ਪਠਾਨਕੋਟ, 10 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਗੋਸਵਾਮੀ ਸ੍ਰੀ ਗੁਰੂ ਨਾਭਾ ਦਾਸ ਜੀ ਦੇ 450ਵੇਂ ਪ੍ਰਕਾਸ਼ ਪੂਰਬ ‘ਤੇ ਜਿਲ੍ਹਾ ਪਠਾਨਕੋਟ ਤੇ ਸਮੂਚੇ ਪੰਜਾਬ ਨੂੰ ਦਿਲ
ਦੀਆਂ ਗਹਿਰਾਈਆਂ ਤੋਂ ਹਾਰਦਿਕ ਸੁਭਕਾਮਨਾਵਾਂ ਦਿੰਦਾ ਹਾਂ ਅਤੇ ਉਨ੍ਹਾਂ ਦੇ ਦੱਸੇ ਹੋਏ ਮਾਰਗ ਤੇ ਚੱਲ ਕੇ ਅਪਣਾ ਜੀਵਨ ਸਫਲ ਕਰਨਾ ਚਾਹੀਦਾ ਹੈ।ਲਾਲ ਚੰਦ ਕਟਾਰੂਚੱਕ ਖੁਰਾਕ, ਸਿਵਲ ਸਪਲਾਈ ਅਤੇ ਖੱਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਨੇ ਇਹ ਪ੍ਰਗਟਾਵਾ ਗੋਸਵਾਮੀ ਸ੍ਰੀ ਗੁਰੂ ਨਾਭਾ ਦਾਸ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੂਰਬ ‘ਤੇ ਜਿਲ੍ਹਾ ਪਠਾਨਕੋਟ ਵਿਖੇ ਕੱਢੀ ਗਈ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਣ ਸਮੇਂ ਕੀਤਾ।
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਭਾ ਦਾਸ ਜੀ ਮਹਾਰਾਜ ਜੋ ਬਹੁਤ ਵੱਡੇ ਚਿੰਤਕ ਵੀ ਹਨ।ਜਿਨ੍ਹਾਂ ਦੀ ਸਾਰੀ ਜੀਵਨੀ ਤੇ ਰਚਨਾ ਸਮਾਜ ਨੂੰ ਇੱਕ ਬਹੁਤ ਵੱਡੀ ਸੇਧ ਦਿੰਦੀ ਹੈ।ਉਨਾਂ ਕਿਹਾ ਕਿ ਉਹ ਸ਼ੋਭਾ ਯਾਤਰਾ ਵਿੱਚ ਸ਼ਾਮਲ ਹਰੇਕ ਵਿਅਕਤੀ ਨੂੰ ਦਿਲ ਦੀਆਂ ਗਰਿਰਾਈਆਂ ਤੋਂ ਪੰਜਾਬ ਸਰਕਾਰ ਵਲੋਂ, ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਅਤੇ ਅਪਣੇ ਵਲੋਂ ਗੋਸਵਾਮੀ ਜੀ ਦੇ ਪ੍ਰਕਾਸ਼ ਪੂਰਬ ‘ਤੇ ਸੁਭਕਾਮਨਾਵਾਂ ਭੇਂਟ ਕਰਦੇ ਹਨ।
ਜਿਕਰਯੋਗ ਹੈ ਕਿ ਸ਼ੋਭਾ ਯਾਤਰਾ ਭੜੋਲੀ ਕਲ੍ਹਾਂ ਤੋਂ ਸ਼ੁਰੂ ਕੀਤੀ ਗਈ, ਜੋ ਗੁਰਦਾਸਪੁਰ ਰੋਡ, ਬੱਸ ਸਟੈਂਡ, ਰੇਲਵੇ ਰੋਡ, ਬਾਲਮੀਕੀ ਚੋਕ, ਲਾਈਟਾਂ ਵਾਲਾ ਚੋਕ, ਪੀਰ ਬਾਬਾ ਚੋਕ, ਢਾਂਗੂ ਰੋਡ ਤੋਂ ਹੁੰਦੇ ਹੋਏ ਸ਼ਹੀਦ ਭਗਤ ਸਿੰਘ ਚੋਕ ਵਿਖੇ ਸਮਾਪਤ ਕੀਤੀ ਗਈ।ਰਸਤੇ ਵਿੱਚ ਲੋਕਾਂ ਵਲੋਂ ਸ਼ੋਭਾ ਯਾਤਰਾ ਦਾ ਸਵਾਗਤ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ ਅਤੇ ਜਗ੍ਹਾ ਜਗ੍ਹਾ ‘ਤੇ ਸੰਗਤ ਲਈ ਪ੍ਰਸਾਦ ਦੇ ਸਟਾਲ ਵੀ ਲਗਾਏ ਗਏ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media