Friday, September 18, 2026

ਜ਼ਿੰਦਗੀ ਦੇ ਰੰਗ

40 ਸਾਲ ਦੀ ਉਮਰ ਤੋਂ ਬਾਅਦ ਘੱਟ ਪੜ੍ਹੇ ਜਾਂ ਵੱਧ ਪੜ੍ਹੇ ਵਿੱਚ ਬਹੁਤਾ ਅੰਤਰ ਨਹੀਂ ਰਹਿ ਜਾਂਦਾ।ਹੋ ਸਕਦਾ ਘੱਟ ਪੜ੍ਹਿਆ ਵੱਧ ਕਮਾ ਰਿਹਾ ਹੋਵੇ।50 ਸਾਲ ਦੀ ਉਮਰ ਵਿੱਚ ਘੱਟ ਸੋਹਣੇ ਅਤੇ ਵੱਧ ਸੋਹਣੇ ਵਿੱਚ ਬਹੁਤਾ ਅੰਤਰ ਨਹੀਂ ਰਹਿੰਦਾ।ਕਿਉਂਕਿ ਸਮੇਂ ਦੀਆਂ ਝੁਰੜੀਆਂ ਅਤੇ ਦਾਗ ਛੁੱਪ ਨਹੀਂ ਸਕਦੇ।60 ਸਾਲ ਦੀ ਉਮਰ ਵਿੱਚ ਛੋਟੇ ਅਹੁੱਦੇ ਅਤੇ ਵੱਡੇ ਅਹੁੱਦੇ ਵਿੱਚ ਕੋਈ ਅੰਤਰ ਨਹੀਂ ਰਹਿ ਜਾਂਦਾ।ਰਿਟਾਇਰਮੈਂਟ ਤੋਂ ਬਾਅਦ ਚਪੜਾਸੀ ਵੀ ਬੌਸ ਦੇ ਮੂੰਹ ਨਹੀਂ ਲੱਗਣਾ ਚਾਹੁੰਦਾ।70 ਸਾਲ ਦੀ ਉਮਰ ਵੱਡੇ ਬੰਗਲੇ ਅਤੇ ਛੋਟੀ ਛੱਤ ਵਿੱਚ ਕੋਈ ਅੰਤਰ ਨਹੀਂ ਹੁੰਦਾ, ਕਿਉਂਕਿ ਕਮਜ਼ੋਰ ਹੱਡੀਆਂ ਇੱਕ ਕਮਰੇ ਤੋਂ ਦੂਜੇ ਕਮਰੇ ਤੱਕ ਲਿਜਾ ਨਹੀਂ ਸਕਦੀਆਂ।80 ਸਾਲ ਦੀ ਉਮਰ ਤੋਂ ਬਾਅਦ ਪੈਸਾ ਹੈ ਜਾਂ ਨਹੀ ਸਭ ਬਰਾਬਰ, ਕਿਉਂਕਿ ਪੈਸਾ ਖਰਚਣਾ ਕਿਥੇ ਹੈ ਪਤਾ ਨਹੀਂ ਲੱਗਦਾ।90 ਸਾਲ ਦੀ ਉਮਰ ਤੋਂ ਬਾਅਦ ਸੌਣਾ ਜਾਗਣਾ ਬਰਾਬਰ, ਕਿਉਂਕਿ ਜਾਗਦੇ ਹੋਏ ਨੂੰ ਕੋਈ ਨਹੀਂ ਬੁਲਾਉਂਦਾ ਨਾ ਹੀ ਕੋਈ ਗੱਲ ਕਰਦਾ।
                 ਇਹੀ ਜ਼ਿੰਦਗੀ ਆ ਜਿਹੜੀ ਸਭ ਨੇ ਜਿਉਣੀ ਆ।ਇਸ ਲਈ ਆਪਣੀਆਂ ਨੈਤਿਕ ਜਿੰਮੇਵਾਰੀਆਂ ਨਿਭਾਉਂਦੇ ਹੋਏ ਕੁੱਝ ਸਮਾਂ ਮਨੁੱਖਤਾ ਦੀ ਸੇਵਾ ਅਤੇ ਕੁਦਰਤ ਲਈ ਕੱਢਣਾ ਲਾਜ਼ਮੀ ਹੈ। 1204202204

ਸੰਜੀਵ ਬਾਂਸਲ
ਬਾਂਸਲ‘ ਗਰੁੱਪ, ਸੂਲਰ ਘਰਾਟ।
ਮੋ – 9592064101

Check Also

ਖਾਲਸਾ ਕਾਲਜ ਸੈਨਿਕ ਸਕੂਲ ਦਾ ‘ਸੈਨਿਕ ਸਕੂਲ’ ਕਪੂਰਥਲਾ ਦੇ ਵਫ਼ਦ ਨੇ ਕੀਤਾ ‘ਪਹਿਲਾ ਨਿਰੀਖਣ’ ਦੌਰਾ

ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਸੈਨਿਕ ਸਕੂਲ ਵਿਖੇ ਵਿਦਿਆਰਥੀਆਂ ਨੂੰ ਉਚ …