ਸਮਰਾਲਾ, 25 ਅਪ੍ਰੈਲ (ਇੰਦਰਜੀਤ ਸਿੰਘ ਕੰਗ) – ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਦੀ ਮਾਸਿਕ ਇਕੱਤਰਤਾ ਸਭਾ ਦੇ ਚੇਅਰਮੈਨ ਕਹਾਣੀਕਾਰ ਸੁਖਜੀਤ
ਦੀ ਪ੍ਰਧਾਨਗੀ ਹੇਠ ਸਥਾਨਕ ਸਰਕਾਰੀ ਸੀਨੀ: ਸੈਕੰ: ਸਕੂਲ (ਲੜਕੇ) ਵਿਖੇ ਕੀਤੀ ਗਈ।ਸਭ ਤੋਂ ਪਹਿਲਾਂ ਸਮੁੱਚੀ ਸਭਾ ਦੇ ਵਲੋਂ ਡਾ. ਮਨਮੋਹਨ (ਆਈ.ਪੀ.ਐਸ) ਦੇ ਮਾਤਾ ਦਰਸ਼ਨ ਕੌਰ (ਕਵਿੱਤਰੀ) ਅਤੇ ਡਾ. ਗੁਰਬਖਸ਼ ਸਿੰਘ ਫਰੈਂਕ (ਲੋਕ ਧਾਰਾ ਦੇ ਵਿਦਵਾਨ) ਦੇ ਅਕਾਲ ਚਲਾਣਾ ਕਰ ਜਾਣ ਤੇ ਸ਼ੋਕ ਪ੍ਰਗਟ ਕੀਤਾ ਗਿਆ ਅਤੇ ਦੋ ਮਿੰਟ ਦਾ ਮੋਨ ਧਾਰਨ ਕਰਕੇ ਵਿਛੜੀਆਂ ਰੂਹਾਂ ਦੀ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਗਈ।ਉਕਤ ਸਾਹਿਤਕਾਰਾਂ ਦੇ ਜੀਵਨ ਤੇ ਚਾਨਣਾ ਪਾਉਂਦੇ ਹੋਏ ਕਹਾਣੀਕਾਰ ਸੁਖਜੀਤ ਨੇ ਕਿਹਾ ਕਿ ਇਹਨਾਂ ਉਘੇ ਸਾਹਿਤਕਾਰਾਂ ਦੇ ਜਾਣ ਨਾਲ ਸਾਹਿਤ ਜਗਤ ਨੂੰ ਨਾ ਪੂਰੇ ਹੋਣ ਵਾਲਾ ਵੱਡਾ ਘਾਟਾ ਪਿਆ ਹੈ।ਇਸ ਉਪਰੰਤ ਰਚਨਾਵਾਂ ਦੇ ਦੌਰ ’ਚ ਅਵਤਾਰ ਸਿੰਘ ਉਟਾਲਾਂ ਨੇ ਕਵਿਤਾ ‘‘ਹਾਰ’’ ਸੁਣਾਈ।ਸਾਹਿਤ ਅਕੈਡਮੀ ਪੁਰਸਕਾਰ ਵਿਜੇਤਾ ਕਮਲਜੀਤ ਨੀਲੋਂ ਨੇ ਕਹਾਣੀ ‘‘ਲੱਤਾਂ’’ ਸੁਣਾਈ ਜੋ ਕਿ ਸੰਵੇਦਨਾ ਨਾਲ ਭਰੀ ਹੋਣ ਕਰਕੇ ਚਰਚਾ ਦਾ ਵਿਸ਼ਾ ਬਣੀ।ਕਹਾਣੀਕਾਰ ਮਨਦੀਪ ਡਡਿਆਣਾ ਨੇ ਆਪਣੀ ਨਵੀਂ ਕਹਾਣੀ ‘ਆਖਰੀ ਰੋਟੀ’ ਸੁਣਾਈ।ਅਮਰਿੰਦਰ ਸਿੰਘ ਸੋਹਲ ਨੇ ਗ਼ਜ਼ਲ ‘ਅਫਸੋਸ ਮੇਰੇ ਰਾਹਾਂ ਵਿੱਚ ਖੱਡੇ ਹੀ ਖੱਡੇ ਨੇ’ ਸਾਂਝੀ ਕੀਤੀ। ਬਲਵੰਤ ਮਾਂਗਟ ਵਲੋਂ ਕਵਿਤਾ ‘ਲੈਨਿਨ ਵਾਲੀ ਗੱਦੀ’ ਪੇਸ਼ ਕੀਤੀ।ਅਨਿਲ ਫਤਿਹਗੜ੍ਹ ਜੱਟਾਂ ਨੇ ਕਵਿਤਾ, ‘ਮਾਂ ਬੋਲੀ’ ਸੁਣਾਈ।ਹਰਜੀਤ ਗਰੇਵਾਲ ਵਲੋਂ ਸਵੈ ਵਿਰਤਾਂਤ ਸੁਣਾਇਆ ਗਿਆ।ਜੱਸੀ ਢਿੱਲਵਾਂ ਵਲੋਂ ਗੀਤ ‘ਭੁੱਲ ਭੁਲੇਖੇ ਆ ਜਾਵੋਗੇ’ ਸੁਣਾਇਆ ਗਿਆ।ਕਹਾਣੀਕਾਰ ਬਲਵਿੰਦਰ ਗਰੇਵਾਲ ਵਲੋਂ ਆਪਣੀ ਲੰਬੀ ਕਹਾਣੀ ‘ਹਿਜ਼ਰਤ’ ਸੁਣਾਈ ਗਈ।ਜਿਸ ਉਪਰ ਖੂਬ ਚਰਚਾ ਹੋਈ ਤੇ ਸ਼ਲਾਘਾਯੋਗ ਟਿੱਪਣੀਆਂ ਵੀ ਹੋਈਆਂ।
ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਚਰਚਾ ਵਿੱਚ ਭਾਗ ਲੈਣ ਵਾਲੇ ਕਹਾਣੀਕਾਰ ਮੁਖਤਿਆਰ ਸਿੰਘ, ਭੁਪਿੰਦਰ ਮਾਂਗਟ ਕਹਾਣੀਕਾਰ ਸੰਦੀਪ ਸਮਰਾਲਾ (ਸਕੱਤਰ), ਕਹਾਣੀਕਾਰ ਤਰਨ ਬੱਲ, ਇੰਦਰਵੀਰ ਸਿੰਘ, ਪੰਜਾਬੀ ਲਿਖਾਰੀ ਸਭਾ ਦੇ ਪ੍ਰਧਾਨ ਜਸਵੀਰ ਝੱਜ, ਕਹਾਣੀਕਾਰ ਅਮਨਦੀਪ ਕੌਸ਼ਲ ਆਦਿ ਸ਼ਾਮਲ ਸਨ।
ਆਖੀਰ ਵਿੱਚ ਸਭਾ ਦੇ ਚੇਅਰਮੈਨ ਕਹਾਣੀਕਾਰ ਸੁਖਜੀਤ ਜੀ ਨੇ ਆਏ ਹੋਏ ਸਾਰੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media