ਅੰਮ੍ਰਿਤਸਰ, 14 ਮਈ (ਜਗਦੀਪ ਸਿੰਘ) – ਪਿਛਲੇ 25 ਸਾਲਾਂ ਤੋਂ ਬੇਸਹਾਰਾ, ਜ਼ਰੂਰਤਮੰਦ ਤੇ ਲੋੜਵੰਦਾਂ ਦੀ ਮੈਡੀਕਲ ਖੇਤਰ ਵਿਚ ਸੇਵਾ ਨਿਭਾਅ ਰਹੀ ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ (ਰਜਿ.) ਵੱਲੋਂ ਆਪਣੇ 25 ਸਾਲਾ ਸੇਵਾ ਸੰਪੁਰਨ ਦਿਵਸ (ਸਿਲਵਰ ਜੁਬਲੀ) ਨੂੰ ਸ਼ੁਕਰਾਨੇ ਵਜੋਂ ਗੁਰਮਤਿ ਸਮਾਗਮ ਦੇ ਰੂਪ ‘ਚ ਮਨਾਇਆ ਗਿਆ।ਮਾਤਾ ਕੌਲਾਂ ਜੀ ਮਿਸ਼ਨ ਹਸਪਤਾਲ ਈਸਟ ਮੋਹਨ ਨਗਰ ਕੰਪਲੈਕਸ ਦੇ ਗੁਰੂਦਆਰਾ ਨਾਮ ਸਿਮਰਨ ਵਿਖੇ ਸੰਗਤੀ ਰੂਪ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਭਾਈ ਜਸਬੀਰ ਸਿੰਘ ਬੈਂਕ ਵਾਲਿਆਂ ਨੇ ਸ਼ਬਦ ਕੀਰਤਨ ਤੇ ਗੁਰਮਤਿ ਵੀਚਾਰਾਂ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ।
ਸੁਸਾਇਟੀ ਦੇ ਸਰਪ੍ਰਸਤ ਪੋ੍ਰ. ਬਲਜਿੰਦਰ ਸਿੰਘ ਤੇ ਡਾ. ਅਮਰੀਕ ਸਿੰਘ ਫਾਊਂਡਰ ਮੈਂਬਰ ਤੇ ਮੈਡੀਕਲ ਐਡਵਾਈਜ਼ਰ ਨੇ ਸੁਸਾਇਟੀ ਵੱਲੋਂ ਪਿਛਲੇ 25 ਸਾਲਾਂ ਤੋਂ ਕੀਤੇ ਜਾ ਰਹੇ ਸੇਵਾ ਕਾਰਜ਼ਾਂ ਬਾਰੇ ਚਾਨਣਾ ਪਾਇਆ।ਸਟੇਜ਼ ਦੀ ਸੇਵਾ ਦਵਿੰਦਰ ਸਿੰਘ ਨੇ ਨਿਭਾਈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਅਜਾਇਬ ਸਿੰਘ ਅਭਿਆਸੀ ਉਚੇਚੇ ਤੌਰ ‘ਤੇ ਪਹੁੰਚੇ ਤੇ ਸੁਸਾਇਟੀ ਵੱਲੋਂ ਚੱਲ ਰਹੇ ਸੇਵਾ ਕਾਰਜ਼ਾਂ ਵਿਚ ਸ਼੍ਰੋਮਣੀ ਕਮੇਟੀ ਵਲੋਂ ਆਪਣੇ ਅਖਤਿਆਰੀ ਫੰਡ ਵਿਚੋਂ ਇਕ ਲੱਖ ਰੁਪਏ ਦਾ ਚੈਕ ਸੁਸਾਇਟੀ ਨੂੰ ਭੇਟ ਕੀਤਾ।ਸ੍ਰੀ ਗੁਰੂ ਰਾਮਦਾਸ ਮੈਡੀਕਲ ਸਾਇੰਸ ਯੂਨੀਵਰਸਿਟੀ ਵੱਲੋਂ ਡਾ. ਏ.ਪੀ ਸਿੰਘ ਡੀਨ, ਡਾ. ਨਵਜੋਤ ਸਿੰਘ ਬਰਾੜ ਮੈਡੀਕਲ ਸੁਪਰਡੈਂਟ, ਸ੍ਰੀ ਗੁਰੂ ਰਾਮਦਾਸ ਹਸਪਤਾਲ, ਡਾ. ਹਰਪ੍ਰੀਤ ਸਿੰਘ ਮਾਕਨ, ਮੈਡੀਕਲ ਸੁਪਰਡੈਂਟ, ਮਾਤਾ ਕੋਲਾਂ ਜੀ ਮਿਸ਼ਨ ਹਸਪਤਾਲ, ਸ੍ਰੀ ਕ੍ਰਿਪਾ ਰਾਮ ਜੀ ਪੁਨਰਜੋਤ ਆਈ ਡੋਨੇਸ਼ਨ ਸੁਸਾਇਟੀ, ਗੁਰਦੀਪ ਸਿੰਘ ਸਲੂਜਾ, ਵਾਹਿਗੁਰੂ ਸਿੰਘ ਅਤੇ ਰਜਿੰਦਰ ਸਿੰਘ ਸ਼ਬਦ ਕੀਰਤਨ ਨਾਮ ਸਿਮਰਨ, ਭਾਈ ਜਗਦੀਸ਼ ਸਿੰਘ, ਭਾਈ ਵੀਰ ਸਿੰਘ ਨਿਵਾਸ ਅਸਥਾਨ ਵੱਲੋਂ ਪਹੁੰਚੇ ਹੋਏ ਸਨ।ਸੁਸਾਇਟੀ ਦੇ ਫਾਊਂਡਰ ਮੈਂਬਰ ਭਾਈ ਮਨਜੀਤ ਸਿੰਘ ਚੇਅਰਮੈਨ ਅਤੇ ਡਾ. ਅਮਰੀਕ ਸਿੰਘ ਅਰੋੜਾ ਹੁਰਾਂ ਨੂੰ ‘ਭਾਈ ਘਨ੍ਹਈਆ ਜੀ ਸੇਵਾ ਅਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਅਤੇ ਭਾਈ ਜੋਗਿੰਦਰ ਸਿੰਘ ਤਲਵਾੜਾ, ਭਾਈ ਸਤਨਾਮ ਸਿੰਘ ਸਿੰਘ ਬ੍ਰਦਰਜ਼ ਅਤੇ ਰਵਿੰਦਰ ਸਿੰਘ ਹੁਰਾਂ ਦੇ ਪਰਿਵਾਰਾਂ ਨੂੰ ਵੀ ਸਨਮਾਨ ਕੀਤਾ ਗਿਆ।
ਇਸ ਮੌਕੇ ਤੇ ਸੁਸਾਇਟੀ ਦੇ ਪ੍ਰਧਾਨ ਜਸਬੀਰ ਸਿੰਘ ਸੇਠੀ, ਗੁਰਬਖਸ਼ ਸਿੰਘ, ਜੋਗਿੰਦਰ ਸਿੰਘ ਟੰਡਨ, ਪੁਸ਼ਪਜੀਤ ਸਿੰਘ ਡਾਂਗ, ਅਵਤਾਰ ਸਿੰਘ ਟਰੱਕਾਂ ਵਾਲੇ, ਪੋ੍ਰ. ਭੁਪਿੰਦਰ ਸਿੰਘ ਖਾਲਸਾ ਕਾਲਜ, ਹਰਜੀਤ ਸਿੰਘ, ਧਰਮਬੀਰ ਸਿੰਘ, ਮਨਿੰਦਰ ਸਿੰਘ ਸੂਰੀ, ਸੁਖਪਾਲ ਸਿੰਘ ਆਰਟਿਸਟ, ਰਣਬੀਰ ਸਿੰਘ ਰਾਣਾ, ਗੁਰਮੀਤ ਸਿੰਘ ਓ.ਐਸ.ਡੀ, ਜਗਬੀਰ ਸਿੰਘ ਮੱਲ੍ਹਮ ਪੱਟੀ ਵਾਲੇ, ਪਵਨ ਕੁਮਾਰ ਬਟਾਲਾ ਰੋਡ ਸਮਾਗਮ ਵਿੱਚ ਵਿਸ਼ੇਸ਼ ਤੌਰ ‘ਤੇ ਸੇਵਾ ਨਿਭਾਅ ਰਹੇ ਸਨ।
Check Also
ਸਰਹੱਦੀ ਪਿੰਡ ਮੋਦੇ ਵਿੱਚ ਜਾ ਕੇ ਜਿਲ੍ਹਾ ਅਧਿਕਾਰੀਆਂ ਨੇ ਕੀਤੀ ਬੱਚਿਆਂ ਦੀ ਕੌਂਸਲਿੰਗ
ਅੰਮ੍ਰਿਤਸਰ, 4 ਮਈ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ ਸਾਹਨੀ ਵਲੋਂ ਸਰਹੱਦੀ ਪਿੰਡ …