ਸੰਗਰੂਰ, 11 ਮਈ (ਜਗਸੀਰ ਲੌਂਗੋਵਾਲ) – ਬਾਬਾ ਸਾਹਿਬ ਦਾਸ ਬਿਰਧ ਆਸ਼ਰਮ ਘਰਾਚੋਂ ਵਲੋਂ ਦੂਸਰਾ ਅੱਖਾਂ ਦਾ ਮੁਫ਼ਤ ਕੈਂਪ ਆਯੋਜਿਤ ਕੀਤਾ ਗਿਆ।ਕੈਂਪ ਦਾ
ਉਦਘਾਟਨ ਉਘੀ ਸਮਾਜ ਸੇਵਿਕਾ ਅਤੇ ਵੀਰਵਾਰ ਸੰਕੀਰਤਨ ਮੰਡਲ ਦੀ ਪ੍ਰਧਾਨ ਬੀ.ਜੀ ਕਮਲ ਮੈਨਨ ਨੇ ਕੀਤਾ।ਕੈਂਪ ਦੇ ਮੁੱਖ ਮਹਿਮਾਨ ਆਲ ਇੰਡੀਆ ਬ੍ਰਾਹਮਣ ਫੈਡਰੇਸ਼ਨ ਦੇ ਕੌਮੀ ਬੁਲਾਰੇ ਪ੍ਰਦੀਪ ਮੈਨਨ ਸਨ।ਮੁੱਖ ਮਹਿਮਾਨ ਨੇ ਬੋਲਦੇ ਹੋਏ ਕਿਹਾ ਕਿ ਮੈਨੂੰ ਇਥੇ ਆ ਕੇ ਅਤਿਅੰਤ ਖ਼ੁਸ਼ੀ ਅਤੇ ਮਾਣ ਮਹਿਸੂਸ ਹੋ ਰਿਹਾ ਹੈ, ਕਿਉਂਕਿ ਘਰਾਚੋਂ ਵਿਖੇ ਚੱਲ ਰਿਹਾ ਇਹ ਬਿਰਧ ਆਸ਼ਰਮ ਬੇਘਰੇ ਬਜ਼ੁਰਗਾਂ ਦਾ ਘਰ ਹੈ।ਜਿਨ੍ਹਾਂ ਨੂੰ ਵਕਤ ਨੇ ਜਾਂ ਸਾਡੇ ਖੂਨ ਦੇ ਰਿਸ਼ਤਿਆਂ ਨੇ ਬੇਘਰ ਕਰ ਦਿੱਤਾ।ਉਨ੍ਹਾਂ ਬਿਰਧ ਆਸ਼ਰਮ ਲਈ 11000 ਹਜ਼ਾਰ ਰੁਪਏ ਦੀ ਰਾਸ਼ੀ ਵੀ ਭੇਟ ਕੀਤੀ।ਸੰਸਥਾ ਦੇ ਪ੍ਰਬੰਧਕ ਰਾਜੇਸ਼ ਕੁਮਾਰੀ ਨੇ ਦੱਸਿਆ ਕਿ ਇਸ ਬਿਰਧ ਆਸ਼ਰਮ ਵਿੱਚ ਅੱਖਾਂ ਦੇ ਆਪ੍ਰੇਸ਼ਨਾਂ ਤੋਂ ਇਲਾਵਾ ਮਰੀਜ਼ਾਂ ਨੂੰ ਸਮੇਂ-ਸਮੇਂ ਤੇ ਚੈਕ ਕਰਨ ਦੇ ਲਈ ਡਾਕਟਰ ਸਾਹਿਬਾਨ ਪਹੁੰਚਦੇ ਰਹਿੰਦੇ ਹਨ।ਬਿਰਧ ਆਸ਼ਰਮ ਦੇ ਚੇਅਰਮੈਨ ਅਵਿਨਾਸ਼ ਰਾਣਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੱਡੀਆਂ ਅਤੇ ਮਾਨਸਿਕ ਰੋਗਾਂ ਦਾ ਇਕ ਕੈਂਪ ਆਯੋਜਿਤ ਕੀਤਾ ਜਾਵੇਗਾ ।
ਵੀਰਵਾਰ ਸੰਕੀਰਤਨ ਮੰਡਲ ਦੀ ਪ੍ਰਧਾਨ ਕਮਲ ਮੈਨਨ, ਮੈਂਬਰ ਦਰਸ਼ਨਾ ਦੇਵੀ, ਸੰਤੋਸ਼ ਕੁਮਾਰੀ, ਲਕਸ਼ਮੀ ਦੇਵੀ ਅਤੇ ਸਮੂਹ ਸੰਕੀਰਤਨ ਮੰਡਲੀ ਵਲੋਂ ਵੀ ਬਿਰਧ ਆਸ਼ਰਮ ਨੂੰ ਗਿਆਰਾਂ ਹਜ਼ਾਰ ਰੁਪਏ ਦੀ ਰਾਸ਼ੀ ਭੇਟ ਕੀਤੀ ਗਈ ਅਤੇ ਇਕਵੰਜਾ 100 ਰੁਪਏ ਆਪ੍ਰੇਸ਼ਨਾਂ ਤੋਂ ਬਾਅਦ ਮਰੀਜ਼ਾਂ ਦੀ ਸੇਵਾ ਅਤੇ ਖ਼ੁਰਾਕ ਲਈ ਦਿੱਤੇ ਗਏ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਰੇਣੂ ਰਾਣਾ, ਮਨਜੀਤ ਸਿੰਘ, ਗੋਬਿੰਦ ਸਿੰਘ, ਸ਼ਿਵਦੀਪ ਸਿੰਘ, ਇਸ਼ਾਨਦੀਪ, ਲਵ ਕਿਰਨ ਸ਼ਰਮਾ, ਲਵਪ੍ਰੀਤ ਕੌਰ, ਰੋਮੀ ਗਰਗ, ਮਨਦੀਪ ਕੌਰ ਤੇ ਸੰਦੀਪ ਕੌਰ ਆਦਿ ਹਾਜ਼ਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media