Monday, October 5, 2026

ਕਾਂਜ਼ਲੀ ਵਿਖੇ ਵਿਸਾਖੀ ਮੇਲੇ ‘ਚ ਲੱਕੀ ਡਰਾਅ ਦੇ ਜੇਤੂ ਤੁਰੰਤ ਪ੍ਰਾਪਤ ਕਰਨ ਆਪਣੇ ਇਨਾਮ – ਡਿਪਟੀ ਕਮਿਸ਼ਨਰ

ਕਪੂਰਥਲਾ, 2 ਮਈ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਜਿਲ੍ਹਾ ਪ੍ਰਸਾਸ਼ਨ ਵਲੋਂ ਕਾਂਜਲੀ ਵਿਖੇ ਕਰਵਾਏ ਗਏ ਵਿਸਾਖੀ ਮੇਲੇ ਦੌਰਾਨ ਕੱਢੇ ਗਏ ਲੱਕੀ ਡਰਾਅ ਦੇ ਜੇਤੂਆਂ ਨੂੰ ਆਪਣੇ ਇਨਾਮ ਰੈਡ ਕਰਾਸ ਦਫਤਰ ਕਪੂਰਥਲਾ (ਨੇੜੇ ਬੱਸ ਸਟੈਂਡ) ਤੋਂ ਤੁਰੰਤ ਪ੍ਰਾਪਤ ਕਰਨ ਲਈ ਕਿਹਾ ਗਿਆ ਹੈ।ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਆਖਿਆ ਹੈ ਕਿ ਡਰਾਅ ਦੌਰਾਨ ਕੁੱਲ 16 ਜੇਤੂਆਂ ਵਿਚੋਂ 7 ਪਹਿਲਾਂ ਆਪਣੇ ਇਨਾਮ ਪ੍ਰਾਪਤ ਕਰ ਚੁੱਕੇ ਹਨ ਬਾਕੀ 9 ਜੇਤੂ ਵੀ ਆਪਣੇ ਇਨਾਮ ਪ੍ਰਾਪਤ ਕਰਨ।ਇਨ੍ਹਾਂ ਵਿੱਚ ਕੂਪਨ ਨੰਬਰ 9784 (ਕੂਲਰ), ਕੂਪਨ ਨੰਬਰ 4109 (ਮਾਈਕ੍ਰੋਵੇਵ), ਕੂਪਨ ਨੰਬਰ 7084 ਤੇ 9733 (ਮੋਬਾਇਲ ) ਅਤੇ ਕੂਪਨ ਨੰਬਰ 4073, 6557 ਤੇ 7096 (ਪ੍ਰੈਸ਼ਰ ਕੂਕਰ) ਤੋਂ ਇਲਾਵਾ ਕੂਪਨ ਨੰਬਰ 7094 ਤੇ 7826 (ਡਿਨਰ ਸੈਟ) ਦੇ ਜੇਤੂ ਆਪਣੇ ਇਨਾਮ ਸਕੱਤਰ ਰੈਡ ਕਰਾਸ ਨਾਲ ਰੈਡ ਕਰਾਸ ਦਫਤਰ ਵਿਖੇ ਸੰਪਰਕ ਕਰਕੇ ਪ੍ਰਾਪਤ ਕਰ ਸਕਦੇ ਹਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …