Friday, August 28, 2026

ਇਨਟੈਕ ਵਲੋਂ ਜਲਿਆਂਵਾਲਾ ਬਾਗ ਦੀ ਵਿਰਾਸਤੀ ਫੇਰੀ

ਅੰਮ੍ਰਿਤਸਰ, 12 ਅਪ੍ਰੈਲ (ਸੁਖਬੀਰ ਸਿੰਘ) – ਇਨਟੈਕ ਦੇ ਅੰਮ੍ਰਿਤਸਰ ਚੈਪਟਰ ਵਲੋਂ ਅੰਮ੍ਰਿਤਸਰ ਦੇ ਸਕੂਲ ਹੈਰੀਟੇਜ਼ ਕਲੱਬਾਂ ਦੇ ਵਿਦਿਆਰਥੀਆਂ ਨੂੰ ਜਲਿਆਂਵਾਲਾ ਬਾਗ ਦੀ ਵਿਰਾਸਤੀ ਫੇਰੀ ਕਰਵਾਈ ਗਈ।ਕਲੱਬਾਂ ਦੇ ਕੋਆਰਡੀਨੇਟਰ ਇੰਜ: ਸਵਿੰਦਰ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੁ ਹਰਕਿਸ਼ਨ ਪਬਲਿਕ ਸਕੂਲ ਲਿੰਕ ਰੋਡ ਸੁਲਤਾਨਵਿੰਡ, ਹੋਲੀਹਾਰਟ ਪਬਲਿਕ ਸਕੂਲ, ਸਰਕਾਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਮੂਧਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਇਸ ਵਿੱਚ ਭਾਗ ਲਿਆ।ਪੰਜਾਬ ਦੇ ਸਟੇਟ ਕਨਵੀਨਰ ਡਾਕਟਰ ਸੁਖਦੇਵ ਸਿੰਘ, ਸਾਬਕਾ ਕੋਆਰਡੀਨੇਟਰ ਅੰਮ੍ਰਿਤ ਲਾਲ ਮੰਨਣ ਅਤੇ ਹੋਰ ਇਨਟੈਕ ਮੈਂਬਰ ਵੀ ਇਸ ਵਿੱਚ ਸ਼ਾਮਲ ਹੋਏ।ਵਿਦਿਆਰਥੀਆਂ ਨੇ ਜਲਿਆਂਵਾਲਾ ਬਾਗ ਦੇ ਆਜ਼ਾਦੀ ਸੰਗਰਾਮ ਵਿੱਚ ਜੋ ਮਹੱਤਵ ਹੈ, ਉਸ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।

Check Also

ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30  ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ

  ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …