ਸਮਰਾਲਾ, 28 ਅਪ੍ਰੈਲ (ਇੰਦਰਜੀਤ ਸਿੰਘ ਕੰਗ) – ਇਥੋਂ ਨਜਦੀਕੀ ਪਿੰਡ ਹੇਡੋਂ ਦੇ ਡੇਰਾ ਬਾਬਾ ਮਨੋਹਰ ਦਾਸ ਵਿਖੇ ਡੇਰੇ ਦੇ ਮੁੱਖੀ ਰਹਿ ਚੁੱਕੇ ਬਾਬਾ ਜਗਦੀਸ਼ ਦਾਸ ਦੀ 21ਵੀਂ ਬਰਸੀ ਪਿੰਡ ਹੇਡੋਂ ਦੇ ਸ਼ਿਵ ਮੰਦਿਰ (ਸ਼ਿਵਦਿਆਲਾ) ਵਿਖੇ ਬਾਬਾ ਰਘੂ ਨਾਥ ਦਾਸ ਦੀ ਅਗਵਾਈ ਹੇਠ ਮਨਾਈ ਗਈ।ਬਾਬਾ ਰਘੂ ਨਾਥ ਦਾਸ ਦੀ ਰਹਿਨੁਮਾਈ ਹੇਠ ਪਿੰਡ ਵਾਸੀਆਂ ਨੇ ਡੇਰਾ ਬਾਬਾ ਮਨੋਹਰ ਦਾਸ ਵਿਖੇ ਬਾਬਾ ਜਗਦੀਸ਼ ਦਾਸ ਦੀ ਮੂਰਤੀ ਨੂੰ ਇਸ਼ਨਾਨ ਕਰਵਾਇਆ ਗਿਆ ਅਤੇ ਨਵੇਂ ਵਸਤਰ ਪਹਿਨਾਏ ਗਏ, ਧੂਫ ਬੱਤੀ ਕਰਕੇ ਭੋਗ ਵੀ ਲਵਾਇਆ ਗਿਆ।ਇਸ ਉਪਰੰਤ ਡੇਰੇ ਅੰਦਰ ਸਾਰੀਆਂ ਮੂਰਤੀਆਂ ਅੱਗੇ ਸ਼ਰਧਾ ਨਾਲ ਮੱਥਾ ਟੇਕਿਆ ਗਿਆ।ਇਸ ਉਪਰੰਤ ਸ਼ਿਵ ਮੰਦਿਰ ਵਿਖੇ ਰਮਾਇਣ ਪਾਠ ਦੇ ਭੋਗ ਪਾਏ ਗਏ ਅਤੇ ਸੰਗਤਾਂ ਲਈ ਚਾਹ ਪਕੌੜੇ, ਜਲੇਬੀਆਂ, ਪੂਰੀ ਛੋਲਿਆਂ ਦੇ ਲੰਗਰ ਲਗਾਏ ਗਏ।ਆਈਆਂ ਸੰਗਤਾਂ ਨੇ ਸ਼ਰਧਾ ਨਾਲ ਮੱਥਾ ਟੇਕਿਆ।ਆਈਆਂ ਸੰਗਤਾਂ ਨੇ ਲੰਗਰ ਛਕਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਬਾ ਸਵਰਾਜਪੁਰੀ (ਸੇਬਾ ਬਾਬਾ), ਸੁਨੀਲ ਰਾਣਾ, ਕਰਨ ਸਿੰਘ, ਜਗਦੀਸ਼ ਰਾਣਾ, ਅਵਤਾਰ ਸਿੰਘ, ਨਿਰਭੈ ਸਿੰਘ, ਬਲਵੀਰ ਸਿੰਘ, ਜੱਗੀ ਰਾਣਾ, ਮਿੱਤਰਪਾਲ ਰਾਣਾ, ਰਾਮਵੀਰ, ਇਮਰਾਜ, ਬਾਵਾ ਸਿੰਘ, ਮੋਹਣ ਸਿੰਘ, ਅਵਤਾਰ ਸਿੰਘ ਆਦਿ ਤੋਂ ਇਲਾਵਾ ਸਮੂਹ ਨਗਰ ਨਿਵਾਸੀ ਅਤੇ ਇਲਾਕੇ ਦੇ ਵੱਡੀ ਗਿਣਤੀ ‘ਚ ਆਏ ਸ਼ਰਧਾਲੂ ਸ਼ਾਮਲ ਸਨ।ਇਸ ਤੋਂ ਇਲਾਵਾ ਡੇਰਾ ਬਾਬਾ ਮਨੋਹਰ ਦਾਸ ਵਿਖੇ ਵੀ ਬਾਬਾ ਜਗਦੀਸ਼ ਦਾਸ ਦੀ ਬਰਸੀ ਵੀ ਮਨਾਈ ਗਈ।
Check Also
ਐਡਵੋਕੇਟ ਧਾਮੀ ਨੇ ਪਹਿਲਗਾਮ ’ਚ ਹੋਏ ਹਮਲੇ ਦੇ ਪੀੜ੍ਹਤਾਂ ਨਾਲ ਸੰਵੇਦਨਾ ਪ੍ਰਗਟਾਈ
ਅੰਮ੍ਰਿਤਸਰ, 26 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …