ਅੰਮ੍ਰਿਤਸਰ, 2 ਮਈ (ਖੁਰਮਣੀਆਂ) – ਖਾਲਸਾ ਕਾਲਜ ਵਿਖੇ ਹਿੰਦੀ ਐਂਡ ਥੀਏਟਰ ਸਟੱਡੀਜ਼ ਵਲੋਂ 3 ਰੋਜ਼ਾ ਵਰਕਸ਼ਾਪ ‘ਐਪਲੀਕੇਸ਼ਨ ਆਫ਼ ਰਾਸ-ਸਿਧਾਂਤ ਇਨ
ਐਕਟਿੰਗ’ ਦਾ ਅਯੋਜਨ ਕੀਤਾ ਗਿਆ।ਇਸ ਵਰਕਸ਼ਾਪ ਦਾ ਆਯੋਜਨ ‘ਖਾਲਸਾ ਗਲੋਬਲ ਰੀਚ ਸਕਿੱਲ ਡਿਵੈਲਪਮੈਂਟ ਸੈਂਟਰ’ ਦੁਆਰਾ ਕੀਤਾ ਗਿਆ ਜਿਸ ਵਿੱਚ ਕੁੱਲ 57 ਕਾਲਜਾਂ ਤੇ ਸਕੂਲਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਭਾਗ ਲਿਆ।
ਵਰਕਸ਼ਾਪ ਦਾ ਉਦਘਾਟਨ ਕਰਦਿਆਂ ਪ੍ਰਿਸੀਪਲ ਡਾ: ਮਹਿਲ ਸਿੰਘ ਨੇ ਕਿਹਾ ਕਿ ਜਦੋਂ ਵੀ ਸਟੇਜ ’ਤੇ ਸਾਹਿਤ ਨਾਲ ਸਬੰਧਿਤ ਕਿਸੇ ਕਾਰਜ਼ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ ਤਾਂ ਕਲਾਕਾਰ ਨੂੰ ‘ਰਸਾ’ ਜਾਂ ਹਾਵੀ ਭਾਵਨਾ ਉਪਰ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ, ਜੋ ਲੇਖਕ ਵਲੋਂ ਵਿਅਕਤ ਕੀਤੀ ਗਈ ਹੁੰਦੀ ਹੈ, ਕੇਵਲ ਇਸੇ ਤਰ੍ਹਾਂ ਹੀ ਕਰਨ ਨਾਲ ਅਭਿਨੈ ਪ੍ਰਭਾਵਸ਼ਾਲੀ ਹੋ ਸਕਦਾ ਹੈ।
ਵਰਕਸ਼ਾਪ ਕਨਵੀਨਰ ਡਾ. ਸੁਰਜੀਤ ਕੌਰ ਨੇ ਦੱਸਿਆ ਕਿ ਵਰਕਸ਼ਾਪ ਦੇ ਪਹਿਲੇ ਦਿਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਮੁੱਖੀ ਡਾ: ਸੁਧਾ ਜਤਿੰਦਰ ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਸਾਹਿਤ ਦੇ ਸਾਰੇ 9 ਰਸਾਂ ਦੇ ਸਿਧਾਂਤਕ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ।ਦੂਸਰੇ ਦਿਨ ਪ੍ਰੋਫੈਸਰ ਐਮਾਨਿਊਅਲ ਸਿੰਘ ਵਲੋਂ ਰਾਸ ਸਿਧਾਂਤ ’ਤੇ ਕੇਂਦਰਿਤ ਨਾਟਯ ਅਭਿਆਸ ਵਿਦਿਆਰਥੀਆਂ ਨਾਲ ਕੀਤਾ ਗਿਆ।
ਵਰਕਸ਼ਾਪ ਦੇ ਤੀਜੇ ਅਤੇ ਅੰਤਿਮ ਦਿਨ ਪ੍ਰਸਿੱਧ ਕਥਕ ਵਿਆਖਿਆਤਾ ਡਾ: ਰਸ਼ਮੀ ਨੰਦਾ ਨੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ‘ਰਸਾਂ’ ਨੂੰ ਪ੍ਰਗਟ ਕਰਦੇ ਨਾਟਯ ਕਾਰਜ਼ਾਂ ਸਬੰਧੀ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਮੁਲਾਂਕਣ ਕੀਤਾ। ਵਿਦਿਆਰਥੀਆਂ ਨੇ ਵੱਖ-ਵੱਖ ‘ਰਸਾਂ’ ਅਤੇ ਹਾਵ-ਭਾਵ ਨੂੰ ਦਰਸਾਉਂਦੇ ਮਖੌਟੇ ਬਣਾਏ ਅਤੇ ਉਨ੍ਹਾਂ ਦੀਆਂ ਤਸਵੀਰਾਂ ਵੀ ਲਈਆਂ।ਸਾਰੇ ਈਵੈਂਟਾਂ ਦੇ ਵਿਜੇਤਾ ਵਿਦਿਆਰਥੀਆਂ ਨੂੰ ਤਮਗੇ ਦਿੱਤੇ ਗਏੇ।ਡਾ. ਮਹਿਲ ਸਿੰਘ ਨੇ ਰਜਿਸਟਰਾਰ ਡਾ. ਦਵਿੰਦਰ ਸਿੰਘ ਨਾਲ ਮਿਲ ਕੇ ਸਰਟੀਫਿਕੇਟ ਵੰਡੇ।
ਇਸ ਮੌਕੇ ਪ੍ਰੋਫੈਸਰ ਕੁਲਦੀਪ ਕੌਰ, ਪ੍ਰੋ: ਸਮਰੀਤ ਕੌਰ ਤੋਂ ਇਲਾਵਾ ਹੋਰ ਸਟਾਫ਼ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media