Thursday, October 8, 2026

ਐਸ.ਸੀ ਤੇ ਬੀ.ਸੀ ਭਾਈਚਾਰੇ ਨੂੰ ਲੋਲੀਪੌਪ ਦੇਣ ਬਜ਼ਾਏ ਪੈਦਾਵਾਰ ਦੇ ਸਾਧਨਾਂ ਦੀ ਮਾਲਕੀ ਦਾ ਹੱਕ ਦੇਵੇ ਮਾਨ ਸਰਕਾਰ – ਕਾਮਰੇਡ ਇਕੋਲਾਹਾ

ਕਿਹਾ, ਪੰਜਾਬ ‘ਚ ਹਜ਼ਾਰਾਂ ਏਕੜ ਜ਼ਮੀਨ ‘ਤੇ ਰਸੂਖਵਾਨ ਲੋਕਾਂ ਦਾ ਗੈਰਕਾਨੂੰਨੀ ਕਬਜ਼ਾ

ਸੰਗਰੂਰ, 19 ਅਪ੍ਰੈਲ (ਜਗਸੀਰ ਲੌਂਗੋਵਾਲ) – ਰੇਵੋਲੂਸ਼ਨਰੀ ਸੋਸ਼ਲਿਸਟ ਪਾਰਟੀ (ਆਰ.ਐਸ.ਪੀ) ਦੇ ਸੂਬਾ ਸਕੱਤਰ ਕਾਮਰੇਡ ਕਰਨੈਲ ਸਿੰਘ ਇਕੋਲਾਹਾ ਨੇ ਪ੍ਰੈਸ ਦੇ  ਨਾਂ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਐਸ.ਸੀ ਅਤੇ ਬੀ.ਸੀ ਭਾਈਚਾਰੇ ਨੂੰ ਪੰਜਾਬ ਸਰਕਾਰ ਲੌਲੀਪੌਪ ਦੇ ਕੇ ਨਾ ਸਾਰੋ ਸਗੋਂ ਅਸਲੀ ਹੱਕ ਦਿੰਦਿਆਂ ਉਹਨਾਂ ਨੂੰ ਪੈਦਾਵਾਰ ਦੇ ਸਾਧਨਾਂ ਦੀ ਮਾਲਕੀ ਦਾ ਹੱਕ ਦਿੱਤਾ ਜਾਵੇ ਤਾਂ ਜੋ ਉਹ ਪੰਜਾਬ ਦੇ ਖ਼ਜ਼ਾਨੇ ‘ਤੇ ਬੋਝ ਬਣਨ ਦੀ ਬਜ਼ਾਏ ਮਾਣ ਨਾਲ ਆਪਣਾ ਗੁਜ਼ਰ ਬਸਰ ਕਰ ਸਕਣ ਅਤੇ ਪੰਜਾਬ ਨੂੰ ਖੁਸ਼ਹਾਲ ਅਤੇ ਤੰਦਰੁਸਤ ਪੰਜਾਬ ਬਨਾਉਣ ਵਿੱਚ ਆਪਣਾ ਯੋਗਦਾਨ ਪਾ ਸਕਣ।
            ਕਾਮਰੇਡ ਇਕੋਲਾਹਾ ਨੇ ਕਿਹਾ ਕਿ ਪੰਜਾਬ ਇੱਕ ਐਸਾ ਸੂਬਾ ਬਣ ਗਿਆ ਹੈ, ਜਿਸ ਦੀ ਅੱਧੀ ਤੋਂ ਵੱਧ ਆਬਾਦੀ ਪੈਦਾਵਾਰ ਦੇ ਸਾਧਨਾਂ ਤੋਂ ਵਾਂਝੀ ਹੈ।ਇਸ ਵਿੱਚ ਐਸ.ਸੀ ਅਤੇ ਬੀਸੀ ਭਾਈਚਾਰੇ ਤੋਂ ਬਿਨਾਂ ਉਚੀਆਂ ਜਾਤੀਆਂ ਦੇ ਲੋਕ ਵੀ ਸ਼ਾਮਲ ਹੋ ਗਏ ਹਨ, ਜਦਕਿ ਇਸ ਸੂਬੇ ਦੀ ਹਜ਼ਾਰਾਂ ਏਕੜ ਜ਼ਮੀਨ ਰਸੂਖ਼ਵਾਨ ਲੋਕਾਂ ਦੇ ਗੈਰਕਾਨੂੰਨੀ ਕਬਜ਼ੇ ਅਧੀਨ ਪਈ ਹੈ।ਜਿਸ ਨੂੰ ਛੁਡਵਾ ਕੇ ਬੇਜ਼ਮੀਨਿਆਂ ਨੂੰ ਵੰਡ ਦਿੱਤੀ ਜਾਣੀ ਚਾਹੀਦੀ ਹੈ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …