Wednesday, October 7, 2026

ਯੂਨੀਵਰਸਿਟੀ ਵਲੋਂ ਅੰਤਰ-ਵਿਭਾਗੀ ਬੈਸਟ ਫਿਜ਼ੀਕ (ਲੜਕੇ) ਮੁਕਾਬਲਿਆਂ ਦਾ ਆਯੋਜਨ

ਅੰਮ੍ਰਿਤਸਰ, 26 ਅਪ੍ਰੈਲ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਸਪੋਰਟਸ ਵਲੋਂ ਫਿਟ ਇੰਡੀਆ ਪ੍ਰੋਗਰਾਮ (ਭਾਰਤ ਸਰਕਾਰ) ਦੇ ਤਹਿਤ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਅਤੇ ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਭਲਾਈ ਪ੍ਰੋ. ਅਨੀਸ਼ ਦੁਆ ਦੀ ਯੋਗ ਅਗਵਾਈ ਹੇਠ ਅੰਤਰ-ਵਿਭਾਗੀ ਬੈਸਟ ਫਿਜ਼ੀਕ (ਲੜਕੇ) ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਵੱਖ-ਵੱਖ ਵਿਭਾਗਾਂ ਦੇ 50 ਵਿਦਿਆਰਥੀਆਂ ਨੇ ਭਾਗ ਲਿਆ। ਡਾ: ਸਤਨਾਮ ਸਿੰਘ ਦਿਓਲ ਮੁੱਖੀ ਰਾਜਨੀਤੀ ਸ਼ਾਸਤਰ ਵਿਭਾਗ ਨੇ ਜੇਤੂਆਂ ਨੂੰ ਟਰਾਫ਼ੀਆਂ ਦਿੱਤੀਆਂ।
              ਡਾ: ਅਮਨਦੀਪ ਸਿੰਘ ਟੀਚਰ ਇੰਚਾਰਜ਼ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਸਪੋਰਟਸ ਐਂਡ ਨੋਡਲ ਅਫਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਫਿਟ ਇੰਡੀਆ ਪ੍ਰੋਗਰਾਮ ਆਫ ਇੰਡੀਆ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਦੇ ਗੁਰਸ਼ਰਨ ਸਿੰਘ ਨੂੰ ਇਨ੍ਹਾਂ ਮੁਕਾਬਲਿਆਂ ਵਿੱਚ ਮਿਸਟਰ ਯੂਨੀਵਰਸਿਟੀ-2022 ਐਲਾਨਿਆ ਗਿਆ ਹੈ। ਹੋਰਨਾਂ ਨਤੀਜਿਆਂ ਵਿੱਚ 60 ਕਿਲੋਗ੍ਰਾਮ ਤੱਕ ਸ਼੍ਰੇਣੀ ਵਿੱਚ ਪਹਿਲਾ ਸਥਾਨ ਨੌਨਿਧ ਸਿੰਘ ਆਰਕੀਟੈਕਚਰ ਵਿਭਾਗ, ਦੂਜਾ ਇਸ਼ਦੀਪ ਸਿੰਘ ਯੂ.ਐਸ.ਐਫ.ਐਸ ਤੀਜਾ ਪਾਹੁਲਪ੍ਰੀਤ ਸਿੰਘ, ਸੀ.ਈ.ਟੀ 60-65 ਕਿਲੋ ਵਰਗ ਵਿੱਚ ਪਹਿਲਾ ਸਥਾਨ ਗੁਰਸ਼ਰਨ ਸਿੰਘ ਖੇਤੀਬਾੜੀ ਵਿਭਾਗ, ਦੂਜਾ ਰਿਧਮ ਸ਼ਰਮਾ ਈ.ਸੀ.ਈ, ਤੀਜਾ ਕੀਰਤਪਾਲ ਸਿੰਘ, ਸੀ.ਈ.ਟੀ 65-70 ਕਿਲੋ ਵਰਗ ਵਿੱਚ ਪਹਿਲਾ ਸਥਾਨ ਸਦਾਨੂਰ ਸਿੰਘ, ਆਰਕੀਟੈਕਚਰ ਵਿਭਾਗ, ਦੂਜਾ ਪ੍ਰਾਂਸ਼ੂ ਰਾਣਾ, ਸਿਵਲ ਇੰਜੀ., ਤੀਜਾ ਹਰਸਿਮਰਨਬੀਰ, ਮਾਸ ਕਮਿਊਨੀਕੇਸ਼ਨ।70 ਕਿਲੋ ਤੋਂ ਉਪਰ ਵਰਗ ਵਿੱਚ ਪਹਿਲਾ ਸਾਹਿਲ ਰਾਣਾ, ਗਣਿਤ ਵਿਭਾਗ, ਦੂਸਰਾ ਸਪਰਸ਼ ਅਰੋੜਾ, ਬੀ.ਏ (ਆਨਰਜ਼), ਤੀਸਰਾ ਜਯੇਸ਼ ਮੱਟੂ ਸੀ.ਐਸ.ਈ ਨੇ ਹਾਸਲ ਕੀਤਾ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …