Thursday, August 7, 2025
Breaking News

ਯੂਨੀਵਰਸਿਟੀ `ਚ 2-ਰੋਜ਼ਾ ਮੈਨੇਜਮੈਂਟ ਮੇਲਾ ਐਕਸੋਰਡੀਅਮ 4.0 ਦਾ ਆਯੋਜਨ

ਅੰਮ੍ਰਿਤਸਰ, 26 ਅਪ੍ਰੈਲ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂਨੀਵਰਸਿਟੀ ਬਿਜ਼ਨਸ ਸਕੂਲ (ਯੂ.ਬੀ.ਐਸ) ਵਲੋਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਦੀ ਅਗਵਾਈ ਅਤੇ ਸਹਿਯੋਗ ਹੇਠ 2-ਰੋਜ਼ਾ ਮੈਨੇਜਮੈਂਟ ਮੇਲਾ ਐਕਸੋਰਡੀਅਮ 4.0 ਦਾ ਆਯੋਜਨ ਸਕੂਲ ਦੇ ਵਿਹੜੇ ਵਿਚ ਕੀਤਾ ਗਿਆ।ਇਸ ਫੈਸਟ ਦਾ ਉਦੇਸ਼ ਵਿਦਿਆਰਥੀਆਂ `ਚ ਇੱਕ ਸਹਿਜ ਪੇਸ਼ੇਵਰ ਦੇ ਗੁਣਾ ਨੂੰ ਪਛਾਨਣਾ ਅਤੇ ਪੈਦਾ ਕਰਨਾ ਸੀ ਤਾਂ ਜੋ ਆਪਣੇ ਵਪਾਰ, ਸਿੱਖਿਆ ਜਾਂ ਹੋਰ ਖੇਤਰਾਂ ਵਿੱਚ ਸੱਚੀ ਲਗਨ ਅਤੇ ਹੁਨਰਮੰਦ ਤਰੀਕਿਆਂ ਨਾਲ ਅੱਗੇ ਵਧਣ।
                    ਉਦਘਾਟਨੀ ਸੈਸ਼ਨ ਦੇ ਮੁੱਖ ਮਹਿਮਾਨ ਵਿਧਾਇਕ ਡਾ. ਇੰਦਰਬੀਰ ਸਿੰਘ ਨਿਜ਼ਰ ਨੇ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਉਨ੍ਹਾਂ ਨੂੰ ਅਕਾਦਮਿਕਤਾ ਦੇ ਨਾਲ ਨਾਲ ਪੇਸ਼ੇਵਾਰਾਨਾ ਸਿਖਲਾਈ ਅਤੇ ਵਿਵਹਾਰਕ ਗਿਆਨ ਦੀ ਮਹੱਤਤਾ `ਤੇ ਜ਼ੋਰ ਦਿੱਤਾ।ਸਮਾਪਤੀ ਸਮਾਗਮ ਵਿੱਚ ਵਿਧਾਇਕ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ ਮੁੱਖ ਮਹਿਮਾਨ।ਉਨ੍ਹਾਂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਮੇਲੇ ਜੋ ਅਕਾਦਮਿਕਤਾ ਨਾਲ ਸਬੰਧਤ ਹੋਣ ਲਗਾਤਾਰ ਕਰਵਾਏ ਜਾਣੇ ਚਾਹੀਦੇ ਹਨ ਤਾਂ ਜੋ ਵਿਦਿਆਰਥੀਆਂ ਦਾ ਬਹੁਪੱਖੀ ਵਿਕਾਸ ਹੋ ਸਕੇ।
ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਡਾ. ਹਰਦੀਪ ਸਿੰਘ ਓ.ਐਸ.ਡੀ ਟੂ ਵਾਈਸ ਚਾਂਸਲਰ ਨੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰਮੁੱਖ ਕਾਰਜ਼ਾਂ ਵਿਚ ਖੋਜ਼, ਅਕਾਦਮਿਕਤਾ, ਖੇਡਾਂ, ਕਲਾ ਸਭਿਆਚਾਰਕ ਖੇਤਰਾਂ ਦੀਆਂ ਵੱਖ ਵੱਖ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਨੂੰ ਅਜਿਹੇ ਮੌਕੇ ਪ੍ਰਦਾਨ ਕਰਨਾ ਹੈ।ਜਿਸ ਰਾਹੀਂ ਉਨ੍ਹਾਂ ਦਾ ਬਹੁਪੱਖੀ ਵਿਕਾਸ ਹੋ ਸਕੇ ਅਤੇ ਉਹ ਆਪਣੀ ਆਉਣ ਵਾਲੀ ਜ਼ਿੰਦਗੀ ਵਿਚ ਸਫਲਤਾ ਪੂਰਵਕ ਜੀਵਨ ਜਿਊਣ। ਉਨ੍ਹਾਂ ਕਿਹਾ ਕਿ ਅਜਿਹੇ ਮੇਲੇ ਉਨ੍ਹਾਂ ਨੂੰ ਮੌਕਾ ਪ੍ਰਦਾਨ ਕਰਦੇ ਹਨ ਜਿਸ ਰਾਹੀਂ ਉਨ੍ਹਾਂ ਦੀ ਪ੍ਰਤਿਭਾ ਵਿਸ਼ੇ ਨੂੰ ਲੈਂਦੀ ਨਿਖਰ ਕੇ ਸਾਹਮਣੇ ਆਉਂਦੀ ਹੈ।
                   ਸਮਾਗਮ ਦੇ ਕੋ-ਆਰਡੀਨੇਟਰ ਡਾ. ਵਿਕਰਮ ਸੰਧੂ ਨੇ ਮਹਿਮਾਨਾਂ ਨੂੰ ‘ਜੀ ਆਇਆਂ’ ਕਿਹਾ ਅਤੇ ਉਨ੍ਹਾਂ ਨੂੰ ਮੇਲੇ ਦੇ ਵਿਸਥਾਰ ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਕਿਹਾ ਕਿ ਅਜਿਹੇ ਮੇਲੇ ਉਸਾਰੂ ਵਿਚਾਰਾਂ ਦੀ ਪੜਚੋਲ ਕਰਨ ਦਾ ਵਿਲੱਖਣ ਅਤੇ ਚੰਗਾ ਮੌਕਾ ਪ੍ਰਦਾਨ ਕਰਦੇ ਹਨ। ਉਨ੍ਹਾਂ ਦੱਸਿਆ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ 500 ਤੋਂ ਵੱਧ ਰਜਿਸਟ੍ਰੇਸ਼ਨਾਂ ਕੀਤੀਆਂ ਗਈਆਂ ਸਨ।ਜਿਸ ਦੇ ਪਹਿਲੇ ਦਿਨ 12 ਅਤੇ ਦੂਜੇ ਦਿਨ 13 ਈਵੈਂਟ ਜਿਵੇਂ ਕਿ ਗੋਲ ਟੇਬਲ ਕਾਨਫਰੰਸ, ਫੈਸ਼ਨ ਸ਼ੋਅ, ਵਰਡ ਵਾਰ, ਪੇਪਰ ਡਾਂਸ ਤੋਂ ਇਲਾਵਾ ਹੋਰ ਬਹੁਤ ਸਾਰੇ ਮੁਕਾਬਲੇ ਸ਼ਾਮਿਲ ਸਨ, ਜੋ ਕਿ ਅਕਾਦਮਿਕਤਾ ਦਾ ਅਧਾਰ ਰੱਖਦੇ ਸਨ।
                ਮੁੱਖ ਮਹਿਮਾਨ, ਸਮੂਹ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਵੱਲੋਂ ਸਮਾਗਮ ਦੀ ਸਫ਼ਲਤਾ ਲਈ ਪਾਏ ਯੋਗਦਾਨ ਲਈ ਧੰਨਵਾਦ ਕਰਦਿਆਂ ਵਿਭਾਗ ਦੇ ਮੁਖੀ ਡਾ. ਗੁਰਪ੍ਰੀਤ ਰੰਧਾਵਾ ਨੇ ਕਿਹਾ ਕਿ ਇਹ ਨੌਜਵਾਨਾਂ ਲਈ ਇੱਕ ਅਜਿਹਾ ਮੰਚ ਹੈ, ਜਿਸ ਦਾ ਮੁੱਖ ਸਰੋਤ ਸਿਰਜਣਾ ਹੈ।ਉਨ੍ਹਾਂ ਕਿਹਾ ਕਿ ਇਸ ਵਿਚ ਨੌਜਵਾਨਾਂ ਨੂੰ ਇਕੱਠੇ ਕੰਮ ਕਰਨ ਅਤੇ ਉਨ੍ਹਾਂ ਦੀ ਪ੍ਰਤਿਭਾ, ਰਚਨਾਤਮਕਤਾ ਅਤੇ ਬੁੱਧੀ ਦੇ ਹੁਨਰਾਂ ਨੂੰ ਪ੍ਰਦਰਸਸ਼ਿਤ ਕਰਨ ਹਿਤ ਇੱਕ ਪਲੇਟਫਾਰਮ ਪ੍ਰਦਾਨ ਕੀਤਾ ਜਾਂਦਾ ਹੈ ਜਿਸ ਵਿਚ ਵਿਦਿਆਰਥੀ ਆਪਣੀ ਸਮਰੱਥਾ ਅਨੁਸਾਰ ਹੁਨਰ ਪੇਸ਼ ਕਰਦੇ ਹਨ।
                  ਉਨ੍ਹਾਂ ਦੱਸਿਆ ਕਿ ਇਹ ਮੇਲਾ ਵੱਖ-ਵੱਖ ਸਪਾਂਸਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ।ਜਿਸ ਵਿਚ ਪੈਡਲਰਸ, ਚੋਕੀਡਾਨੀ, ਯਮੀ ਟਿਮੀ, ਅਮਨਦੀਪ ਹਸਪਤਾਲ, ਸਿਮਰਤ ਸਟੂਡੀਓ, ਸੰਤ ਡਿਜ਼ਾਈਨਰ, ਲੈਕਮੇ, ਕੋਕਾ-ਕੋਲਾ, ਡੀ.ਜੇ-ਇਜਿਪਟੀਅਨ ਆਦਿ ਸ਼ਾਮਿਲ ਸਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …