Friday, May 30, 2025
Breaking News

 ਅਜੋਕਾ ਥੀਏਟਰ ਗਰੁੱਪ ਲਾਹੌਰ ਨੇ ਪਜਾਬ ਨਾਟਸ਼ਾਲਾ ‘ਚ ਮੰਚਿਤ ਕੀਤਾ ਨਾਟਕ ‘ਬੁੱਲਾ’

ਸ੍ਰ. ਸਤਿਆਜੀਤ ਸਿੰਘ ਮਜੀਠੀਆ ਨੇ ਖਾਲਸਾ ਕਾਲਜ ਵਿੱਚ ਵੀ ਨਾਟਕ ਮੰਚਿਤ ਕਰਨ ਦੀ ਕੀਤੀ ਪੇਸ਼ਕਸ਼

PPN2611201419
ਅੰਮ੍ਰਿਤਸਰ, 26 ਨਵੰਬਰ (ਰੋਮਿਤ ਸ਼ਰਮਾ) – ਲਬੇ ਅਰਸੇ ਦੇ ਇਤਜਾਰ ਦੇ ਬਾਅਦ ਇੱਕ ਵਾਰ ਫਿਰ ਪਾਕਿਸਤਾਨੀ ਰਗਕਰਮੀਆਂ ਨੇ ਆਪਣੇ ਫਨ ਦੇ ਜਰੀਏ ਦੋਨਾਂ ਮੁਲਕਾਂ ਦੇ ਵਿੱਚ ਦੋਸਤੀ ਅਤੇ ਅਮਨ ਦਾ ਪੈਗਾਮ ਦਿੱਤਾ।ਬੁੱਧਵਾਰ ਦੀ ਸ਼ਾਮ ਪਜਾਬ ਨਾਟਸ਼ਾਲਾ ਦੇ ਮਚ ਤੇ ਲਾਹੌਰ ਦੇ ਅਜੋਕਾ ਥੀਏਟਰ ਗਰੁੱਪ ਵੱਲੋਂ ਪੇਸ਼ ਕੀਤਾ ਗਿਆ ਨਾਟਕ ‘ਬੁੱਲਾ’ ਨੇ  ਸਿਰਫ ਸੂਫੀ ਸਤ ਬਾਬਾ ਬੁੱਲੇ ਸ਼ਾਹ ਦੇ ਜੀਵਨ ਦਰਸ਼ਨ ਅਤੇ ਸੋਚ ਤੋਂ ਦਰਸ਼ਕਾਂ ਨੂੰ ਰੂਬਰੂ ਕੀਤਾ, ਬਲਕਿ ਉਸ ਸਮੇਂ ਦੇ ਰਾਜਸੀ ਤੇ ਸਮਾਜਿਕ ਹਾਲਾਤ ਦਾ ਵੀ ਬਾਖੂਬੀ ਚਿਤਰਨ ਕਰ ਗਿਆ।
ਪਾਕਿਸਤਾਨ ਦੇ ਪ੍ਰਸਿੱਧ ਲੇਖਕ ਸ਼ਾਹਿਦ ਨਦੀਮ ਦੁਆਰਾ ਲਿਖਿਆ ਅਤੇ ਮਦੀਹਾ ਗੌਹਰ ਦੁਆਰਾ ਨਿਰਦੇਸ਼ਿਤ ਇਹ ਨਾਟਕ ਲਬੇ ਅਰਸੇ ਬਾਅਦ ਭਾਰਤ ਪਹੁਚਿਆ ਹੈ, ਜੋ ਇਸੇ ਸਾਲ ਪਹਿਲਾਂ ਅਮ੍ਰਿਤਸਰ, ਚਡੀਗੜ੍ਹ, ਦਿੱਲੀ ਸਮੇਤ ਕਈ ਰਾਜਾਂ ਅਤੇ ਜਿਲ੍ਹਿਆਂ ਵਿੱਚ ਮਚਿਤ ਕੀਤਾ ਗਿਆ ਸੀ।
ਨਾਟਕ ਵਿੱਚ ਕਲਾਕਾਰਾਂ ਨੇ ਬਾਬਾ ਬੁੱਲੇ ਸ਼ਾਹ ਦੀਆਂ ਕਾਫੀਆਂ, ਕਲਮੇ ਨੂੰ ਇਸਤੇਮਾਲ ਕਰਦੇ ਹੋਏ ਉਨ੍ਹਾਂ ਦੀ ਇਨਸਾਨੀ ਸੋਚ ਅਤੇ ਆਪਸੀ ਸਾਂਝ ਦੀ ਭਾਵਨਾ ਨੂੰ ਬੜੇ ਹੀ ਜੀਵਤ ਤਰੀਕੇ ਨਾਲ ਪੇਸ਼ ਕੀਤਾ।ਨਾਟਕ ਵਿੱਚ ਉਸ ਦੌਰ ਦੇ ਹੁਕਮਰਾਨਾਂ ਵੱਲੋਂ ਅਵਾਮ ‘ਤੇ ਢਾਏ ਜਾ ਰਹੇ ਜ਼ੁਲਮ ਨੂੰ ਪੇਸ਼ ਕਰਦੇ ਹੋਏ ਕਲਾਕਾਰਾਂ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਤਖਤੋ ਤਾਜ ਖਤਮ ਹੋ ਸਕਦਾ ਹੈ, ਰਿਆਸਤਾਂ ਪਲਟ ਸਕਦੀਆਂ ਹਨ ਮਗਰ ਇਨਸਾਨੀਅਤ ਹਮੇਸ਼ਾਂ ਕਾਇਮ ਰਹਿਦੀ ਹੈ।ਨਾਟਕ ਵਿੱਚ ਪੇਸ਼ ਕੀਤੀਆਂ ਗਈਆਂ ਸਗੀਤਮਈ ਪਕਤੀਆਂ ਨੇ ਨਾਟਕ ਨੂੰ ਚਾਰ ਚਨ ਲਗਾ ਦਿੱਤੇ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸ੍ਰ. ਸਤਿਆਜੀਤ ਸਿੰਘ ਮਜੀਠੀਆ ਨੇ ਨਾਟਕ ਦੀ ਪੇਸ਼ਕਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਰਹੱਦ ਦੇ ਆਰ-ਪਾਰ ਦੋਨਾਂ ਪੰਜਾਬ ਦਰਮਿਆਨ ਸਾਂਝ ਨੂੰ ਸਦੀਵੀ ਬਨਾਉਣ ਤੇ ਨਫਰਤਾਂ ਨੂੰ ਖਤਮ ਕਰਨ ਲਈ ਅਜਿਹੇ ਪ੍ਰੋਗਰਾਮ ਅਯਜਿਤ ਕੀਤੇ ਜਾਣੇ ਚਾਹੀਦੇ ਹਨ। ਉਨਾਂ ਖਾਲਸਾ ਕਾਲਜ ਵਿੱਚ ਵੀ ਨਾਟਕ ਪੇਸ਼ ਕਰਨ ਦੀ ਪੇਸ਼ਕਸ਼ ਕੀਤੀ।ਗਵਰਨਿੰਗ ਕੌਂਸਲ ਦੇ ਆਨ: ਸਕੱਤਰ ਸ੍ਰ. ਰਜਿੰਦਰ ਮੋਹਨ ਸਿੰਘ ਛੀਨਾ ਨੇ ਮੈਡਮ ਮਦੀਹਾ ਗੌਹਰ ਦੇ ਹੌਸਲੇ ਅਤੇ ਨਾਟਕ ਬੁੱਲਾ ਦੀ ਪੇਸ਼ਕਾਰੀ ਨੂਮ ਬੇਮਿਸਾਲ ਕਰਾਰ ਦਿੰਦਿਆਂ ਕਿਹਾ ਕਿ ਅਜਿਹੇ ਨਾਟਕਾਂ ਲਈ ਇੰਡੀਅਨ ਅਕੈਡਮੀ ਫਾਈਨ ਆਰਟ ਹਮੇਸ਼ਾਂ ਹਜਾਰ ਹੈ।
ਨਾਟਕ ਦੀ ਸਮਾਪਤੀ ਉਪਰੰਤ ਨਾਟਸ਼ਾਲਾ ਦੇ ਸਸਥਾਪਕ ਜਤਿਦਰ ਬਰਾੜ ਨੇ ਕਿਹਾ ਕਿ ‘ਬੁੱਲਾ’ ਨਾਟਕਾਂ ਵਿੱਚ ਮਾਸਟਰ ਪੀਸ ਮਨਿਆ ਜਾ ਸਕਦਾ ਹੈ ਅਤੇ ਪੰਜਾਬ ਨਾਟਸ਼ਾਲਾ ਥੀਏਟਰ ਦੇ ਜਰੀਏ ਸੰਸਾਰ ਵਿੱਚ ਅਮਨ-ਚੈਨ, ਆਪਸੀ ਪ੍ਰੇਮ ਪਿਆਰ ਅਤੇ ਭਾਈਚਾਰਕ ਸਾਂਝ ਆਦਿ ਮੁੱਦਿਆਂ ਨੂੰ ਲੈ ਕੇ ਕਮ ਕਰ ਰਹੀ ਹੈ। ਨਾਟਕ ਨਿਰਦੇਸ਼ਕ ਮਦੀਹਾ ਗੋਹਰ ਅਤੇ ਸ਼ਾਹਿਦ ਨਦੀਮ ਦਾ ਕਹਿਣਾ ਹੈ ਕਿ ਭਾਰਤ ਵਿੱਚ ਨਾਟਕ ਪੇਸ਼ ਕਰਨ ਦਾ ਮੁੱਖ ਮਕਸਦ ਥੀਏਟਰ ਦੇ ਜਰੀਏ ਦੋਨਾਂ ਮੁਲਕਾਂ ਦੇ ਅਵਾਮ ਨੂੰ ਜੋੜਣਾ ਹੈ।
ਨਾਟਕ ਵਿੱਚ ਮਦੀਹਾ ਗੌਹਰ, ਅਸੀਮ ਮੁਖਾਰੀ, ਉਸਮਾਨ ਰਾਜਾ, ਟੀਪੂ ਸੁਲਤਾਨ, ਕਾਮਰਾਨ ਮੁਜਾਹਿਦ, ਉਜਮਾ ਹਸਨ, ਉਸਮਾਨ ਚੌਧਰੀ, ਸੁਹੇਲ ਤਾਰਿਕ, ਕਾਸਿਫ ਜੈਨ, ਸੁਨੀਲ ਅਨਾਇਤ, ਜਾਵੇਦ ਸਰਫਰਾਜ, ਰਿਜਵਾਨ ਰਿਆਸ, ਮੇਹਰਮ ਖਾਨ, ਆਮਿਰ ਸਹੋਤਾ, ਖਾਵਰ ਅਲੀ, ਮੋਹਮਦ ਤੌਫੀਕ, ਰਜਾਕ ਹੁਸੈਨ, ਬਾਬਰ ਹੁਸੈਨ, ਹਸਨਿਆ ਬਖਤਰ, ਨਦੀਮ ਮੀਰ, ਨਿਰਵਾਣ ਨਦੀਮ, ਸੋਹਿਲ ਵੜੈਚ ਅਤੇ ਸੁਹਾਰੀ ਅਬਰੋ ਨੇ ਆਪੋ ਆਪਣੇ ਕਿਰਦਾਰ ਬਾਖੂਬੀ ਕਿਰਦਾਰ ਨਿਭਾਏ ਅਤੇ ਦਰਸ਼ਕਾਂ ਨੂੰ ਤਾਲੀਆਂ  ਵਜਾਉਣ ‘ਤੇ ਮਜਬੂਰ ਕਰ ਦਿੱਤਾ।
‘ਬੁੱਲਾ’ ਨਾਟਕ ਦਾ ਅਨੰਦ ਮਾਨਣ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸ੍ਰ. ਅਜੈਬ ਸਿੰਘ ਬਰਾੜ, ਖਾਲਸਾ ਕਾਲਜ਼ ਪਬਲਿਕ ਸਕੂਲ ਦੇ ਪਿੰਸੀਪਲ ਡਾ. (ਸ਼੍ਰੀਮਤੀ) ਸਰਬਜੀਤ ਕੌਰ ਬਰਾੜ, ਕੁੁਲਦੀਪ ਸਿੰਘ ਲੈਕਚਰਾਰ ਖਾਲਸਾ ਕਾਲਜ, ਸ੍ਰ. ਮਹਿਲ ਸਿੰਘ ਪ੍ਰਿੰਸੀਪਲ ਖਾਲਸਾ ਕਾਲਜ,  ਸ੍ਰ. ਧਰਮਿੰਦਰ ਸਿੰਘ ਰਟੌਲ, ਜਸਵੰਤ ਸਿੰਘ ਜੱਸ ਆਦਿ ਮੌਜੂਦ ਸਨ।

Check Also

ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ

ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …

Leave a Reply