Sunday, September 20, 2026

ਸਰਬੱਤ ਦਾ ਭਲਾ ਟਰੱਸਟ ਨੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਕਰਵਾਏ ਅਨੰਦ ਕਾਰਜ਼

ਹਰ ਮਹੀਨੇ 4 ਲੋੜਵੰਦ ਲੜਕੀਆਂ ਦੇ ਕੀਤੇ ਜਾਣਗੇ ਵਿਆਹ – ਹੇਰ

ਅੰਮ੍ਰਿਤਸਰ, 19 ਅਪ੍ਰੈਲ (ਜਗਦੀਪ ਸਿੰਘ) – ਕੌਮਾਂਤਰੀ ਪੱਧਰ ਦੇ ਉਘੇ ਸਮਾਜ ਸੇਵਕ ਡਾ. ਐਸ.ਪੀ ਸਿੰਘ ਓਬਰਾਏ ਦੀ ਸਰਪ੍ਰਸਤੀ ਹੇਠ ਵੱਡੇ ਸੇਵਾ ਕਾਰਜ਼ ਨਿਭਾਅ ਰਹੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਗੁਰਦੁਆਰਾ ਯਾਦਗਾਰ ਭਾਈ ਅਮਰ ਸਿੰਘ ਮੀਰਾਂਕੋਟ ਕਲਾਂ ਵਿਖੇ ਦੋ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਅਨੰਦ ਕਾਰਜ਼ ਕਰਵਾਏ ਗਏ ।
                ਗੁਰਦੁਆਰਾ ਕਮੇਟੀ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਵਿਆਹ ਸਮਾਗਮ ਦੌਰਾਨ ਪਹੁੰਚੇ ਟਰੱਸਟ ਦੇ ਮਾਝਾ ਜ਼ੋਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਜਨਰਲ ਸਕੱਤਰ ਮਨਪ੍ਰੀਤ ਸਿੰਘ ਸੰਧੂ ਅਤੇ ਨਵਜੀਤ ਘਈ ਚੋਗਾਵਾਂ ਨੇ ਨਵ-ਵਿਆਹੁਤਾ ਜੋੜੀਆਂ ਨੂੰ ਅਸ਼ੀਰਵਾਦ ਦਿੱਤਾ।ਤੁਨਾਂ ਇਸ ਸਮੇਂ ਗੱਲਬਾਤ ਕਰਦਿਆਂ ਦੱਸਿਆ ਕਿ ਡਾ. ਉਬਰਾਏ ਦੀ ਯੋਗ ਅਗਵਾਈ ਹੇਠ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਜਿੱਥੇ ਹਰ ਖੇਤਰ ਅੰਦਰ ਵੱਡੇ ਸੇਵਾ ਕਾਰਜ਼ ਨਿਭਾਏ ਜਾ ਰਹੇ ਹਨ।ਉਥੇ ਹੀ ਹੁਣ ਹਰ ਜ਼ਿਲ੍ਹੇ ਅੰਦਰ ਹਰ ਮਹੀਨੇ ਚਾਰ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਅਨੰਦ ਕਾਰਜ਼ ਕਰਵਾਏ ਜਾਣਗੇ।ਇਸ ਤੋਂ ਇਲਾਵਾ ਟਰੱਸਟ ਦੇ ਅਹੁਦੇਦਾਰਾਂ ਨੇ ਟਰੱਸਟ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਮਾਜ ਭਲਾਈ ਦੀਆਂ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ।ਜ਼ਿਕਰਯੋਗ ਹੈ ਕਿ ਟਰੱਸਟ ਵੱਲੋਂ ਵਿਆਹੁਤਾ ਜੋੜਿਆਂ ਨੂੰ ਨਵੀਂ ਜ਼ਿੰਦਗੀ ਸ਼ੁਰੂ ਕਰਨ ਲਈ ਸ਼ਗਨ ਵਜੋਂ ਇੱਕ ਡਬਲ ਬੈਡ, ਗੱਦੇ, ਪੱਖਾ, ਸਿਲਾਈ ਮਸ਼ੀਨ, ਕੱਪੜੇ, ਗਰਮ-ਠੰਢੇ ਬਿਸਤਰਿਆਂ ਤੋਂ ਇਲਾਵਾ ਭਾਂਡੇ ਆਦਿ ਦਿੱਤੇ ਗਏ।
                 ਇਸ ਮੌਕੇ ਬਾਬਾ ਕਰਨਪ੍ਰੀਤ ਸਿੰਘ, ਰਸ਼ਪਾਲ ਸਿੰਘ ਜੇ.ਈ, ਮਾਹਲ ਸਾਬ, ਗੁਰਮੁੱਖ ਸਿੰਘ ਨੰਬਰਦਾਰ, ਕੁਲਦੀਪ ਸਿੰਘ, ਗਗਨਦੀਪ ਸਿੰਘ, ਜਸਵਿੰਦਰ ਸਿੰਘ ਬਾਦਲ, ਭਗਵੰਤ ਸਿੰਘ, ਨਿਸ਼ਾਨ ਸਿੰਘ, ਰਘਬੀਰ ਸਿੰਘ, ਕੀਰਤਨੀ ਜਥਾ ਬੀਬੀ ਕੰਵਲਜੀਤ ਕੌਰ ਆਦਿ ਵੀ ਮੌਜ਼ੂਦ ਸਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …