Sunday, April 12, 2026

ਵਿਦਿਆਰਥੀ ਵਰਗ ਲਈ ਘਾਤਕ ਹੈ ਮੋਬਾਇਲ ਦੀ ਜਿਆਦਾ ਵਰਤੋਂ

ਅਧੁਨਿਕ ਯੁੱਗ ‘ਚ ਮਨੁੱਖ ਦੇ ਆਰਾਮ ਲਈ ਅਨੇਕਾਂ ਸਾਧਨ ਵਿਕਸਿਤ ਹੋ ਚੁੱਕੇ ਹਨ।ਜਿਨ੍ਹਾਂ ਦੀ ਵਰਤੋਂ ਦਾ ਮਾੜਾ ਚੰਗਾ ਅਸਰ ਮਨੁੱਖੀ ਸਰੀਰ ਅਤੇ ਦਿਮਾਗ ‘ਤੇ ਪੈਂਦਾ ਹੈ।ਮੋਬਾਈਲ, ਕੰਪਿਊਟਰ, ਇੰਟਰਨੈਟ, ਇੰਸਟਾਗ੍ਰਾਮ `ਫੇਸਬੁਕ, ਵ੍ਹਟਸਐਪ ਅਤੇ ਹੋਰ ਅਨੇਕਾਂ ਸਾਧਨ ਆ ਚੁੱਕੇ ਹਨ।ਇਨ੍ਹਾਂ ਸਭ ਸਾਧਨਾਂ ਦਾ ਪ੍ਰਯੋਗ ਅੱਜ ਦਾ ਨੌਜਵਾਨ, ਵਿਦਿਆਰਥੀ ਬੱਚੇ ਆਦਿ ਸਭ ਬਹੁਤ ਤੇਜ਼ੀ ਨਾਲ ਕਰ ਰਹੇ ਹਨ।ਕੋਰੋਨਾ ਕਾਲ ਦੌਰਾਨ ਸਭ ਤੋਂ ਵੱਧ ਪ੍ਰਯੋਗ ਹੋਣ ਵਾਲੇ ਸਾਧਨ ਦੇ ਰੂਪ ਵਿੱਚ ਮੋਬਾਇਲ ਦਾ ਪ੍ਰਯੋਗ ਸਭ ਤੋਂ ਵੱਧ ਹੋਇਆ ਹੈ।ਵਿਦਿਆਰਥੀ ਵਰਗ, ਬੱਚੇ, ਬਜ਼ੁਰਗ, ਨੌਜਵਾਨ ਸਭ ਮੋਬਾਇਲ ਦੇ ਆਦੀ ਹੋ ਗਏ ਹੋ ਗਏ ਹਨ।ਅੱਜ ਹਰ ਕੋਈ ਸਮਾਰਟਫੋਨ ਦੀ ਵਰਤੋਂ ਕਰ ਰਿਹਾ ਹੈ।ਅੱਜ ਚਾਰ -ਪੰਜ ਸਾਲ ਦੇ ਬੱਚੇ ,ਵਿਦਿਆਰਥੀ ਮੋਬਾਈਲ ਤੇ ਗੇਮਾਂ ਖੇਡਦੇ ਹਨ।ਇਸ ਤੋਂ ਇਲਾਵਾ ਕੋਰੋਨਾ ਕਾਲ ਤੋਂ ਬਾਅਦ ਵੀ ਵਿਦਿਆਰਥੀ ਮੋਬਾਈਲ ਤੇ ਜਿਆਦਾ ਸਮਾਂ ਬਤੀਤ ਕਰ ਰਹੇ ਹਨ।ਸਕੂਲਾਂ ਨੇ ਵੀ ਘਰੇਲੂ ਕੰਮ ਦੇਣ ਦਾ ਜ਼ਰੀਆ ਬਣਾ ਲਿਆ ਹੈ।ਜਿਸ ਸੰਚਾਰ ਸਾਧਨਾਂ ਦੀ ਵਰਤੋਂ ਲਾਭ ਵਿੱਚ ਹੈ।ਉਸ ਨੂੰ ਮਾਨਵੀ ਲਾਲਚ ਨੇ ਨੁਕਸਾਨ ਦੇ ਰੂਪ ਵਿੱਚ ਵਧਾ ਲਿਆ ਹੈ।ਮਾਪੇ ਆਪ ਮਿਹਨਤ ਕਰਨ ਅਤੇ ਬੱਚਿਆਂ ਨੂੰ ਸਮਾਂ ਦੇਣ ਦੀ ਬਜ਼ਾਏ ਫੋਨ ਦੇ ਕੇ ਆਪਣੀ ਜਿੰਮੇਵਾਰੀ ਤੋਂ ਭੱਜ ਰਹੇ ਹਨ।ਬੇਸ਼ੱਕ ਕੋਰੋਨਾ ਕਾਰਨ ਬੱਚਿਆਂ ਤੇ ਅਧਿਆਪਕਾਂ ਲਈ ਫੋਨ ਪੜ੍ਹਾਈ ਲਈ ਬਹੁਤ ਸਹਾਈ ਸਿੱਧ ਹੋਇਆ, ਪਰ ਇਸ ਦੀ ਆਦਤ ਨੇ ਸਰੀਰਕ ਅਤੇ ਆਰਥਿਕ ਨੁਕਸਾਨ ਵਿੱਚ ਵੀ ਵਾਧਾ ਕੀਤਾ।ਘਰ ਵਿੱਚ ਬਜੁਰਗਾਂ ਨਾਲ ਘੱਟ ਸਮਾਂ ਬਿਤਾਉਣਾ, ਬੱਚਿਆਂ ਵੱਲ ਧਿਆਨ ਨਾ ਦੇਣਾ, ਉਨ੍ਹਾਂ ਦੀਆਂ ਗੱਲਾਂ ਨਾ ਸੁਣਨਾ ਆਦਿ ਤੋਂ ਇਲਾਵਾ ਵਿਦਿਆਰਥੀ ਹਰ ਸਵਾਲ ਦਿਮਾਗੀ ਤੌਰ ‘ਤੇ ਲੱਭਣ ਦੀ ਬਜ਼ਾਏ ਸਰਚ ਇੰਜਨ ਦਾ ਪ੍ਰਯੋਗ ਕਰਨ ਲੱਗੇ ਹਨ।

               ਵਿਦਿਆਰਥੀਆਂ ਲਈ ਵਧੀਆ ਖਾਣਾ ਵਧੀਆ, ਸਿਹਤ ਜਰੂਰੀ ਨਹੀਂ।ਪਰ ਮੋਬਾਈਲ ਸਮਾਰਟ ਅਤੇ ਡਾਟਾ ਪੈਕ ਵੱਡਾ ਹੋਣਾ ਜ਼ਰੂਰੀ ਹੈ।ਮੋਬਾਇਲ ਦੀ ਜਿਆਦਾ ਵਰਤੋਂ ਨਾਲ ਅੱਖਾਂ ਦੀਆਂ ਬਿਮਾਰੀਆਂ, ਦਿਮਾਗੀ ਪ੍ਰੇਸ਼ਾਨੀ, ਸਰਵਾਈਕਲ, ਭੁਲੱਕੜਪਣ ਆਦਿ ਬਿਮਾਰੀਆਂ ਵਧ ਰਹੀਆਂ ਹਨ।ਇਸ ਲਈ ਮੋਬਾਇਲ ਦੀ ਵਰਤੋਂ ਪ੍ਰਤੀ ਜਾਗਰੂਕਤਾ ਮੁਹਿੰਮ ਸਮੇਂ ਦੀ ਲੋੜ ਹੈ।ਵਿਦਿਆਰਥੀ ਵਰਗ ਨੂੰ ਜ਼ਰੂਰਤ ਅਨੁਸਾਰ ਵਰਤੋਂ, ਨਿਸ਼ਚਿਤ ਸਮਾਂ ਅਤੇ ਸੋਸ਼ਲ ਮੀਡੀਆ ਦੀ ਘੱਟ ਵਰਤੋਂ, ਗੇਮਾਂ ਨਾ ਖੇਡਣਾ ਆਦਿ ਨਿਯਮਾਂ ਦੀ ਵਰਤੋਂ ਕਰਦੇ ਹੋਏ ਮੋਬਾਇਲ ਦਾ ਪ੍ਰਯੋਗ ਕਰਨ ਦੀ ਆਜ਼ਾਦੀ ਦੇਣੀ ਚਾਹੀਦੀ ਹੈ।ਨਾਲ ਹੀ ਸੌਣ ਤੋਂ ਘੱਟੋ ਘੱਟ ਅੱਧਾ ਘੰਟਾ ਪਹਿਲਾਂ ਮੋਬਾਇਲ ਨੂੰ ਬੰਦ ਕਰਨਾ ਬਹੁਤ ਜਰੂਰੀ ਹੈ ਤਾਂ ਜੋ ਸ਼ਾਂਤੀ ਨਾਲ ਆਰਾਮ ਕੀਤਾ ਜਾ ਸਕੇ ਅਤੇ ਮੋਬਾਈਲ ਵੱਲ ਅਧਿਕ ਧਿਆਨ ਨਾ ਜਾਵੇ।
                ਸੋ ਵਿਦਿਆਰਥੀ ਵਰਗ ਲਈ ਮੋਬਾਇਲ ਦੀ ਘੱਟ ਵਰਤੋਂ ਉਨ੍ਹਾਂ ਦੇ ਜੀਵਨ ਨੂੰ ਸਫਲ ਬਣਾਉਣ ਵਿੱਚ ਸਹਾਇਕ ਸਿੱਧ ਹੋਵੇਗੀ।
ਜੈ ਹਿੰਦ।1204202202

ਸਾਰਿਕਾ ਜ਼ਿੰਦਲ ਲੌਂਗੋਵਾਲ
ਜ਼ਿਲ੍ਹਾ ਸੰਗਰੂਰ।

Check Also

ਚੇਅਰਮੈਨ ਰਿੰਟੂ ਨੇ ਉਤਰੀ ਵਿਧਾਨ ਸਭਾ ਹਲਕੇ ‘ਚ ਵਿਕਾਸ ਕਾਰਜ਼ਾਂ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 11 ਅਪ੍ਰੈਲ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕੇ ਅੰਮ੍ਰਿਤਸਰ ਉੱਤਰੀ ਦੇ ਆਮ ਆਦਮੀ ਪਾਰਟੀ …