਮਰਾਲਾ ਇਲਾਕੇ ਵਿੱਚ ਇੱਕ ਮੁਹਿੰਮ ਵਿੱਢ ਕੇ ਆਪਣੇ ਇਲਾਕੇ ਵਿੱਚੋਂ ਨਸ਼ੇ ਦਾ ਪੂਰਾ ਸਫਾਇਆ ਕਰਨਗੇ ਅਤੇ ਗੈਰ ਕਾਨੂੰਨੀ ਧੰਦਾ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ।
ਇਸ ਮੌਕੇ ਰਵੀ ਸ਼ੰਕਰ ਸੀਨੀ: ਡਕੈਟਿਵ ਅਫੀਸਰ, ਦਵਿੰਦਰ ਗੁਪਤਾ, ਸਤੀਸ਼ ਕੁਮਾਰ ਸੋਸ਼ਲ ਵਰਕਰ ਹਾਜ਼ਰ ਸਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media