ਆਨਲਾਈਨ ਐਪਲੀਕੇਸ਼ਨ 31 ਮਈ ਅਤੇ ਦਸਤਾਵੇਜ 31 ਜੁਲਾਈ ਤੱਕ ਭੇਜੇ ਜਾ ਸਕਣਗੇ- ਡਾ. ਹਰਪ੍ਰੀਤ ਕੌਰ
ਅੰਮ੍ਰਿਤਸਰ, 4 ਮਈ (ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਜੀ.ਟੀ ਰੋਡ ਦੁਆਰਾ ਖ਼ਾਲਸਾ ਗਲੋਬਲ ਰੀਚ
ਫ਼ਾਊਂਡੇਸ਼ਨ ਦੇ ਸਹਿਯੋਗ ਨਾਲ ਦਿੱਤਾ ਜਾ ਰਿਹਾ ‘ਪੰਜਾਬ ਟੀਚਰਜ਼ ਆਫ਼ ਦਾ ਯੀਅਰ’ ਐਵਾਰਡ ਪਿਛਲੇ ਵਰ੍ਹੇ ਤੋਂ ਡਾ. ਬਖ਼ਸ਼ੀਸ਼ ਸਿੰਘ ਦੁਆਰਾ ਭੇਜੀ ਜਾ ਰਹੀ ਵਿੱਤੀ ਮਦਦ ਨਾਲ ਦਿੱਤਾ ਜਾ ਰਿਹਾ ਹੈ।ਇਸ ਸਬੰਧੀ ਇਸ ਵਾਰ ਵੀ ਐਵਾਰਡ ਲਈ ਆਨਲਾਈਨ ਅਰਜ਼ੀਆਂ ਮੰਗੀਆਂ ਗਈਆਂ ਸਨ, ਉਸ ਦੀ ਆਖਰੀ ਮਿਤੀ ’ਚ 31 ਮਈ ਤੱਕ ਵਾਧਾ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਵਾਰਡ ਲਈ ਆਨਲਾਈਨ ਐਪੀਲਕੇਸ਼ਨ ਮੰਗਵਾਈਆਂ ਗਈਆਂ ਸਨ।ਜਿਸ ਅਧੀਨ ਕਈ ਅਧਿਆਪਕਾਂ ਨੇ ਆਨਲਾਈਨ ਫ਼ਾਰਮ ਭਰੇ ਸਨ, ਪਰ ਪੁਰਾਣੀ ਤਾਰੀਖ 30 ਅਪ੍ਰੈਲ 2022 ਤੱਕ ਕਾਫੀ ਅਧਿਆਪਕ ਇਸ ਮੌਕੇ ਤੋਂ ਖੁੰਝ ਗਏ ਸਨ।ਉਨ੍ਹਾਂ ਦੀ ਮੰਗ ’ਤੇ ਆਨਲਾਈਨ ਐਪਲੀਕੇਸ਼ਨ ਦੀ ਆਖ਼ਰੀ ਮਿਤੀ 31 ਮਈ 2022 ਅਤੇ ਸਾਰੇ ਹੀ ਦਸਤਾਵੇਜ਼ ਭੇਜਣ ਦੀ ਆਖ਼ਰੀ ਮਿਤੀ ’ਚ 31 ਜੁਲਾਈ ਤੱਕ ਦਾ ਵਾਧਾ ਕਰ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਇਸ ਐਵਾਰਡ ਮੌਕੇ ਪਹਿਲੇ ਨੰਬਰ ’ਤੇ ਆਉਣ ਵਾਲੇ ਅਧਿਆਪਕ ਨੂੰ 1 ਲੱਖ ਰੁਪਏ ਦੀ ਨਗਦ ਰਾਸ਼ੀ ਨਾਲ ਨਿਵਾਜਿਆ ਜਾਵੇਗਾ।ਜਦ ਕਿ 2 ਹੋਰਨਾਂ ਨੂੰ ਕ੍ਰਮਵਾਰ 35 ਅਤੇ 25 ਹਜ਼ਾਰ ਦੇ ਇਨਾਮ ਦੂਸਰੇ ਅਤੇ ਤੀਸਰੇ ਨੰਬਰ ’ਤੇ ਆਉਣ ਵਾਲੇ ਅਧਿਆਪਕ ਨੂੰ ਦਿੱਤੇ ਜਾਣਗੇ।ਉਨ੍ਹਾਂ ਐਵਾਰਡ ਦੇ ਸਹਿਯੋਗ ਲਈ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ, ਫ਼ਾਊਂਡੇਸ਼ਨ ਦੇ ਚੇਅਰਮੈਨ ਡਾ. ਬਖ਼ਸ਼ੀਸ਼ ਸਿੰਘ ਅਤੇ ਮੈਂਬਰ ਇੰਚਾਰਜ਼ ਸਰਬਜੀਤ ਸਿੰਘ ਹੁਸ਼ਿਆਰ ਨਗਰ ਦਾ ਵਿਸ਼ੇਸ਼ ਧੰਨਵਾਦ ਕੀਤਾ।
Punjab Post Daily Online Newspaper & Print Media