ਸਮਰਾਲਾ, 20 ਅਪ੍ਰੈਲ (ਇੰਦਰਜੀਤ ਸਿੰਘ ਕੰਗ) – ਇਥੋਂ ਨਜ਼ਦੀਕੀ ਪਿੰਡ ਦਿਆਲਪੁਰਾ ਵਿਖੇ ਸਾਹਿਤਕਾਰ ਸੁਖਦੀਪ ਸਿੰਘ ਲੀਲ (ਦਿਆਲਪੁਰੀ) ਤੇ ਪਰਿਵਾਰ ਵਲੋਂ
ਆਪਣੇ ਪਿਤਾ ਸਵ: ਜਸਵੰਤ ਸਿੰਘ ਲੀਲ ਦੀ ਯਾਦ ਨੂੰ ਸਮਰਪਿਤ ਕਵੀ ਦਰਬਾਰ 24 ਅਪ੍ਰੈਲ ਨੂੰ ਪਿੰਡ ਦਿਆਲਪੁਰਾ ਦੇ ਗੁਰਦੁਆਰਾ ਸਾਹਿਬ ਵਿਖੇ ਸਵੇਰੇ 9:30 ਵਜੇ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਪੰਜਾਬ ਭਰ ਤੋਂ ਨਾਮਵਰ ਕਵੀ ਪਹੁੰਚ ਕੇ ਆਪਣਾ ਕਲਾਮ ਪੇਸ਼ ਕਰਨਗੇ।ਸਵ: ਜਸਵੰਤ ਸਿੰਘ ਲੀਲ ਦੀ ਯਾਦ ਵਿੱਚ ਵੱਖ-ਵੱਖ ਖੇਤਰਾਂ ‘ਚ ਨਾਮਨਾ ਖੱਟਣ ਵਾਲੀਆਂ ਸ਼ਖਸ਼ੀਅਤਾਂ ਸਮਾਜਸੇਵੀ ਦੀਪ ਦਿਲਬਰ, ਪੁਰਾਤਨ ਚੀਜ਼ਾਂ ਸੰਭਾਲਣ ਵਾਲਾ ਤਸਵਿੰਦਰ ਸਿੰਘ ਵੜੈਚ ਦੀਵਾਲਾ, ਕਵੀ ਹਰਬੰਸ ਸਿੰਘ ਸ਼ਾਨ ਬਗਲੀ, ਗਜ਼ਲਗੋ ਮਨਦੀਪ ਮਾਣਕੀ ਅਤੇ ਕਵੀ ਜਗਦੇਵ ਸਿੰਘ ਘੁੰਗਰਾਲੀ ਦਾ ਸਨਮਾਨ ਵੀ ਕੀਤਾ ਜਾ ਰਿਹਾ ਹੈ।ਲੀਲ ਪਰਿਵਾਰ ਵਲੋਂ ਸਮਰਾਲਾ ਇਲਾਕੇ ਦੇ ਸਾਹਿਤ ਪ੍ਰੇਮੀਆਂ ਨੂੰ ਇਸ ਕਵੀ ਦਰਬਾਰ ਅਤੇ ਸਨਮਾਨ ਸਮਾਰੋਹ ਵਿੱਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਗਈ ਹੈ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media