Wednesday, October 7, 2026

285 ਗ੍ਰਾਮ ਹੈਰੋਇਨ ਸਮੇਤ ਦੋ ਕਾਬੂ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ) – ਏ.ਸੀ.ਪੀ ਪੱਛਮੀ ਅੰਮ੍ਰਿਤਸਰ ਦੀ ਅਗਵਾਈ ਅਤੇ ਇੰਸਪੈਕਟਰ ਰਾਜਵਿੰਦਰ ਕੋਰ ਥਾਣਾ ਮੁੱਖੀ ਕੰਨਟੋਨਮੈਂਟ ਦੀ ਨਿਗਰਾਨੀ ਹੇਠ ਐਸ.ਆਈ ਸੁਸ਼ੀਲ ਕੁਮਾਰ ਇੰਚਾਰਜ਼ ਚੋਕੀ ਗਵਾਲ ਮੰਡੀ ਨੇ ਸਾਥੀ ਕਰਮਚਾਰੀਆ ਨਾਲ ਗਵਾਲ ਮੰਡੀ ਰਾਮ ਤੀਰਥ ਰੋਡ ਨੇੜੇ ਬਿਰਧ ਆਸ਼ਰਮ ਦੇ ਸਾਹਮਣੇ ਗਲੀ ਵਿਚੋਂ ਤਾਰਾ ਸਿੰਘ ਉਰਫ ਮੋਤ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਮਕਾਨ ਨੰਬਰ 1449/12 ਗਵਾਲ ਮੰਡੀ ਰਾਮਤੀਰਥ ਰੋਡ ਅੰਮ੍ਰਿਤਸਰ ਨੂੰ ਕਾਬੂ ਕਰਕੇ ਉਸ ਪਾਸੋਂ 275 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।ਗ੍ਰਿਫਤਾਰ ਕੀਤੇ ਕਥਿਤ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਲੈ ਕੇ ਡੂੰਘਿਆਈ ਨਾਲ ਪੁੱਛਗਿਛ ਕੀਤੀ ਜਾਵੇਗੀ।
            ਇਸ ਦੌਰਾਨ ਥਾਣਾ ਕੰਨੋਟਮੈਂਟ ਅੰਮ੍ਰਿਤਸਰ ਦੀ ਪੁਲੀਸ ਚੋਕੀ ਲੋਹਾਰਕਾ ਰੋਡ ਇੰਚਾਰਜ਼ ਸਤਨਾਮ ਸਿੰਘ ਏ.ਐਸ.ਆਈ ਨੇ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਇੰਪੀਰੀਅਲ ਸਿਟੀ ਦੇ ਮੋੜ ਤੋਂ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।ਕਥਿਤ ਦੋਸ਼ੀ ਦੀ ਪਛਾਣ ਅਜੈਬੀਰ ਸਿੰਘ ਉਰਫ ਅਜੈ ਪੁੱਤਰ ਬਲਜੀਤ ਸਿੰਘ ਵਾਸੀ ਪਿੰਡ ਮੁਰਾਦਪੁਰਾ ਬੱਲ ਖੁਰਦ ਫਤਿਹਗੜ੍ਹ ਚੂੜੀਆਂ ਰੋਡ ਅੰਮ੍ਰਿਤਸਰ ਵਕੋਂ ਹੋਈ ਹੈ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …