ਅੰਮ੍ਰਿਤਸਰ, 19 ਅਪ੍ਰੈਲ (ਖੁਰਮਣੀਆਂ) – ਪੰਜਾਬ ਦੀ ਵਿਰਾਸਤੀ ਵਿੱਦਿਅਕ ਸੰਸਥਾ ਖ਼ਾਲਸਾ ਕਾਲਜ ਦੇ ਪੰਜਾਬੀ ਵਿਭਾਗ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ
ਪੰਜਾਬੀ ਅਧਿਐਨ ਸਕੂਲ ਦੇ ਸਹਿਯੋਗ ਨਾਲ 23 ਅਪ੍ਰੈਲ ਤੱਕ ਸਾਹਿਤ ਸਿਰਜਣਾ ਵਿਸ਼ੇ ’ਤੇ 6 ਰੋਜ਼ਾ ਵਰਕਸ਼ਾਪ ਦਾ ਅਗਾਜ਼ ਕੀਤਾ ਗਿਆ।
ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਦੱਸਿਆ ਕਿ ਐਮ.ਏ ਅਤੇ ਐਮ.ਫਿਲ (ਪੰਜਾਬੀ) ਅਤੇ ਸਾਹਿਤ ਸਭਾ ਦੇ ਸੰਜ਼ੀਦਾ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੋੜਨ ਲਈ, ਸਾਹਿਤ ਅਧਿਐਨ ਦੇ ਤਰੀਕੇ ਦੱਸਣ ਅਤੇ ਚੰਗੀ ਸਾਹਿਤ ਸਿਰਜਣਾ ਦੇ ਗੁਰ ਦੱਸਣ ਲਈ ਪੰਜਾਬੀ ਵਿਭਾਗ ਵਲੋਂ ਇਹ ਵਰਕਸ਼ਾਪ ਦਾ ਆਯੋਜਨ ਕੀਤਾ ਜਾ ਰਿਹਾ ਹੈ।ਵਰਕਸ਼ਾਪ ਵਿੱਚ ਜਿਥੇ ਵਿਭਾਗ ਦੇ ਸੀਨੀਅਰ ਅਧਿਆਪਕ ਲੈਕਚਰ ਦੇਣਗੇ, ਉਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਵਿਭਾਗ ਤੋਂ ਵੀ ਅਧਿਆਪਕ ਵਿਸ਼ੇਸ਼ ਲੈਕਚਰ ਦੇਣ ਲਈ ਬੁਲਾਏ ਗਏ ਹਨ।ਇੰਝ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਵਿਭਾਗ ਦੇ ਵਿਦਿਆਰਥੀਆਂ ਅਤੇ ਖੋਜਾਰਥੀਆਂ ਤੋਂ ਇਲਾਵਾ ਸਾਹਿਤ ਸਿਰਜਣਾ ਦੇ ਅਨੁਭਵ ਸਾਂਝੇ ਕਰਨ ਲਈ ਸਾਹਿਤਕਾਰਾਂ ਅਤੇ ਚਿੰਤਕਾਂ ਨੂੰ ਵੀ ਬੁਲਾਇਆ ਗਿਆ ਹੈ।
ਪੰਜਾਬੀ ਵਿਭਾਗ ਦੇ ਮੁੱਖੀ ਡਾ. ਆਤਮ ਸਿੰਘ ਰੰਧਾਵਾ ਨੇ ਕਿਹਾ ਕਿ ਇਸ ਵਰਕਸ਼ਾਪ ਦੇ ਕੋਆਰਡੀਨੇਟਰ ਸੀਨੀਅਰ ਪ੍ਰੋਫੈਸਰ ਡਾ. ਪਰਮਿੰਦਰ ਸਿੰਘ ਨੂੰ ਬਣਾਇਆ ਗਿਆ ਹੈ।ਵਰਕਸ਼ਾਪ ਵਿੱਚ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ, ਡਾ. ਰਮਿੰਦਰ ਕੌਰ, ਸਾਬਕਾ ਮੁੱਖੀ ਅਤੇ ਪ੍ਰੋਫੈਸਰ ਪੰਜਾਬੀ ਅਧਿਐਨ ਸਕੂਲ ਗੁਰੂ ਨਾਨਕ ਦੇਵ ਯੂਨੀਵਰਸਿਟੀ, ਡਾ. ਮਨਜਿੰਦਰ ਸਿੰਘ ਮੁੱਖੀ ਪੰਜਾਬੀ ਅਧਿਐਨ ਸਕੂਲ ਗੁਰੂ ਨਾਨਕ ਦੇਵ ਯੂਨੀਵਰਸਿਟੀ, ਡਾ. ਹਰਿੰਦਰ ਕੌਰ ਸੋਹਲ ਅਸਿਸਟੈਂਟ ਪ੍ਰੋਫੈਸਰ ਪੰਜਾਬੀ ਅਧਿਐਨ ਸਕੂਲ ਗੁਰੂ ਨਾਨਕ ਦੇਵ ਯੂਨੀਵਰਸਿਟੀ, ਡਾ. ਬਲਜੀਤ ਕੌਰ ਰਿਆੜ ਅਸਿਸਟੈਂਟ ਪ੍ਰੋਫੈਸਰ ਪੰਜਾਬੀ ਅਧਿਐਨ ਸਕੂਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਦੇ ਉੱਘੇ ਗਲਪਕਾਰ ਬਲਬੀਰ ਪਰਵਾਨਾ, ਡਾ. ਮਨਜੀਤ ਸਾਬਕਾ ਪ੍ਰਿੰਸੀਪਲ ਡੀ.ਏ.ਵੀ ਕਾਲਜ ਹੁਸ਼ਿਆਰਾਪੁਰ, ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਸਾਬਕਾ ਪ੍ਰੋਫੈਸਰ ਡਾ. ਕੁਲਵੰਤ ਸਿੰਘ, ਕਹਾਣੀਕਾਰ ਅਤੇ ਨਵਾਂ ਜ਼ਮਾਨਾ ਦੇ ਸੰਪਾਦਕ ਸੁਕੀਰਤ, ਵਾਰਤਕਕਾਰ ਜੱਸ ਮੰਡ ਅਤੇ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਪੰਜਾਬੀ ਵਿਭਾਗ ਦੇ ਸੀਨੀਅਰ ਪ੍ਰੋਫੈਸਰ ਡਾ. ਭੁਪਿੰਦਰ ਸਿੰਘ, ਡਾ. ਪਰਮਿੰਦਰ ਸਿੰਘ, ਡਾ. ਕੁਲਦੀਪ ਸਿੰਘ ਢਿੱਲੋਂ ਅਤੇ ਡਾ. ਹੀਰਾ ਸਿੰਘ ਵੀ ਵੱਖ ਵੱਖ ਵਿਸ਼ਿਆਂ ‘ਤੇ ਲੈਕਚਰ ਦੇਣਗੇ।
ਇਹ ਵਰਕਸ਼ਾਪ ਪੰਜਾਬੀ ਵਿਭਾਗ ਦੀ ਲਾਇਬ੍ਰੇਰੀ ਅਤੇ ਸੈਮੀਨਾਰ ਹਾਲ ਵਿੱਚ ਹੋਵੇਗੀ।ਵਿਦਵਾਨਾਂ ਦੇ ਲੈਕਚਰ ਤੋਂ ਬਾਅਦ ਵਿਦਿਆਰਥੀਆਂ ਦੇ ਪਠਸ਼ਨਾਂ ਦੇ ਉਤਰ ਦੇ ਰੂਪ ਵਿਚ ਸੰਵਾਦ ਵੀ ਰਚਾਇਆ ਜਾਵੇਗਾ।ਇਸ ਵਰਕਸ਼ਾਪ ਦਾ ਮੁੱਖ ਮਕਸਦ ਵਿਦਿਆਰਥੀਆਂ ‘ਚ ਸਾਹਿਤਕ ਰੁਚੀਆਂ ਨੂੰ ਉਜਾਗਰ ਕਰਨਾ ਉਹਨਾਂ ਨੂੰ ਸਾਹਿਤ ਅਧਿਐਨ ਨਾਲ ਜੋੜਨਾ ਹੈ।
Check Also
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ਨੂੰ ਮਿਲਿਆ ਭਰਵਾਂ ਹੁੰਗਾਰਾ
ਅੰਮ੍ਰਿਤਸਰ, 23 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ …
Punjab Post Daily Online Newspaper & Print Media