Wednesday, October 7, 2026

ਪਿੰਗਲਵਾੜਾ ਮਾਨਾਂਵਾਲਾ ਬ੍ਰਾਚ ਵਿਖੇ ਇੱਕ ਤਿਮਾਹੀ ਸੋਵੀਨਾਰ `ਪਿੰਗਲਾਵਾੜਾ ਟਾਈਮਜ਼’ ਦਾ ਲੋਕ-ਅਰਪਣ

ਅੰਮ੍ਰਿਤਸਰ, 2 ਮਈ (ਜਗਦੀਪ ਸਿੰਘ) – ਸੰਗਤਾਂ ਨੂੰ ਪਿੰਗਲਵਾੜੇ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦੇਣ ਹਿੱਤ ਪਿੰਗਲਵਾੜਾ ਮਾਨਾਂਵਾਲਾ ਬ੍ਰਾਚ ਵਿਖੇ ਇੱਕ ਤਿਮਾਹੀ ਸੋਵੀਨਾਰ ਪਿੰਗਲਾਵਾੜਾ ਟਾਈਮਜ਼’ ਦਾ ਲੋਕ-ਅਰਪਣ ਸਮਾਰੋਹ ਕੀਤਾ ਗਿਆ।ਇਸ ਸੋਵੀਨਰ ਦਾ ਸੰਕਲਨ ਅਤੇ ਸੰਪਾਦਨ ਡਾ. ਜਗਦੀਪਕ ਸਿੰਘ ਉਪ-ਪ੍ਰਧਾਨ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਦੁਆਰਾ ਕੀਤਾ ਗਿਆ।ਇਸ ਸੋਵੀਨਰ ਦਾ ਮੁੱਖ ਉਦੇਸ਼ ਦੇਸ਼-ਵਿਦੇਸ਼ ਦੀਆਂ ਸਮੂਹ ਸੰਗਤਾਂ ਨੂੰ ਪਿਛਲੇ 3 ਮਹੀਨਿਆਂ ਦੌਰਾਨ ਪਿੰਗਲਵਾੜੇ ਵਿੱਚ ਹੋ ਰਹੀਆਂ ਮੁੱਖ ਗਤੀਵਿਧੀਆ ਬਾਰੇ ਜਾਣੂ ਕਰਵਾਉਣਾ ਹੈ।ਇਸ ਵਿੱਚ ਜਨਵਰੀ ਤੋਂ ਲੈ ਕੇ ਵਿਸਾਖੀ ਤੱਕ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ।ਰਾਜਬੀਰ ਸਿੰਘ ਮੈਂਬਰ ਪਿੰਗਲਵਾੜਾ ਸੁਸਾਇਟੀ ਵੱਲੋਂ ਇਹ ਸੋਵੀਨਾਰ ਲੋਕ-ਅਰਪਣ ਕੀਤਾ ਗਿਆ।ਪਿੰਗਲਵਾੜਾ ਮੁੱਖ ਸੇਵਾਦਾਰ ਡਾ. ਇੰਦਰਜੀਤ ਕੌਰ ਨੇ ਡਾ. ਜਗਦੀਪਕ ਸਿੰਘ ਦੇ ਇਸ ਉਪਰਾਲੇ ਦੀ ਭਰਪੂਰ ਪ੍ਰਸੰਸਾ ਕੀਤੀ।
               ਇਸ ਮੌਕੇ ਪ੍ਰੀਤਇੰਦਰ ਜੀਤ ਕੌਰ ਮੈਂਬਰ ਪਿੰਗਲਵਾੜਾ ਸੁਸਾਇਟੀ, ਹਰਜੀਤ ਸਿੰਘ ਅਰੋੜਾ ਮੈਂਬਰ ਪਿੰਗਲਵਾੜਾ ਸੁਸਾਇਟੀ, ਕਰਨਲ ਦਰਸ਼ਨ ਸਿੰਘ ਬਾਵਾ ਪ੍ਰਸ਼ਾਸਕ ਮੇਨ ਬ੍ਰਾਂਚ, ਜੈ ਸਿੰਘ ਪ੍ਰਸ਼ਾਸਕ ਮਾਨਾਂਵਾਲਾ ਬ੍ਰਾਂਚ, ਤਿਲਕ ਰਾਜ, ਗੁਰਨਾਇਬ ਸਿੰਘ, ਯੋਗੇਸ਼ ਸੂਰੀ, ਪਿ੍ਰੰਸੀਪਲ ਨਰੇਸ਼ ਕਾਲ਼ੀਆ, ਪਿ੍ਰੰਸੀਪਲ ਅਨੀਤਾ ਬੱਤਰਾ, ਵਾਰਡਾਂ ਅਤੇ ਹੋਸਟਲਾਂ ਦੇ ਇੰਚਾਰਜ਼ ਆਦਿ ਹਾਜ਼ਰ ਸਨ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …