Wednesday, October 7, 2026

ਬੇਜ਼ੁਬਾਨਾਂ ਲਈ ਫਰਿਸ਼ਤੇ ਬਣੇ ਕਲੱਬ ਮੈਂਬਰ

ਪੰਛੀਆਂ ਦੀ ਭੁੱਖ-ਪਿਆਸ ਮਿਟਾਉਣ ਦਾ ਕੀਤਾ ਉਪਰਾਲਾ

ਸੰਗਰੂਰ, 8 ਮਈ (ਜਗਸੀਰ ਲੌਂਗੋਵਾਲ) – ਰੋਟਰੈਕਟ ਕਲੱਬ ਸੁਨਾਮ ਵਲੋਂ ਬੀਟ ਦ ਹੀਟ ਪ੍ਰਾਜੈਕਟ ਲਗਾਇਆ ਗਿਆ।ਇਸ ਸਮੇਂ ਗਰਮੀ ਦਾ ਪ੍ਰਕੋਪ ਅਪਣੀ ਚਰਮ-ਸੀਮਾ `ਤੇ ਪਹੁੰਚਦਾ ਜਾ ਰਿਹਾ ਹੈ ਤੇ ਕੁੱਝ ਨਰਮ-ਦਿਲ ਇਨਸਾਨ ਪੰਛੀਆਂ ਦੀ ਮਦਦ ਲਈ ਅੱਗੇ ਆਏ ਹਨ ਇਸ ਸਮੇਂ ਪੈ ਰਹੀ ਭਾਰੀ ਗਰਮੀ ਤੇ ਪਾਣੀ ਦੀ ਕਮੀ ਕਾਰਨ ਪੰਛੀਆਂ ਦੀ ਗਿਣਤੀ ਘੱਟ ਹੋਈ ਜਾ ਰਹੀ ਹੈ।ਇਸ ਦੇ ਤਹਿਤ ਰੋਟਰੈਕਟ ਕਲੱਬ ਸੁਨਾਮ ਵਲੋਂ ਪ੍ਰਧਾਨ ਨਿਤਿਨ ਗਰਗ ਦੀ ਅਗਵਾਈ ਹੇਠ ਸੁਨਾਮ ਸ਼ਹਿਰ ਵਿੱਚ ਮਿੱਟੀ ਦੇ ਭਾਂਡੇ ਪੰਛੀਆਂ ਦੇ ਪਾਣੀ ਪੀਣ ਲਈ ਲਗਾਏ ਗਏ।ਕਲੱਬ ਦੇ ਪ੍ਰਧਾਨ ਨਿਤਿਨ ਗਰਗ ਨੇ ਕਿਹਾ ਕਿ ਗਰਮੀ ਆਪਣੇ ਪੂਰੇ ਸਿਖਰਾਂ ਤੇ ਹੈ ਗਰਮੀ ਹੋਣ ਦੇ ਕਾਰਨ ਸਭ ਨੂੰ ਪਿਆਸ ਵੀ ਬਹੁਤ ਜਿਆਦਾ ਲੱਗ ਰਹੀ ਹੈ ਤੇ ਪੰਛੀ ਵੀ ਵਿਚਾਰੇ ਪਿਆਸ ਨਾਲ ਤੜਫ ਰਹੇ ਹਨ।ਉਨ੍ਹਾਂ ਕਿਹਾ ਇਨਸਾਨ ਤਾਂ ਕਿਸੇ ਨਾ ਕਿਸੇ ਤਰੀਕੇ ਆਪਣੀ ਪਿਆਸ ਬੁਝਾ ਲੈਂਦੇ ਹਨ।ਪਰ ਪੰਛੀਆਂ ਨੂੰ ਆਪਣੀ ਪਿਆਸ ਬੁਝਾਉਣ ਲਈ ਬਹੁਤ ਹੀ ਜਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਇੰਨਾ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬੇ-ਜ਼ੁਬਾਨ ਪੰਛੀਆਂ ਲਈ ਮਿੱਟੀ ਦੇ ਬਣੇ ਡੂੰਗੇ ਅੱਜ ਸ਼ਹਿਰ ਵਿੱਚ ਵੰਡੇ ਗਏ।
                  ਇਸ ਮੌਕੇ ਕਲੱਬ ਸੈਕਟਰੀ ਅੰਕਿਤ ਕਾਂਸਲ, ਸਾਬਕਾ ਪ੍ਰਧਾਨ ਅਜੈ ਗਰਗ, ਹਿਮਾਂਸ਼ੂ ਗੋਇਲ, ਡਾ. ਸਾਹਿਲ ਗੁਪਤਾ, ਆਸ਼ੂ ਗਰਗ, ਪੰਕਜ ਜੁਨੇਜਾ, ਗੀਤੇਸ਼ ਗਰਗ ਸੈਂਪੀ, ਸੀ.ਏ ਹਰਸ਼ ਜੈਨ, ਰੌਬਿਨ ਗਰਗ ਹਾਜ਼ਰ ਸਨ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …