ਅੰਮ੍ਰਿਤਸਰ, 19 ਅਪ੍ਰੈਲ (ਜਗਦੀਪ ਸਿੰਘ) – ਬੀਬੀ ਕੌਲਾਂ ਜੀ ਪਬਲਿਕ ਸਕੂਲ ਤਰਨ ਤਾਰਨ ਰੋਡ ਬਰਾਂਚ-1 ਵਿਖੇ ਹੈਡ ਬੁਆਏ, ਹੈਡ ਗਰਲ ਅਤੇ ਸਟੂਡੈਂਟ ਕੌਂਸਲ
ਦੇ ਮੈਂਬਰ ਚੁਣੇ ਗਏ।ਬੱਚਿਆਂ ਨੇ ਚੌਪਈ ਸਾਹਿਬ ਦੇ ਪਾਠ ਕੀਤੇ ਅਤੇ ਕੀਰਤਨ ਦੀ ਹਾਜ਼ਰੀ ਭਰੀ।ਭਾਈ ਤੇਜਪਾਲ ਸਿੰਘ ਨੇ ਕਥਾ ਕੀਰਤਨ ਦੀ ਛਹਿਬਰ ਲਾਈ ਲਾਈ।ਭਾਈ ਗੁਰਇਕਬਾਲ ਸਿੰਘ ਨੇ ਸਿਹਤ ਠੀਕ ਨਾ ਹੋਣ ਕਰਕੇ ਫੋਨ ‘ਤੇ ਹੀ ਬੱਚਿਆਂ ਨੂੰ ਪਿਆਰ ਭਰੀਆਂ ਅਸੀਸਾਂ ਦਿੱਤੀਆਂ।ਚੁਣੇ ਗਏ ਹੈਡ ਬੁਆਏ ਗੁਰਇਕਬਾਲ ਸਿੰਘ ਅਤੇ ਹੈਡ ਗਰਲ ਜਸਮੀਤ ਕੌਰ, ਖੇਡਾਂ ਦਾ ਕੈਪਟਨ ਸਹਿਜਮੀਤ ਸਿੰਘ ਅਤੇ ਹਾਊਸ ਕੈਪਟਨ ਜਪਨੀਤ ਕੌਰ, ਪਾਹੁਲ ਸਿੰਘ, ਪਰਲੀਨ ਕੌਰ, ਹਰਨੂਰਦੀਪ ਕੌਰ, ਸਹਾਇਕ ਕੈਪਟਨ ਸੁਖਮਨੀ ਕੌਰ, ਜਪਪ੍ਰੀਤ ਕੌਰ, ਸਨੇਹਾ ਭਾਸਕਰ, ਕਰਨਬੀਰ ਸਿੰਘ ਸ਼ਾਮਲ ਸਨ।ਜਿੰਨਾਂ ਨੂੰ ਸਕੂਲ ਦੀ ਮੈਨਜਮੈਂਟ ਤੇ ਪ੍ਰਿੰਸੀਪਲ ਵਲੋਂ ਸੈਸ਼ੇ ਅਤੇ ਬੈਚ ਲਗਾ ਕੇ ਅਗਲੇ ਕਾਰਜ਼ ਲਈ ਥਾਪੜਾ ਦਿੱਤਾ ਗਿਆ।ਇਸ ਸਮਾਰੋਹ ਵਿੱਚ ਚੁਣੇ ਗਏ ਵਿਦਿਆਰਥੀਆਂ ਦੇ ਮਾਤਾ ਪਿਤਾ ਵੀ ਸੱਦੇ ਗਏ ਸਨ।
ਇਸ ਮੌਕੇ ਟਹਿਲਇੰਦਰ ਸਿੰਘ, ਹਰਜੀਤ ਕੌਰ, ਰਜਿੰਦਰ ਸਿੰਘ ਰਾਣਾ ਵੀਰ, ਇੰਦਰਪ੍ਰੀਤ ਕੌਰ ਪ੍ਰਿੰਸੀਪਲ ਬਰਾਂਚ 2, ਬੀਬੀ ਜਤਿੰਦਰ ਕੌਰ, ਪਰਮਜੀਤ ਕੌਰ (ਪੰਮਾਂ ਭੈਣ ਜੀ), ਭਾਈ ਹਰਵਿੰਦਰਪਾਲ ਸਿੰਘ ਲਿਟਲ, ਤਰਵਿੰਦਰ ਸਿੰਘ ਨਿੱਕੂ, ਭਾਈ ਗੁਰਪਾਲ ਸਿੰਘ ਜੀ ਉਸਤਾਦ ਹਾਜ਼ਰ ਸਨ।ਪ੍ਰਿੰਸੀਪਲ ਮੈਡਮ ਜਸਲੀਨ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media