Thursday, September 17, 2026

ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਵਿਦਿਆਰਥਣਾਂ ਦੀ ਬਹੁ-ਰਾਸ਼ਟਰੀ ਕੰਪਨੀ ਵਿਪਰੋ ‘ਚ ਚੋਣ

ਅੰਮ੍ਰਿਤਸਰ, 14 ਮਈ (ਜਗਦੀਪ ਸਿੰਘ) – ਸਥਾਨਕ ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਦੀਆਂ ਪੰਦਰਾਂ ਵਿਦਿਆਰਥਣਾਂ ਨੂੰ ਸੂਚਨਾ ਤਕਨਾਲੋਜੀ, ਪਰਾਮਰਸ਼ ਅਤੇ ਕਾਰੋਬਾਰ ਪ੍ਰਕਿਰਿਆ ਸੇਵਾਵਾਂ ਪ੍ਰਦਾਨ ਕਰਨ ਵਾਲੀ ਇਕ ਬਹੁ-ਰਾਸ਼ਟਰੀ ਕੰਪਨੀ ਵਿਪਰੋ ਵਲੋਂ ਨੌਕਰੀ ਲਈ ਚੁਣਿਆ ਗਿਆ।ਬੀ.ਸੀ.ਏ ਅਤੇ ਬੀ.ਐਸ.ਸੀ (ਆਈ.ਟੀ) ਦੀਆਂ ਵਿਦਿਆਰਥਣਾਂ ਨੇ ਆਨਲਾਈਨ ਪਲੇਸਮੈਂਟ ਡਰਾਈਵ ‘ਚ ਹਿੱਸਾ ਲਿਆ।ਜਿਸ ਵਿਚ ਭਰਤੀ ਪੈਨਲ ਨੇ ਪੰਦਰਾਂ ਵਿਦਿਆਰਥਣਾਂ ਨੂੰ ਚੁਣਿਆ।ਇਸ ਪ੍ਰਕਿਰਿਆ ‘ਚ ਯੋਗਤਾ ਟੈਸਟ, ਅਤੇ ਤਕਨੀਕੀ ਪ੍ਰੀਖਿਆ ਸ਼ਾਮਲ ਸੀ।ਜਿਸ ਤੋਂ ਬਾਅਦ ਐਚ.ਆਰ ਟੈਸਟ ਹੋਇਆ।ਕੰਪਨੀ ਵਲੋਂ 1,85,856 ਰੁ. ਦਾ ਆਕਰਸ਼ਕ ਸਾਲਾਨਾ ਪੈਕਜ ਪੇਸ਼ ਕੀਤਾ ਗਿਆ ।
                  ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਚੁਣੀਆਂ ਗਈਆਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਲਈ ਨੌਕਰੀ ਦੇ ਮੌਕੇ ਪੈਦਾ ਕਰਨ ਲਈ, ਆਪਣਾ ਸਮਰਪਨ ਦਿਖਾਉਣ ਲਈ ਪ੍ਰੋ. ਮਨੋਜ ਪੁਰੀ, ਡੀਨ ਪਲੇਸਮੈਂਟ ਅਤੇ ਪਲੇਸਮੈਂਟ ਡਰਾਈਵ ਦੀ ਪੂਰੀ ਟੀਮ ਦੀਆਂ ਲਗਾਤਾਰ ਕੌਸ਼ਿਸ਼ਾਂ ਦੀ ਸ਼ਲਾਘਾ ਕੀਤੀ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ

ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …