Wednesday, July 16, 2025
Breaking News

ਯੂਨੀਵਰਸਿਟੀ ਵੱਲੋਂ ਬੀ.ਐਡ ਸਮੈਸਟਰ ਤੀਜ਼ਾ ਦੀਆਂ ਪ੍ਰੀਖਿਆਵਾਂ ਦੇ ਦਾਖਲਿਆਂ ਦਾ ਸ਼ਡਿਊਲ ਜਾਰੀ

ਅੰਮ੍ਰਿਤਸਰ, 12 ਅਪ੍ਰੈਲ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਸੈਸ਼ਨ ਦਸੰਬਰ 2021 ਬੀ.ਐਡ ਸਮੈਸਟਰ ਤੀਜਾ (ਜਿਸ ਵਿਚ ਵਿਦਿਆਰਥੀਆਂ ਨੇ ਸਮੈਸਟਰ ਚੌਥਾ ਦਾ ਸਿਲੇਬਸ ਪੜ੍ਹਿਆ ਹੈ) ਦੇ ਦਾਖਲਾ ਫਾਰਮ ਆਨਲਾਈਨ ਪ੍ਰਣਾਲੀ ਰਾਹੀਂ ਭਰੇ ਜਾ ਰਹੇ ਹਨ।ਰੈਗੂਲਰ ਪ੍ਰੀਖਿਆਰਥੀਆਂ ਦੀਆਂ ਕਾਲਜਾਂ ਵੱਲੋਂ ਪੋਰਟਲ ਦੇ ਰਾਹੀਂ ਵਿਸ਼ਾ ਰਜਿਸਟਰੇਸ਼ਨ/ ਇਨਰੋਲਮੈਂਟ ਕੀਤੇ ਜਾ ਰਹੇ ਹਨ।ਇਨ੍ਹਾਂ ਪ੍ਰੀਖਿਆਵਾਂ ਦਾ ਦਾਖਲਾ ਫਾਰਮ ਆਨਲਾਈਨ ਪੋਰਟਲ ’ਤੇ ਭਰਨ ਅਤੇ ਦਾਖਲਾ ਫੀਸਾਂ ਆਨਲਾਈਨ/ ਡਰਾਫਟ/ ਕੈਸ਼ ਯੂਨੀਵਰਸਿਟੀ ਕੈਸ਼ ਕਾਊਂਟਰ `ਤੇ ਪ੍ਰਾਪਤ ਕਰਨ ਦੀਆਂ ਮਿਤੀਆਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ।
           ਪ੍ਰੀਖਿਆਰਥੀਆਂ ਲਈ ਫੀਸ ਸਲਿਪ ਪ੍ਰਿੰਟ ਕਰਨ ਜਾਂ ਆਨਲਾਈਨ ਫੀਸ ਭਰਨ/ ਕਾਲਜਾਂ ਵੱਲੋਂ ਪੋਰਟਲ `ਤੇ ਵਿਸ਼ੇ ਦੀ ਚੋਣ ਕਰਨ ਚਲਾਨ ਪ੍ਰਿੰਟ ਕਰਨ ਦੀਆਂ ਆਖਰੀਆਂ ਮਿਤੀਆਂ ਬਾਰੇ ਦੱਸਦਿਆਂ ਪ੍ਰੋਫੈਸਰ ਇੰਚਾਰਜ (ਪ੍ਰੀਖਿਆਵਾਂ), ਡਾ. ਪਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਬਿਨਾ ਲੇਟ ਫੀਸ 19 ਅਪ੍ਰੈਲ ਨਿਰਧਾਰਤ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਲੇਟ ਫੀਸ ਦੋ ਸੌ ਪੰਜਾਹ ਰੁਪਏ ਨਾਲ 23 ਅਪ੍ਰੈਲ; ਲੇਟ ਫੀਸ ਪੰਜ ਸੌ ਰੁਪਏ ਨਾਲ 27 ਅਪ੍ਰੈਲ; ਇਕ ਹਜ਼ਾਰ ਰੁਪਏ ਨਾਲ 2 ਮਈ ਅਤੇ ਦੋ ਹਜ਼ਾਰ ਰੁਪਏ ਲੇਟ ਫੀਸ ਨਾਲ 5 ਮਈ ਆਖਰੀ ਮਿਤੀ ਨਿਰਧਾਰਤ ਕੀਤੀ ਗਈ ਹੈ।ਇਸ ਤੋਂ ਇਲਾਵਾ ਇਕ ਹਜ਼ਾਰ ਰੁਪਏ ਪ੍ਰਤੀ ਦਿਨ (ਵੱਧ ਤੋਂ ਵੱਧ ਤੀਹ ਹਜ਼ਾਰ ਤਕ) ਲੇਟ ਫੀਸ ਪ੍ਰੀਖਿਆਵਾਂ ਸ਼ੁਰੂ ਹੋਣ ਤੋਂ 10 ਦਿਨ ਪਹਿਲਾਂ ਤਕ ਵੀ ਨਿਰਧਾਰਤ ਕੀਤਾ ਗਿਆ ਹੈ।
               ਪ੍ਰੋ. ਸਿੰਘ ਨੇ ਦੱਸਿਆ ਕਿ ਪ੍ਰੀਖਿਆਰਥੀਆਂ ਵੱਲੋਂ ਬੈਂਕ ਵਿਚ ਅਤੇ ਰੈਗੂਲਰ ਕਾਲਜਾਂ ਵੱਲੋਂ ਡਰਾਫਟ ਰਾਹੀਂ ਯੂਨੀਵਰਸਿਟੀ ਕੈਸ਼ ਜਾਂ ਬੈਂਕ ਵਿਚ ਫੀਸ ਕਾਉਂਟਰ ਤੇ ਫੀਸ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 22 ਅਪ੍ਰੈਲ ਬਿਨਾ ਲੇਟ ਫੀਸ ਨਿਰਧਾਰਤ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਦੋ ਸੌ ਪੰਜਾਹ ਰੁਪਏ ਲੇਟ ਫੀਸ ਨਾਲ 26 ਅਪ੍ਰੈਲ; ਪੰਜ ਸੌ ਰੁਪਏ ਨਾਲ 2 ਮਈ; ਇਕ ਹਜ਼ਾਰ ਰੁਪਏ ਲੇਟ ਫੀਸ ਨਾਲ 05 ਮਈ ਅਤੇ ਦੋ ਹਜ਼ਾਰ ਲੇਟ ਫੀਸ ਨਾਲ 07 ਮਈ ਅਤੇ ਇਕ ਹਜ਼ਾਰ ਰੁਪਏ ਪ੍ਰਤੀ ਦਿਨ (ਵੱਧ ਤੋਂ ਵੱਧ ਤੀਹ ਹਜ਼ਾਰ ਤਕ) ਲੇਟ ਫੀਸ ਪ੍ਰੀਖਿਆਵਾਂ ਸ਼ੁਰੂ ਹੋਣ ਤੋਂ 10 ਦਿਨ ਪਹਿਲਾਂ ਤਕ ਵੀ ਨਿਰਧਾਰਿਤ ਕੀਤਾ ਗਿਆ ਹੈ।

Check Also

ਸੰਗਰੂਰ ਵੈਲੀ ਕਾਲੋਨੀ ਵਲੋਂ ਸੱਤਿਆ ਭਾਰਤੀ ਸਕੂਲ ਅਕੋਈ ਸਾਹਿਬ ਨੂੰ ਵਾਟਰ ਕੂਲਰ ਦਾਨ

ਸੰਗਰੂਰ, 12 ਜੁਲਾਈ (ਜਗਸੀਰ ਲੌਂਗੋਵਾਲ) – ਭਾਰਤੀ ਏਅਰਟੈਲ ਫਾਉਂਡੇਸ਼ਨ ਦੁਆਰਾ ਚਲਾਏ ਜਾ ਰਹੇ ਸੱਤਿਆ ਭਾਰਤੀ …