18 ਸਾਲ ਤੋਂ ਉਪਰ ਉਮਰ ਵਰਗ ‘ਚ ਪਹਿਲੀ 90.51 ਫੀਸਦ ਤੇ ਦੂਜੀ 82.02 ਫੀਸਦੀ ਡੋਜ਼ ਲੱਗੀ
ਕਪੂਰਥਲਾ, 4 ਮਈ (ਪਂਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਵਲੋਂ ਅੱਜ ਜਿਲ੍ਹੇ ਵਿੱਚ ਯੋਗ ਆਬਾਦੀ ਨੂੰ 100 ਫੀਸਦੀ ਕੋਵਿਡ ਵੈਕਸੀਨੇਸ਼ਨ
ਦਾ ਟੀਚਾ ਤੇਜ਼ੀ ਨਾਲ ਮੁਕੰਮਲ ਕਰਨ ਲਈ ਕਿਹਾ ਗਿਆ।
ਜਿਕਰਯੋਗ ਹੈ ਕਿ ਜਿਲ੍ਹੇ ਵਿੱਚ 18 ਸਾਲ ਜਾਂ ਉਸ ਤੋਂ ਉੱਪਰ ਵਾਲੀ ਆਬਾਦੀ ਦੀ ਗਿਣਤੀ 668080 ਹੈ, ਜਿਸ ਵਿਚੋਂ 604670 ਨੂੰ ਪਹਿਲੀ ਡੋਜ਼ (90.51 ਫੀਸਦੀ), 547960 ਨੂੰ ਦੂਜੀ ਡੋਜ਼ (82.02 ਫੀਸਦੀ) ਲੱਗੀ ਹੈ।
ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਸਮਾਜਿਕ ਸੁਰੱਖਿਆ ਵਿਭਾਗ ਨੂੰ ਕਿਹਾ ਕਿ ਕੋਵਿਡ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਵੈਕਸੀਨੇਸ਼ਨ ਲਈ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਸਹਿਯੋਗ ਨਾਲ ਪਿੰਡਾਂ ਵਿੱਚ ਵਿਸ਼ੇਸ਼ ਕੈਂਪ ਲਗਾ ਕੇ ਦੂਜੀ ਡੋਜ਼ ਵਾਲੇ ਰਹਿੰਦੇ ਲੋਕਾਂ ਦਾ ਟੀਕਾਕਰਨ ਕੀਤਾ ਜਾਵੇ।ਇਸ ਤੋਂ ਇਲਾਵਾ ਯੋਗ ਆਬਾਦੀ ਨੂੰ ਬੂਸਟਰ ਡੋਜ਼ ਲਗਾਉਣ ਨੂੰ ਵੀ ਪਹਿਲ ਦਿੱਤੀ ਜਾਵੇ।
ਜਿਲ੍ਹੇ ਵਿਚ ਹੁਣ ਤੱਕ ਕੁੱਲ 12 ਲੱਖ 37 ਹਜ਼ਾਰ 828 ਡੋਜ਼ ਲੱਗ ਚੁੱਕੀ ਹੈ।ਡਿਪਟੀ ਕਮਿਸ਼ਨਰ ਨੇ 15 ਤੋਂ 17 ਸਾਲ ਅਤੇ 12 ਤੋਂ 14 ਸਾਲ ਵਾਲੇ ਉਮਰ ਵਰਗ ਦਾ ਵੀ ਟੀਕਾਕਰਨ ਤੇਜ਼ੀ ਨਾਲ ਕਰਨ ਦੇ ਨਿਰਦੇਸ਼ ਦਿੱਤੇ, ਜਿਸ ਲਈ ਉਚੇਰੀ ਸਿੱਖਿਆ ਵਿਭਾਗ, ਸਿੱਖਿਆ ਵਿਭਾਗ ਤੇ ਨਿੱਜੀ ਸਿੱਖਿਆ ਸੰਸਥਾਵਾਂ ਨੂੰ ਕਿਹਾ ਗਿਆ ਹੈ ਕਿ ਉਹ ਟੀਕਾਕਰਨ ਮੁਕੰਮਲ ਕਰਨ ਵਿਚ ਸਹਿਯੋਗ ਦੇਣ।
ਦੱਸਣਯੋਗ ਹੈ ਕਿ ਜਿਲ੍ਹੇ ਵਿਚ 15 ਤੋਂ 17 ਸਾਲ ਉਮਰ ਵਰਗ ਦੀ ਗਿਣਤੀ 38587 ਹੈ, ਜਿਸ ਵਿਚੋਂ 31414 (81.41 ਫੀਸਦ) ਨੂੰ ਪਹਿਲੀ ਡੋਜ਼ ਅਤੇ 18492 (47.92 ਫੀਸਦੀ) ਨੂੰ ਦੂਜੀ ਡੋਜ਼ ਲੱਗੀ ਹੈ।ਇਸੇ ਤਰ੍ਹਾਂ 12 ਤੋਂ 14 ਸਾਲ ਉਮਰ ਵਰਗ ਦੇ ਬੱਚਿਆਂ ਦੀ ਗਿਣਤੀ 32052 ਹੈ, ਜਿਸ ਵਿਚੋਂ 11801 (36.82 ਫੀਸਦ) ਨੂੰ ਪਹਿਲੀ ਡੋਜ਼ ਅਤੇ 2085 (6.51 ਫੀਸਦ) ਨੂੰ ਦੂਜੀ ਡੋਜ਼ ਲੱਗੀ ਹੈ।
Punjab Post Daily Online Newspaper & Print Media