ਸੰਗਰੂਰ, 12 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਸੰਗਰੂਰ ਵਲੋਂ ਸ਼ਹੀਦ ਊਧਮ ਸਿੰਘ ਸਰਕਾਰੀ ਆਈ.ਟੀ.ਆਈ ਦੇ ਸਹਿਯੋਗ
ਨਾਲ ਸਵੈ ਰੋਜਗਾਰ ਨੂੰ ਪ੍ਰਫੁੱਲਿਤ ਕਰਨ ਲਈ ਕੈਰੀਅਰ ਕਾਨਫਰੰਸ ਆਯੋਜਿਤ ਕੀਤੀ ਗਈ। ਜਿਸ ਦੌਰਾਨ ਸਵੈ ਰੋਜਗਾਰ ਨਾਲ ਸੰਬੰਧਿਤ ਵਿਭਾਗਾਂ ਜਿਵੇਂ ਕਿ ਜਿਲਾ ਉਦਯੋਗ ਕੇਂਦਰ, ਐਸ.ਸੀ ਕਾਰਪੋਰੇਸ਼ਨ, ਲੀਡ ਬੈਂਕ, ਬੈਕਫਿੰਕੋ ਆਦਿ ਵਲੋਂ ਆਪਣੇ ਆਪਣੇ ਵਿਭਾਗਾਂ ਦੀਆਂ ਕਰਜ਼ਾ ਅਤੇ ਟ੍ਰੇਨਿੰਗ ਸੰਬੰਧੀ ਸਕੀਮਾਂ ਤੋਂ ਜਾਣੂ ਕਰਵਾਇਆ ਗਿਆ।ਆਈ.ਟੀ.ਆਈ ਦੇ ਪਾਸ ਹੋਏ ਚੋਣਵੇਂ ਵਿਦਿਆਰਥੀਆਂ ਨੂੰ ਰੇਲਵੇ ਨਾਲ ਸੰਬੰਧਿਤ ਅਪਰੈਂਟਸ਼ਿਪ ਲਈ ਵੀ ਮੌਕੇ ‘ਤੇ ਆਨਲਾਈਨ ਬਿਨੈ ਕਰਵਾਇਆ ਗਿਆ।
ਇਸ ਮੌਕੇ ਪ੍ਰਿੰਸੀਪਲ, ਸਰਕਾਰੀ ਆਈ.ਟੀ.ਆਈ ਸੁਨਾਮ, ਜਨਰਲ ਮੈਨੇਜਰ ਜਿਲਾ ਉਦਯੋਗ ਕੇਂਦਰ, ਜਿਲਾ ਮੈਨੇਜਰ ਐਸ.ਸੀ ਕਾਰਪੋਰੇਸ਼ਨ ਅਤੇ ਬੈਕਫਿੰਕੋ, ਮੈਨੇਜਰ ਐਸ.ਬੀ.ਆਈ ਬੈਂਕ, ਸੰਗਰੂਰ ਅਤੇ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਨੁਮਾਇੰਦੇ ਹਾਜ਼ਰ ਸਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media