Saturday, July 25, 2026

ਥਾਣਾ ਛੇਹਰਟਾ ਦੇ ਨਵਨਿਯੁੱਕਤ ਮੁੱਖੀ ਗੁਰਵਿੰਦਰ ਸਿੰਘ ਨੇ ਸੰਭਾਲਿਆ ਅਹੁੱਦਾ

ਆਪ ਵਲੰਟੀਅਰਾਂ ਵਲੋਂ ਕੀਤਾ ਗਿਆ ਸਨਮਾਨ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ) – ਥਾਣਾ ਛੇਹਰਟਾ ਦੇ ਨਵਨਿਯੁੱਕਤ ਇੰਸਪੈਕਟਰ ਗੁਰਵਿੰਦਰ ਸਿੰਘ ਨੇ ਥਾਣਾ ਛੇਹਰਟਾ ਵਿਖੇ ਆਪਣਾ ਅਹੁੱਦਾ ਸੰਭਾਲ ਲਿਆ ਹੈ।ਜਿੰਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੁਲਬੀਰ ਸਿੰਘ ਮਾਨ ਅਤੇ ਗੁਰਜੀਤ ਸਿੰਘ ਸੰਧੂ ਵਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।ਇੰਸਪੈਕਟਰ ਗੁਰਵਿੰਦਰ ਸਿੰਘ ਨੇ ਇਸ ਸਮੇਂ ਕਿਹਾ ਕਿ ਇਲਾਕੇ ਵਿੱਚ ਕਿਸੇ ਵੀ ਵਿਅਕਤੀ ਨਾਲ ਕੋਈ ਵੀ ਬੇਇਨਸਾਫੀ ਨਹੀ ਹੋਣ ਦਿੱਤੀ ਜਾਵੇਗੀ ਅਤੇ ਨਾ ਹੀ ਗੁੰਡਾ ਅਨਸਰਾਂ ਤੇ ਨਸ਼ਾ ਤਸਕਰਾਂ ਨੂੰ ਇਲਾਕੇ ਦਾ ਮਾਹੋਲ ਖਰਾਬ ਕਰਨ ਦਿੱਤਾ ਜਾਵੇਗਾ।ਇਲਾਕੇ ਵਿਚ ਕਰਾਈਮ ਖਤਮ ਕਰਨ ਲਈ ਹਰ ਤਰ੍ਹਾਂ ਦੇ ਸਖਤ ਕਦਮ ਚੁੱਕੇ ਜਾਣਗੇ।ਉਨ੍ਹਾ ਕਿਹਾ ਕਿ ਪੰਜਾਬ ਪੁਲਿਸ ਜਨਤਾ ਦੀ ਰਾਖੀ ਅਤੇ ਇਨਸਾਫ ਦਿਵਾਉਣ ਲਈ ਪੂੁਰੀ ਤਰ੍ਹਾਂ ਵਚਨਬੱਧ ਹੈ, ਜਿਸ ਵਿਚ ਜਨਤਾ ਦਾ ਸਹਿਯੋਗ ਵੀ ਅਤਿ ਜਰੂਰੀ ਹੈ।ਉਨ੍ਹਾਂ ਇਲਾਕੇ ਵਿਚ ਗੈਰਕਾਨੂੰਨੀ ਤੋਰ ‘ਤੇ ਨਸ਼ਾ ਵੇਚਣ ਵਾਲਿਆਂ ਨੂੰ ਚੇਤਾਵਨੀ ਦਿੱਤੀ ਕਿ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾਣ, ਨਹੀ ਤਾਂ ਉਨ੍ਹਾ ਨੂੰ ਕਿਸੇ ਵੀ ਹਾਲਤ ਵਿਚ ਬਖਸ਼ਿਆ ਨਹੀ ਜਾਵੇਗਾ।
          ਇਸ ਮੋਕੇ ਚੋਂਕੀ ਇੰਚਾਰਜ਼ ਵਡਾਲੀ ਸਾਹਿਬ ਸਿੰਘ, ਏ.ਐਸ.ਆਈ ਜਸਪਾਲ ਸਿੰਘ, ਏ.ਐਸ.ਆਈ ਗੁਰਪ੍ਰਤਾਪ ਸਿੰਘ, ਏ.ਐਸ.ਆਈ ਕਰਮਜੀਤ ਸਿੰਘ, ਏ.ਐਸ.ਆਈ ਦਵਿੰਦਰ ਕੁਮਾਰ ਆਦਿ ਹਾਜ਼ਰ ਸਨ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …