Wednesday, February 25, 2026

ਕਣਕ ਦੀ ਖਰੀਦ 3 ਲੱਖ ਮੀਟਰਕ ਟਨ ਤੋਂ ਪਾਰ

ਕਿਸਾਨਾਂ ਨੂੰ ਖਰੀਦੀ ਕਣਕ ਬਦਲੇ ਕੀਤੀ 541 ਕਰੋੜ ਦੀ ਅਦਾਇਗੀ

ਕਪੂਰਥਲਾ, 29 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਕਪੂਰਥਲਾ ਜਿਲ੍ਹੇ ਵਿੱਚ ਕਣਕ ਦੀ ਸਰਕਾਰੀ ਖ੍ਰੀਦ 3 ਲੱਖ ਮੀਟਰਕ ਟਨ ਨੂੰ ਪਾਰ ਕਰ ਗਈ ਹੈ।ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਪੂਰੇ ਜਿਲ੍ਹੇ ਵਿਚ ਬੀਤੇ ਕੱਲ੍ਹ ਤੱਕ ਕਣਕ ਦੀ ਖਰੀਦ 304245.54 ਮੀਟਰਕ ਟਨ ਹੈ, ਜਿਸ ਵਿਚੋਂ ਸਭ ਤੋਂ ਵੱਧ ਮਾਰਕਫੈਡ ਨੇ 25 ਫੀਸਦੀ ਨਾਲ 75648 ਮੀਟਰਕ ਟਨ, ਪਨਸਪ ਨੇ 24 ਫੀਸਦੀ ਨਾਲ 71842.6 ਮੀਟਰਕ ਟਨ, ਪਨਗਰੇਨ ਨੇ 21 ਫੀਸਦੀ ਨਾਲ 64968 ਮੀਟਰਕ ਟਨ, ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਨੇ 14 ਫੀਸਦੀ ਨਾਲ 42246 ਮੀਟਰਕ ਟਨ, ਕੇਂਦਰੀ ਖੁਰਾਕ ਨਿਗਮ ਨੇ 9 ਫੀਸਦੀ ਨਾਲ 27853 ਮੀਟਰਕ ਟਨ ਅਤੇ ਨਿੱਜੀ ਖਰੀਦਦਾਰਾਂ ਨੇ 7 ਫੀਸਦੀ ਨਾਲ 21687 ਮੀਟਰਕ ਟਨ ਦੀ ਖ੍ਰੀਦ ਕੀਤੀ ਹੈ।
                ਉਨ੍ਹਾਂ ਦੱਸਿਆ ਕਿ ਖਰੀਦੀ ਗਈ ਕਣਕ ਬਦਲੇ ਕਿਸਾਨਾਂ ਨੂੰ 541 ਕਰੋੜ ਦੀ ਅਦਾਇਗੀ ਕੀਤੀ ਗਈ ਹੈ, ਜੋ ਕਿ 72 ਘੰਟੇ ਦੇ ਨਿਰਧਾਰਿਤ ਸਮੇਂ ਅੰਦਰ ਬਣਦੀ ਅਦਾਇਗੀ ਦਾ 97 ਫੀਸਦੀ ਬਣਦਾ ਹੈ।ਇਸ ਵਿਚ ਮਾਰਕਫੈਡ ਨੇ ਸਭ ਤੋਂ ਵੱਧ 148 ਕਰੋੜ ਰੁਪੈ, ਪਨਸਪ ਨੇ 136 ਕਰੋੜ, ਪਨਗਰੇਨ ਨੇ 127 ਕਰੋੜ, ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਨੇ 83 ਕਰੋੜ ਅਤੇ ਐਫ.ਸੀ.ਆਈ ਨੇ 45 ਕਰੋੜ ਰੁਪੈ ਦੀ ਅਦਾਇਗੀ ਕੀਤੀ ਹੈ।
               ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਖਰੀਦ ਕੀਤੀ ਕਣਕ ਦੀ ਚੁੱਕਾਈ ਵੀ ਨਾਲੋ-ਨਾਲ ਯਕੀਨੀ ਬਣਾਉਣ।

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …