Thursday, March 5, 2026

ਸਰਵਰਪੁਰ ਸਕੂਲ ਦੇ ਲੋੜਵੰਦ ਵਿਦਿਆਰਥੀਆਂ ਨੂੰ ਵੰਡੀਆਂ ਵਰਦੀਆਂ

PPN2711201418

ਸਮਰਾਲਾ, 27 ਨਵੰਬਰ (ਇੰਦਰਜੀਤ ਸਿੰਘ ਕੰਗ) – ‘ਜਦੋਂ ਕਿਸੇ ਲੋੜਵੰਦ ਵਿਅਕਤੀ ਦੀ ਸਹਾਇਤਾ ਕੀਤੀ ਜਾਂਦੀ ਹੈ ਮਨ ਨੂੰ ਤਸੱਲੀ ਹੁੰਦੀ ਹੈ, ਪਰ ਜਦੋਂ ਕਿਤੇ ਕਿਸੇ ਲੋੜਵੰਦ ਬੱਚੇ ਦੀ ਸਹਾਇਤਾ ਕੀਤੀ ਜਾਂਦੀ ਹੈ, ਤਾਂ ਰੂਹ ਨੂੰ ਧੁਰ ਅੰਦਰ ਤੱਕ ਸਕੂਨ ਮਿਲਦਾ ਹੈ।’ ਇਹ ਸ਼ਬਦ ਉੱਘੇ ਸਮਾਜਸੇਵੀ ਅਤੇ ਦਾਨੀ ਸੱਜਣ ਪੰਡਿਤ ਕਮਲ ਕਾਂਤ ਸਾਸ਼ਤਰੀ ਨੇ ਬੱਚਿਆਂ ਨੂੰ ਵਰਦੀਆਂ ਵੰਡਣ ਮੌਕੇ ਕਹੇ। ਸਮਰਾਲਾ ਦੀ ਸਮਾਜਸੇਵੀ ਸੰਸਥਾ ਜੈ ਸ਼ਿਵ ਸ਼ਕਤੀ ਸੇਵਾ ਦਲ (ਰਜਿ:) ਸਮਰਾਲਾ ਵੱਲੋਂ ਅੱਜ ਇੱਥੇ ਸਰਕਾਰੀ ਪ੍ਰਾਇਮਰੀ ਸਕੂਲ ਸਰਵਰਪੁਰ ਵਿਖੇ ਲੋੜਵੰਦ ਬੱਚਿਆਂ ਨੂੰ ਪੈਂਟ, ਸ਼ਰਟ, ਕੋਟੀਆਂ, ਬੂਟ, ਜੁਰਾਬਾਂ ਵੰਡੀਆਂ ਗਈਆਂ। ਇਸ ਮੌਕੇ ਇਸ ਸੰਸਥਾ ਦੇ ਚੇਅਰਮੈਨ ਭੂਸ਼ਨ ਬਾਂਸਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਿੱਚ ਪ੍ਰਤਿਭਾ ਦਾ ਕੋਈ ਘਾਟ ਨਹੀਂ, ਪਰ ਬਹੁਤੇ ਸਾਰੇ ਵਿਦਿਆਰਥੀ ਗਰੀਬੀ ਕਾਰਨ ਆਪਣੀ ਪੜ੍ਹਾਈ ਜਾਰੀ ਨਹੀਂ ਰੱਖ ਸਕਦੇ ਜੇਕਰ ਇਸ ਤਰ੍ਹਾਂ ਸਮਾਜਿਕ ਜਥੇਬੰਦੀਆਂ ਆਪਣਾ ਫਰਜ ਸਮਝਦੀਆਂ ਹੋਈਆਂ ਇਹੋ ਜਿਹੇ ਲੋੜਵੰਦ ਵਿਦਿਆਰਥੀਆਂ ਦੀ ਸਹਾਇਤਾ ਕਰਦੀਆਂ ਰਹਿਣ ਤਾਂ ਇਨ੍ਹਾਂ ਬੱਚਿਆਂ ਨੂੰ ਵੀ ਉੱਚ ਸਿੱਖਿਆ ਪ੍ਰਾਪਤ ਹੋ ਸਕਦੀ ਹੈ। ਸਕੂਲ ਇੰਚਾਰਜ ਸ੍ਰੀਮਤੀ ਰਜਿੰਦਰ ਕੌਰ ਕੰਗ ਨੇ ਇਸ ਦਾਨੀ ਸੰਸਥਾ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਸਰਕਾਰ ਵੱਲੋਂ ਕੇਵਲ ਲੜਕੀਆਂ ਅਤੇ ਐਸ. ਸੀ. ਲੜਕਿਆਂ ਲਈ ਵਰਦੀਆਂ ਵਾਸਤੇ ਹੀ ਗ੍ਰਾਂਟ ਆਉਂਦੀ ਹੈ, ਬਾਕੀ ਲੋੜਵੰਦ ਵਿਦਿਆਰਥੀਆਂ ਨੂੰ ਦਾਨੀ ਸੰਸਥਾਵਾਂ ਦੇ ਸਹਿਯੋਗ ਕਰਨ ਨਾਲ ਵਰਦੀਆਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਇਸ ਮੌਕੇ ਇਸ ਸੰਸਥਾ ਦੇ ਮੈਂਬਰ ਬੰਟੀ ਸ਼ਰਮਾ, ਕਮਲਜੀਤ ਵਰਮਾ, ਸਤਪਾਲ ਬੁੱਧੀਰਾਜਾ, ਕਲਮਜੀਤ ਸਹਿਦੇਵ, ਦੀਪਕ ਮਰਵਾਹਾ, ਰਮਨ ਗੁਪਤਾ, ਸੰਦੀਪ ਗੁਪਤਾ, ਨਰਿੰਦਰਪਾਲ ਵਰਮਾ, ਨਵੀਨ ਤਿਵਾੜੀ, ਪਿੰਡ ਦੇ ਸਰਪੰਚ ਹਰਮਿੰਦਰ ਸਿੰਘ, ਨੰਬਰਦਾਰ ਸੁਖਵਿੰਦਰ ਸਿੰਘ, ਡਾ. ਗੁਰਮੀਤ ਸਿੰਘ, ਇੰਦਰਜੀਤ ਸਿੰਘ ਕੰਗ, ਸਕੂਲ ਸਟਾਫ ਜਤਿੰਦਰ ਸਿੰਘ ਸੇਹ, ਟਹਿਲ ਸਿੰਘ, ਦਵਿੰਦਰ ਸਿੰਘ, ਰੀਨਾ ਰਾਣੀ ਅਤੇ ਜਸਵੀਰ ਕੌਰ ਆਦਿ ਹਾਜਰ ਸਨ। ਅਖੀਰ ਵਿੱਚ ਪਿੰਡ ਦੇ ਸਰਪੰਚ ਹਰਮਿੰਦਰ ਸਿੰਘ ਨੇ ਸਭ ਦਾ ਧੰਨਵਾਦ ਕੀਤਾ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply