Wednesday, October 7, 2026

ਐਮ.ਐਲ.ਜੀ ਕਾਨਵੈਂਟ ਸਕੂਲ ਵਿਖੇ ਮਦਰ ਡੇਅ ਮਨਾਇਆ ਗਿਆ

ਸੰਗਰੂਰ, 8 ਮਈ (ਜਗਸੀਰ ਲੌਂਗੋਵਾਲ) – ਐਮ.ਐਲ.ਜੀ ਕਾਨਵੈਂਟ ਸਕੂਲ ਚੀਮਾਂ ਮੰਡੀ ਵਿਖੇ ਮਦਰ ਡੇਅ ਦਿਵਸ ਨੰਨ੍ਹੇ-ਮੁੰਨੇ ਬੱਚਿਆਂ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ।ਵਿਦਿਆਰਥੀਆਂ ਨੇ ਮਾਂ ਨਾਲ ਸੰਬੰਧਿਤ ਗੀਤ ਗਾਏ ਤੇ ਡਾਂਸ ਕੀਤਾ।ਉਨਾਂ ਨੇ ਆਪਣੀ ਮਾਂ ਲਈ ਗ੍ਰੀਟਿੰਗ ਕਾਰਡ ਬਣਾਏ ਗਏ ਅਤੇ ਮਾਂ ਦਾ ਦੂਸਰਾ ਰੂਪ ਅਖਵਾਉਂਦੇ ਅਧਿਆਪਕਾਂ ਨੂੰ ਛੋਟੇ ਬੱਚਿਆਂ ਵਲੋਂ ਗ੍ਰੀਟਿੰਗ ਕਾਰਡ ਦੇ ਕੇ ਪਿਆਰ ਤੇ ਸਤਿਕਾਰ ਦਾ ਪ੍ਰਗਟਾਵਾ ਕੀਤਾ ਗਿਆ। ਸੀਨੀਅਰ ਵਿੰਗ ਦੇ ਵਿਦਿਆਰਥੀਆਂ ਨੇ ਮਾਂ ਨਾਲ ਸਬੰਧਿਤ ਕਵਿਤਾਵਾਂ, ਗੀਤ ਗ੍ਰੀਟਿੰਗ ਤੇ ਆਪਣੀ ਮਾਂ ਨੂੰ ਤੋਹਫ਼ੇ ਦੇਣ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ।ਸਕੂਲ ਦੇ ਪ੍ਰਿੰਸੀਪਲ ਨਰੇਸ਼ ਜਮਵਾਲ ਵਲੋਂ ਮਾਂ ਦੀ ਜ਼ਿੰਦਗੀ ਵਿੱਚ ਅਹਿਮੀਅਤ ਬਾਰੇ ਬੱਚਿਆਂ ਨਾਲ ਵਿਚਾਰ ਸਾਂਝੇ ਕੀਤੇ।ਇਸ ਮੌਕੇ ਮੈਨੇਜਮੈਂਟ ਮੈਂਬਰ ਹੈਪੀ ਗੋਇਲ, ਮੈਡਮ ਸੋਨੀਆ, ਰਾਜਿੰਦਰ ਕੁਮਾਰ, ਮਧੂ ਰਾਣੀ ਤੇ ਰਿੰਕੂ ਚੌਧਰੀ ਵੀ ਮੌਜ਼ੂਦ ਸਨ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …