
ਅੰਮ੍ਰਿਤਸਰ, 27 ਨਵੰਬਰ (ਸੁਖਬੀਰ ਸਿੰਘ)-ਪੀ. ਐੇਸ. ਉ. ਸੀ ਈ ਡਵੀਜਨ ਅੰਮ੍ਰਿਤਸਰ ਦੇ ਇਲਾਕੇ ਵਿੱਚ ਸਮਾ 11 ਵਜੇ ਤੋ 1 ਵਜੇ ਤੱਕ ਡੀ. ਏ. ਵੀ ਸੀਨੀਅਰ ਸੰਕੈਡਰੀ ਸਕੂਲ ਅੰਦਰੂਨ ਹਾਥੀ ਗੇਟ ਵਿਖੇ ਸਾਂਝ ਕੇਂਦਰਾਂ ਵਿੱਚ ਦਿੱਤੀਆ ਜਾ ਰਹੀਆ ਸੇਵਾਵਾਂ ਅਤੇ ਸਾਂਝ ਕੇਂਦਰਾਂ ਦੇ ਕੰਮ ਕਾਜ ਸਬੰਧੀ ਸੈਮੀਨਾਰ ਕੀਤਾ ਗਿਆ। ਜਿਸ ਵਿੱਚ ਸਕੂਲ ਦੇ ਕਰੀਬ 200 ਵਿਦਿਆਰਥੀ ਸ਼ਾਮਿਲ ਹੋਏ ਹਨ।ਇਸ ਸੈਮੀਨਾਰ ਦੌਰਾਨ ਇਲਾਕੇ ਦੇ ਮੌਹਤਬਰ ਵਿਅਕਤੀ ਗੁਰਸ਼ਰਨ ਸਿੰਘ ਬੱਬਰ ਪ੍ਰਧਾਨ ਨਿੰਪਾ, ਅੰਮ੍ਰਿਤਪਾਲ ਸਿੰਘ ਭਾਟੀਆ, ਮਨੀਸ਼ ਭਾਟੀਆ, ਸ਼੍ਰੀ ਰਾਜਪੁਰੀ, ਸ਼੍ਰੀ ਜਮੀਲ ਰਾਏ, ਪ੍ਰਿੰਸੀਪਲ ਸ਼੍ਰੀ ਅਜੈ ਬੇਰੀ,ਸ਼੍ਰੀ ਅਜੈ ਕੁਮਾਰ,ਸ਼੍ਰੀ ਚੰਚਲ ਕੁਮਾਰ ਹਾਜਰ ਸਨ।ਇਸ ਸਮੇ ਐਸ.ਆਈ ਅਮਰਜੀਤ ਸਿੰਘ, ਏ. ਐਸ. ਆਈ ਦਵਿੰਦਰ ਸਿੰਘ, ਸ. ਦਵਿੰਦਰ ਸਿੰਘ ਪੰਜਾਬ ਟੂਰਿਜ਼ਮ ਵਿਭਾਗ ਅੰਮ੍ਰਿਤਸਰ, ਐਚ. ਸੀ ਮੇਜਰ ਸਿੰਘ, ਐਚ. ਸੀ ਜਸਪਿੰਦਰ ਸਿੰਘ, ਐਚ. ਸੀ ਭੁਪਿੰਦਰ ਸਿੰਘ ਵੱਲੋ ਸਾਂਝ ਕੇਂਦਰਾਂ ਵਿੱਚ ਦਿੱਤੀਆਂ ਜਾ ਰਹੀਆ ਸੇਵਾਵਾਂ ਸਬੰਧੀ ਅਤੇ ਸਾਂਝ ਕੇਂਦਰਾਂ ਦੇ ਕੰਮ-ਕਾਜ ਸਬੰਧੀ ਜਾਣਕਾਰੀ ਦਿੱਤੀ ਗਈ।ਸਾਂਝ ਕੇਂਦਰਾਂ ਦੇ ਕੰਮ ਕਾਜ ਅਤੇ ਨਸ਼ਿਆ ਦੀ ਰੋਕਥਾਮ ਸਬੰਧੀ ਪੈਫਲੇਟ ਵੀ ਵੰਡੇ ਗਏ।ਇਲਾਕੇ ਦੇ ਮੌਹਤਬਰ ਵਿਅਕਤੀਆਂ ਵਲੋਂ ਸਕੂਲ ਦੇ ਬੱਚਿਆ ਨੂੰ ਨਸ਼ਿਆ ਤੋ ਬਚਣ ਦੀ ਸਿੱਖਿਆ ਦਿੱਤੀ ਗਈ ਅਤੇ ਨਿੰਪਾ ਵੱਲੋਂ ਇੱਕ ਪ੍ਰਦਰਸ਼ਨੀ ਵੀ ਲਗਾਈ ਗਈ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media