ਕੈਬਨਿਟ ਮੰਤਰੀ ਹਰਭਜਨ ਸਿੰਘ ਅਤੇ ਸਰਕਾਰ ਦੇ ਪ੍ਰਤੀਨਿਧੀਆਂ ਤੇ ਅਧਿਕਾਰੀ ਪੁੱਜੇ
ਅੰਮ੍ਰਿਤਸਰ, 18 ਅਪ੍ਰੈਲ (ਸੁਖਬੀਰ ਸਿੰਘ) – ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ ਤਹਿਤ ਅੱਜ ਕਮਿਊਨਿਟੀ ਹੈਲਥ ਸੈਂਟਰ
ਮਾਨਾਂਵਾਲਾ ਵਲੋਂ ਪਿੰਡ ਬੰਡਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਇਕ ਵਿਸ਼ਾਲ ਸਿਹਤ ਮੇਲੇ ਦਾ ਆਯੋਜਨ ਕੀਤਾ ਗਿਆ।ਜਿਸ ਦੌਰਾਨ ਮੁੱਖ ਮਹਿਮਾਨ ਕੈਬਿਨੇਟ ਮੰਤਰੀ ਪੰਜਾਬ ਹਰਭਜਨ ਸਿੰਘ, ਸਰਕਾਰ ਦੇ ਪ੍ਰਤੀਨਿਧੀ ਸੁਖਵਿੰਦਰ ਸਿੰਘ, ਸਤਿੰਦਰ ਸਿੰਘ ਤੇ ਆਮ ਆਦਮੀ ਪਾਰਟੀ ਦੇ ਸਟੇਟ ਜਾਇੰਟ ਸੇਕਟਰੀ ਨਰੇਸ਼ ਪਾਠਕ, ਵਿਸ਼ੇਸ਼ ਮਹਿਮਾਨ ਸਿਵਲ ਸਰਜਨ ਅੰਮ੍ਰਿਤਸਰ ਡਾ. ਚਰਨਜੀਤ ਸਿੰਘ, ਸਹਾਇਕ ਸਿਵਲ ਸਰਜਨ ਅਮਰਜੀਤ ਸਿੰਘ ਵਿਸ਼ੇਸ਼ ਤੋਰ ‘ਤੇ ਪਹੁੰਚੇ।ਜਿੰਨਾਂ ਨੇ ਮਿਲ ਕੇ ਮੇਲੇ ਦਾ ਰਸਮੀ ਉਦਘਾਟਨ ਕੀਤਾ।
ਆਏ ਹੋਏ ਪਤਵੰਤੇ ਸੱਜਣਾਂ ਦਾ ਸਨਮਾਨ ਕੀਤਾ ਗਿਆ ਅਤੇ ਕੋਰੋਨਾ ਕਾਲ ਦੌਰਾਨ ਵਧੀਆ ਸੇਵਾਵਾਂ ਦੇਣ ਵਾਲੇ ਸਮੂਹ ਕਮਿਊਨਿਟੀ ਹੈਲਥ ਅਫਸਰਾਂ ਨੂੰ ਵੀ ਪ੍ਰਸ਼ੰਸਾ ਪੱਤਰ ਵੰਡੇ ਗਏ।ਨਰੇਸ਼ ਪਾਠਕ ਨੇ ਸਿਹਤ ਵਿਭਾਗ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕਰਦੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਹਨਾਂ ਕੋਰੋਨਾ ਯੋਧਿਆਂ ਦੇ ਨਾਲ ਖੜੀ ਹੈ ਅਤੇ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਲਈ ਵਚਨਵੱਧ ਹੈ।
ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਦੀ ਟੀਮ ਕੋਵਿਡ ਵੈਕਸੀਨੇਸ਼ਨ ਦੌਰਾਨ ਬਹੁਤ ਸ਼ਾਨਦਾਰ ਕੰਮ ਕੀਤਾ ਹੈ।ਉਨਾਂ ਕਿਹਾ ਕਿ ਅੰਮ੍ਰਿਤਸਰ ਜਿਲੇ ਵਿੱਚ 18-4-2022 ਤੋਂ 22-4-2022 ਵੱਖ ਵੱਖ ਸਿਹਤ ਬਲਾਕਾਂ ਵਿੱਚ ਅਜਿਹੇ ਸਿਹਤ ਮੇਲੇ ਲਗਾਏ ਜਾ ਰਹੇ ਹਨ।ਸੀਨੀਅਰ ਮੈਡੀਕਲ ਅਫਸਰ ਡਾ. ਸੁਮੀਤ ਸਿੰਘ ਆਏ ਹੋਏ ਪਤਵੰਤੇ ਸੱਜਣਾ ਦਾ ਸਨਮਾਨ ਕੀਤਾ ਗਿਆ .
ਮੇਲੇ ਦੌਰਾਨ 500 ਲੋਕਾਂ ਦੀ ਰਜਿਸਟਰੇਸ਼ਨ ਦੇ ਨਾਲ ਕਮਿਊਨਿਟੀ ਅਧਾਰਿਤ ਮੁਲਾਂਕਣ ਫਾਰਮ ਅਤੇ ਆਨਲਾਈਨ ਹੈਲਥ ਆਈ.ਡੀ ਜਨਰੇਟ ਕੀਤੀ ਗਈ।ਆਯੂਸ਼ਮਾਨ ਭਾਰਤ ਸਰਬਤ ਸਿਹਤ ਬੀਮਾ ਯੋਜਨਾ, ਦਿਵਯਾਂਗ ਲੋਕਾਂ ਦੀ ਯੂ.ਡੀ.ਆਈ.ਡੀ ਕਾਰਡ ਬਣਵਾਏ ਗਏ।ਅੱਖਾਂ, ਦੰਦਾਂ, ਗੈਰ ਸੰਚਾਰੀ ਰੋਗਾਂ ਦੀ ਜਾਂਚ ਕੀਤੀ ਗਈ।ਲੋਕਾਂ ਨੂੰ ਮੇਲੇ ਦੌਰਾਨ ਸਟਾਲ ਲਗਾ ਕੇ ਹੋਮਿਓਪੈਥਿਕ ਮੈਡੀਸਨ, ਮੁਫ਼ਤ ਲੈਬ ਟੈਸਟ, ਫ੍ਰੀ ਦਵਾਈਆਂ, ਸਿਹਤ ਸਿਹਤ ਸਹੂਲਤਾਂ ਦਿੱਤੀਆਂ ਗਈਆਂ।
ਇਸ ਮੌਕੇ ਆਈ ਸਰਜਨ ਡਾ. ਮੋਨਾ ਚਤਰਥ, ਹੱਡੀਆਂ ਦੇ ਮਾਹਿਰ ਡਾਕਟਰ ਡਾ. ਸੁਨੀਲ ਮਹਾਜਨ, ਡਾ. ਰਜਨੀਸ਼ ਕੁਮਾਰ, ਡਾ. ਸ਼ੁਭਪ੍ਰੀਤ ਸਿੰਘ, ਡਾ. ਹਾਰਮਾਨਿਕ ਸਿੰਘ, ਜਿਲਾ ਡਿਪਟੀ ਮਾਸ ਮੀਡੀਆ ਅਫ਼ਸਰ ਅਮਰਦੀਪ ਸਿੰਘ, ਪ੍ਰਿੰਸੀਪਲ ਦੀਪਇੰਦਰ ਸਿੰਘ ਖਹਿਰਾ, ਪਿੰਡ ਦੇ ਸਰਪੰਚ ਰਾਜਵਿੰਦਰ ਸਿੰਘ, ਲਕਸ਼ਮੀ ਛਾਇਆ ਅਪਥੈਲਮਿਕ ਅਫਸਰ, ਸੌਰਵ ਸ਼ਰਮਾ ਬਲਾਕ ਏਕ੍ਸਟੈਂਸ਼ਨ ਐਜੂਕੇਟਰ, ਐਸ.ਆਈ ਪ੍ਰਿਤਪਾਲ ਸਿੰਘ, ਐਸ.ਆਈ ਹਰਜਿੰਦਰਪਾਲ ਸਿੰਘ, ਅਜਮੇਰ ਸਿੰਘ, ਬਲਬੀਰ ਸਿੰਘ ਮੱਲੀਆਂ, ਕੰਵਰਦੀਪ ਸਿੰਘ ਮੇਲ ਹੈਲਥ ਵਰਕਰ ਜੰਡਿਆਲਾ, ਸੀ.ਐਚ.ਓ ਜਸਦੀਪਕੌਰ, ਦਵਿੰਦਰ ਕੌਰ, ਵਿੰਦਪਾਲ ਕੌਰ ਸਮੇਤ ਸਮੂਹ ਆਸ਼ਾ ਵਰਕਰ, ਏ.ਐਨ.ਐਮ ਅਤੇ ਵੱਖ ਵੱਖ ਪਿੰਡਾਂ ਦੇ ਲੋਕਾਂ ਨੇ ਭਾਗ ਲਿਆ।
Punjab Post Daily Online Newspaper & Print Media