ਇਕੱਠ ਵੇਖ ਕੇ ਪ੍ਰਸਾਸਨ ਝੁਕਿਆ ਜਬਰਦਸਤੀ ਚੁਕਿਆ ਟੈਂਟ ਤੇ ਸਪੀਕਰ ਕੀਤਾ ਵਾਪਸ
ਰੈਲੀ ਦੀ ਕਾਮਯਾਬੀ ਲਈ ਸਮੂਹ ਮਾਸਟਰ ਕੇਡਰ ਦਾ ਧੰਨਵਾਦ – ਬਲਦੇਵ ਸਿੰਘ ਬੁੱਟਰ

ਬਟਾਲਾ, 27 ਨਵੰਬਰ (ਨਰਿੰਦਰ ਬਰਨਾਲ) – ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਪ੍ਰਧਾਨ ਗੁਰਪ੍ਰੀਤ ਸਿਘ ਰਿਆੜ ਤੇ ਬਲਦੇਵ ਸਿਘ ਬੁਟਰ ਦੀ ਅਗਵਾਈ ‘ਚ ਪਰਸੋਨਲ ਵਿਚ ਵੱਲੋ ਗਰੁਪਾਂ ਦਾ ਵਰਗੀਕਰਨ ਵਾਲਾ ਪੱਤਰ ਰੱਦ ਕਰਵਾਉਣ ਤੇ ਮਾਸਟਰ ਕੇਡਰ ਦੀਆਂ ਹੋਰ ਹੱਕੀ ਤੇ ਜਾਇਜ ਮੰਗਾਂ ਦੇ ਸਬੰਧ ਵਿਚ ਮੋਹਾਲੀ ਵਿਖੇ ਬੀਤੇ ਦਿਨੀ ਹਜਾਰਾਂ ਦੀ ਗਿਣਤੀ ਵਿਚ ਪਹੁੰਚੇ ਮਾਸਟਰ ਕੇਡਰ ਦੇ ਕਾਰਕੁਨਾਂ ਨੇ ਮੁਜਾਰਾ ਕੀਤਾ ਬਲਦੇਵ ਸਿੰਘ ਬੁੱਟਰ ਨੇ ਦੱਸਿਆ ਆਪਣੀ ਹੱਕੀ ਮੰਗਾਂ ਦੇ ਸਬੰਧ ਵਿਚ ਦੱਸਿਆ ਕਿ ਮੋਹਾਲੀ ਵਿਖੇ ਮੁਜਾਹਰੇ ਵਾਲੀ ਜਗਾ ਤੋ ਟੈਟ ਤੇ ਸਾਊਡ ਸਿਸਟਮ ਜਬਰਦਸਤੀ ਚੁੱਕ ਲਿਆ ਗਿਆ ਸੀ, ਪਰ ਜਦੋ ਵੱਖ ਵੱਖ ਜਿਲਿਆਂ ਤੌ ਭਾਰੀ ਗਿਣਤੀ ਮਾਸਟਰ ਕੇਡਰ ਪਹੁੰਚਣਾ ਸ਼ੁਰੂ ਹੋ ਗਿਆ ਤਾਂ ਸਰਕਾਰ ਨੂੰ ਮਾਸਟਰ ਕੇਡਰ ਅੱਗੇ ਝੁਕਣਾ ਪਿਆ ਤੇ ਪੁਲਿਸ ਵੱਲੋ ਸਪੀਕਰ ਤੇ ਟੈਂਟ ਦਾ ਸਮਾਨ ਵਾਪਸ ਕਰ ਦਿਤਾ ਗਿਆ, ਪ੍ਰਿੰਸੀਪਲ ਸਕੱਤਰ ਤੇ ਐਸ ਡੀ ਐਮ ਵੱਲੋ ਮਾਸਟਰ ਕੇਡਰ ਦੀ ਸਰਕਾਰ ਨਾ ਪੈਨਲ ਮੀਟਿੰਗ ਸਬੰਧੀ ਭਰੋਸਾ ਦਿਵਾਇਆ ਕਿ ਜਲਦ ਹੀ ਮਾਸਟਰ ਕੇਡਰ ਦੇ ਮਸਲਿਆਂ ਦਾ ਸਥਾਈ ਹੱਲ ਕਰਦਿਤਾ ਜਾਵੇਗਾ।
ਜਿਕਰਯੋਗ ਹੈ ਕਿ ਮਾਸਟਰ ਕੇਡਰ ਦੇ ਮਾਨ ਸਨਮਾਨ ਦੀ ਬਹਾਲੀ ਵਾਸਤੇ ਗਰੁਪ ਦੀ ਕੈਟਾਗਿਰੀ ਬਦਲਣ ਵਾਲਾ ਪੱਤਰ ਰੱਦ ਕਰਵਾਉਣ, ਸਿਖਿਆ ਨੀਤੀ 2003 ਲਾਗੂ ਕਰਵਾਉਣ, ਏ ਸੀ ਪੀ ਕੇਸਾ ਵਿਚ ਅਗਲਾ ਸਟੈਪ ਅਪ ਦੇਣ, ਪ੍ਰਿੰਸੀਪਲਾਂ, ਲੈਕਚਰਾਰ ਤੇ ਮੁੱਖ ਅਧਿਆਪਕਾਂ ਦੀ ਖਾਲੀ ਪੋਸਟਾਂ ਤੇ ਭਰਤੀ ਕਰਨ।ਮਾਸਟਰ ਕੇਡਰ ਦੀਆਂ ਵਿਭਾਗੀ ਤਰੱਕੀਆਂ ਵਾਸਤੇ ਪੱਕੀ ਨੀਤੀ ਤਿਆਰ ਕਰਨ, ਹਰਿਆਣਾ ਦੀ ਤਰਜ ਤੇ ਪੰਜਾਬ ਦੇ ਮਿਡਲ ਸਕੂਲਾਂ ਵਿਚ ਮੁੱਖ ਅਧਿਆਪਕਾਂ ਦੀਆ ਅਸਾਮੀਆਂ ਦੇਣੀਆ ਡੀ. ਪੀ. ਸੀ ਦੇ ਪ੍ਰੀਕ੍ਰਿਆਂ ਵਿਚ ਲੰਘ ਚੁੱਕੇ ਮੁੱਖ ਅਧਿਆਪਕਾਂ ਨੂੰ ਆਰਡਰ ਤੁਰੰਤ ਜਾਰੀ ਕਰਨ।ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸਤਾ ਜਾਰ ਕਰਨ ਤੇ ਅੇਡਹਾਕ ਸੇਵਾ ਦਾ ਲਾਭ ਦੇਣ ਵਰਗੇ ਮਸਲੇ ਰੈਲੀ ਵਿਚ ਪ੍ਰਮੁੱਖ ਸਨ।ਜਿਲਾ ਗੁਰਦਾਸਪੁਰ ਤੋ ਬੱਸਾਂ ਦੇ ਕਾਫਲੇ ਵਿਚ ਜਾਣ ਵਾਲਿਆਂ ਵਿਚ ਦਲਵਿੰਦਰਜੀਤ ਸਿੰਘ ਗਿਲ, ਸਮਸੇਰ ਸਿੰਘ ਕਾਹਲੋ, ਕੁਲਵਿੰਦਰ ਸਿਘ ਸਿਧੂ ਗੁਰਦਾਸਪੁਰ, ਕਰਮਚੰਦ ਸੱਭਰਵਾਲ, ਰਾਜਿੰਦਰ ਸਰਮਾ, ਨਰਿੰਦਰ ਬਿਸਟ, ਵਿਨੋਦ ਕੁਮਾਰ, ਨਿਰਮਲ ਸਿੰਘ ਰਿਆੜ, ਜਸਪਾਲ ਸਿੰਘ ਕਾਦੀਆਂ, ਕੇਵਲ ਸਿਘ, ਨਰਿੰਦਰ ਸਿਘ ਜੋਗੀ ਚੀਮਾ, ਸੁਖਵਿੰਦਰ ਸਿਘ, ਰਾਜੇਸ ਕੁਮਾਰ, ਚਰਨਜੀਤ ਸਿੰਘ ਬਾਜਵਾ, ਨਰੇਸ ਕੁਮਾਰ, ਪ੍ਰੇਮ ਪਾਲ ਸਿੰਘ, ਭੁਪਿੰਦਰ ਸਿੰਘ, ਬਲਵਿੰਦਰ ਸਿੰਘ, ਜਗਦੀਪ ਸਿੰਘ, ਸਤਨਾਮ ਸਿੰਘ ਮੰਡ, ਹਰਜੀਤ ਸਿੰਘ ਧਾਮੀ ਆਦਿ ਸਾਮਲ ਸਨ।
ਇਸ ਰੈਲੀ ਨੂੰ ਕਾਮਯਾਬ ਕਰਨ ਵਾਸਤੇ ਸੂਬਾਈ ਉਪ ਪ੍ਰਧਾਂਨ ਬਲਦੇਵ ਸਿਘ ਬੁਟਰ ਨੇ ਬਲਾਕ ਪ੍ਰਧਾਲ , ਕਾਰਜਕਾਰਨੀ ਤੇ ਮੈਬਰਾਂ ਤੇ ਸਮੁਹ ਮਾਸਟਰ ਕੇਡਰ ਦਾ ਰੈਲੀ ਵਿਚ ਸਮੂਲੀਅਤ ਕਰਨ ਤੇ ਪ੍ਰਸਾਸਨ ਨੂੰ ਮਾਸਟਰ ਕੇਡਰ ਹੋਦ ਦੱਸਣ ਵਾਸਤੇ ਧਨਵਾਦ ਕੀਤਾ ਹੈ।
Punjab Post Daily Online Newspaper & Print Media