Tuesday, August 25, 2026

ਸਟੱਡੀ ਸਰਕਲ ਵਲੋਂ ਸਥਾਪਨਾ ਦਿਵਸ ਨੂੰ ਸਮਰਪਿਤ ਇਸਤਰੀ ਕਵੀ ਦਰਬਾਰ 23 ਅਪ੍ਰੈਲ ਨੂੰ

ਨੈਤਿਕ ਸਿੱਖਿਆ ਇਮਤਿਹਾਨ 23 ਅਗਸਤ ਨੂੰ

ਸੰਗਰੂਰ, 19 ਅਪ੍ਰੈਲ (ਜਗਸੀਰ ਲੌਂਗੋਵਾਲ) – ਖਾਲਸਾ ਸਾਜਨਾ ਦਿਵਸ ਮੌਕੇ ਹਰ ਸਾਲ ਦੀ ਤਰਾਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੰਗਰੂਰ ਜ਼ੋਨ ਵਲੋਂ ਗੁਰਦੁਆਰਾ ਨਾਨਕਿਆਣਾ ਸਾਹਿਬ ਵਿਖੇ ਵੈਸਾਖੀ ਜੋੜ ਮੇਲੇ ਸਮੇਂ ਲੰਗਰ ਵਰਤਾਉਣ ਦੀ ਸੇਵਾ ਨਿਭਾਈ ਗਈ।ਗੁਰਦੁਆਰਾ ਸਾਹਿਬ ਦੇ ਮੁੱਖ ਲੰਗਰ ਹਾਲ ਵਿਖੇ ਸਵੇਰ ਤੋਂ ਸ਼ਾਮ ਤੱਕ ਹਜ਼ਾਰਾਂ ਦੀ ਗਿਣਤੀ ‘ਚ ਪਹੁੰਚੀਆਂ ਸੰਗਤਾਂ ਦੀ ਲੰਗਰ ਸੇਵਾ ਲਾਭ ਸਿੰਘ, ਕੁਲਵੰਤ ਸਿੰਘ ਨਾਗਰੀ, ਗੁਰਜੰਟ ਸਿੰਘ ਰਾਹੀ ਦੀ ਦੇਖ-ਰੇਖ ਹੇਠ ਗੁਰਮੇਲ ਸਿੰਘ, ਅਜਮੇਰ ਸਿੰਘ, ਨਰਿੰਦਰ ਸਿੰਘ, ਰਾਜ ਕੁਮਾਰ, ਹਰਵਿੰਦਰ ਕੌਰ, ਹਰਕੀਰਤ ਕੌਰ, ਮਨਿੰਦਰ ਪਾਲ ਸਿੰਘ, ਕਮਲਪ੍ਰੀਤ ਕੌਰ, ਇੰਦਰਪਾਲ ਕੌਰ ਆਦਿ ਸਮੇਤ ਹੋਰ ਸੇਵਕਾਂ ਨੇ ਨਿਭਾਈ।
                 ਗੁਰਦੁਆਰਾ ਨਾਨਕਿਆਣਾ ਸਾਹਿਬ ਦੇ ਮੈਨੇਜਰ ਗੁਰਬਖਸ਼ ਸਿੰਘ ਤੇ ਗੁਰਿੰਦਰ ਸਿੰਘ ਪ੍ਬੰਧਕ ਵਿਸੇਸ਼ ਤੌਰ ਤੇ ਪਹੁੰਚੇ।ਸਟੱਡੀ ਸਰਕਲ ਦੇ ਡਿਪਟੀ ਚੀਫ਼ ਆਰਗੇਨਾਈਜਰ ਸੁਰਿੰਦਰ ਪਾਲ ਸਿੰਘ ਸਿਦਕੀ ਨੇ ਉਨਾਂ ਨੂੰ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੇਵਾ ਦੇ ਨਿਮਾਣੇ ਉਪਰਾਲਿਆਂ ਅਧੀਨ ਆਪਣਾ 50 ਸਾਲਾ ਸਥਾਪਨਾ ਵਰਾ ਮਨਾ ਰਿਹਾ ਹੈ।ਜਿਸ ਅਧੀਨ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਵਿੱਚ 23 ਅਪੈ੍ਰਲ ਨੂੰ ਗੁਰਦੁਆਰਾ ਪਾਉੰਟਾ ਸਾਹਿਬ (ਹਿਮਾਚਲ) ਵਿਖੇ ਹੋ ਰਹੇ ਇਸਤਰੀ ਕਵੀ ਦਰਬਾਰ ਵਿੱਚ ਸੰਗਰੂਰ ਦੀ ਰੰਜਨਪ੍ਰੀਤ ਕੌਰ ਤੇ ਮਸਤੂਆਣਾ ਕਾਲਜ ਦੀਆਂ ਗੁਲਸ਼ਨ ਕੌਰ, ਗੁਰਜੋਤ ਕੌਰ ਤੇ ਰਿੰਪਲ ਵੀ ਭਾਗ ਲੈ ਰਹੀਆਂ ਹਨ।ਗਰਮੀਆਂ ਦੀਆਂ ਛੱਟੀਆਂ ਵਿੱਚ ਵਿਦਿਆਰਥੀ ਸਖਸ਼ੀਅਤ ਉਸਾਰੀ ਕੈਂਪ ਲਗਾਇਆ ਜਾਵੇਗਾ ਅਤੇ 23 ਅਗਸਤ ਨੂੰ ਨੈਤਿਕ ਸਿੱਖਿਆ ਇਮਤਿਹਾਨ ਹੋਵੇਗਾ।ਮੈਨੇਜਰ ਗੁਰਬਖਸ਼ ਸਿੰਘ ਨੇ ਸਟੱਡੀ ਸਰਕਲ ਦੇ ਸੇਵਾ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਆਉਣ ਵਾਲੇ ਪੋ੍ਗਰਾਮਾਂ ਵਿੱਚ ਹਰ ਤਰਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।ਦੂਸਰੇ ਪਾਸੇ ਗੁਰਦੁਆਰਾ ਸਾਹਿਬ ਵਿਖੇ ਹੋਏ ਗੁਰਮਤਿ ਸਮਾਗਮ ਵਿੱਚ ਭਾਈ ਮੰਗਾ ਸਿੰਘ ਪ੍ਰਚਾਰਕ ਦੇ ਸਟੇਜ਼ ਸੰਚਾਲਨ ਦੌਰਾਨ ਜਿਥੇ ਹਜ਼ੂਰੀ ਰਾਗੀ ਭਾਈ ਜਤਿੰਦਰ ਸਿੰਘ, ਕਵੀਸ਼ਰ ਜੀਵਨ ਸਿੰਘ ਘਰਾਂਚੋ, ਲਾਭ ਸਿੰਘ ਝਮਟ ਤੇ ਢਾਡੀ ਜਥਾ ਬਲਦੇਵ ਸਿੰਘ ਲੌਂਗੋਵਾਲ, ਬਰਖੁਰਦਾਰ ਸਿੰਘ, ਪਰਮਜੀਤ ਸਿੰਘ ਕਾਂਝਲਾ, ਬਾਬਾ ਪਿਆਰਾ ਸਿੰਘ ਆਦਿ ਨੇ ਹਾਜ਼ਰੀ ਭਰੀ ਉਥੇ ਸਟੱਡੀ ਸਰਕਲ ਵਲੋਂ ਸੁਰਿੰਦਰ ਪਾਲ ਸਿੰਘ ਸਿਦਕੀ ਡਿਪਟੀ ਚੀਫ਼ ਆਰਗੇਨਾਈਜ਼ਰ ਅਤੇ ਹਰਵਿੰਦਰ ਕੌਰ ਸਕੱਤਰ ਜ਼ੋਨਲ ਇਸਤਰੀ ਕੌੰਸਲ ਨੇ ਸੰਗਤਾਂ ਨੂੰ ਵਧਾਈ ਦਿੰਦੇ ਹੋਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਜਾਏ ਖਾਲਸਾ ਪੰਥ ਦੇ ਇਤਿਹਾਸ ‘ਤੇ ਰੌਸ਼ਨੀ ਪਾਈ।ਛੋਟੀ ਬੱਚੀ ਗੁਰਨੂਰ ਕੌਰ ਤੇ ਪ੍ਰਭਲੀਨ ਸਿੰਘ ਨੇ ਕਵਿਤਾਵਾਂ ਤੇ ਸਾਗਰ ਸਿੰਘ ਪਿੰਡ ਬੱਚੀ ਨੇ ਸ਼ਬਦ ਗਾਇਨ ਕੀਤਾ।ਭਾਈ ਮਹਿੰਦਰ ਸਿੰਘ ਮਾਣਕੀ ਹੈਡ ਗ੍ਰੰਥੀ, ਭਾਈ ਮਲਕੀਤ ਸਿੰਘ ਚੰਗਾਲ ਮੈਂਬਰ ਸ਼ੋਮਣੀ ਗੁ: ਪ੍ਰ. ਕਮੇਟੀ ਨੇ ਬੱਚਿਆਂ ਤੇ ਸਟੱਡੀ ਸਰਕਲ ਸੇਵਾਦਾਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਇਸ ਮੌਕੇ ਅਮਰਜੀਤ ਸਿੰਘ, ਸੋਹਣ ਸਿੰਘ, ਰਾਜਵੀਰ ਸਿੰਘ, ਸਤਿਗੁਰ ਸਿੰਘ ਅਕਾਊੰਟੈਂਟ, ਗੁਰਸੇਵਕ ਸਿੰਘ ਰੋਗਲਾ ਆਦਿ ਨੇ ਵੱਖ-ਵੱਖ ਸੇਵਾਵਾਂ ਨਿਭਾਈਆਂ।

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …