Wednesday, April 15, 2026

’ਆਪ’ ਵੱਲੋਂ ਬਿਜਲੀ ਨਾਲ ਸਬੰਧਿਤ ਮਸਲੇ ਉਠਾਏ ਗਏ

PPN2711201419

ਸਮਰਾਲਾ, 27 ਨਵੰਬਰ (ਇੰਦਰਜੀਤ ਸਿੰਘ ਕੰਗ) – ਅੱਜ ਆਮ ਆਦਮੀ ਪਾਰਟੀ ਦੇ ਸਮਰਾਲਾ ਇਕਾਈ ਦੇ ਵਰਕਰਾਂ ਦੀ ਇੱਕ ਮੀਟਿੰਗ ਪਾਰਟੀ ਦਫਤਰ ਮਾਛੀਵਾੜਾ ਰੋਡ ਵਿਖੇ ਇਕਾਈ ਦੇ ਪ੍ਰਧਾਨ ਸੰਤੋਖ ਸਿੰਘ ਨਾਗਰਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਬਿਜਲੀ ਬੋਰਡ ਵੱਲੋਂ ਜਿਨ੍ਹਾਂ ਖਪਤਕਾਰਾਂ ਦੇ ਬਿੱਲ 5000 ਰੁਪਏ ਤੋਂ ਉਪਰ ਆਉਂਦਾ ਹੈ, ਉਨ੍ਹਾਂ ਨੂੰ ਆਪਣੇ ਬਿੱਲ ਚੈੱਕ ਜਾਂ ਬੈਂਕ ਡਰਾਫਟ ਰਾਹੀਂ ਭਰਾਉਣ ਦਾ ਰੂਲ ਬਣਾਇਆ ਗਿਆ ਹੈ।ਇਸ ਸਬੰਧ ਵਿੱਚ ਪਾਰਟੀ ਵੱਲੋਂ ਪੰਜਾਬ ਪਾਵਰਕਾਮ ਪ੍ਰਾਈਵੇਟ ਲਿਮ: ਨੂੰ ਅਪੀਲ ਕੀਤੀ ਗਈ ਕਿ ਚੈੱਕ ਜਾਂ ਡਰਾਫਟ ਰਾਹੀਂ ਬਿੱਲ ਦੀ ਲਿਮਟ ਪੰਜ ਹਜਾਰ ਰੁਪਏ ਤੋਂ ਵਧਾ ਕੇ ਦਸ ਹਜਾਰ ਰੁਪਏ ਕੀਤੀ ਜਾਵੇ। ਉਨ੍ਹਾਂ ਅੱਜ ਕੱਲ ਸਾਰਾ ਕੁਝ ਬਿਜਲੀ ਤੇ ਹੋਣ ਕਾਰਨ ਬਿਜਲੀ ਦੀ ਖਪਤ ਕਾਫੀ ਵੱਧ ਚੁੱਕੀ ਹੈ, ਦੂਸਰਾ ਬਿਜਲੀ ਦੇ ਰੇਟ ਵੀ ਕਾਫੀ ਵੱਧਣ ਕਾਰਨ ਆਮ ਖਪਤਕਾਰ ਨੂੰ 5000 ਰੁਪਏ ਉੱਤੇ ਬਿਜਲੀ ਦਾ ਬਿੱਲ ਆ ਜਾਂਦਾ ਹੈ।ਜਿਸ ਕਾਰਨ ਆਮ ਖਪਤਕਾਰਾਂ ਨੂੰ ਪ੍ਰੇਸ਼ਾਨ ਹੋਣਾ ਪੈਦਾ ਹੈ।ਹਰੇਕ ਘਰ ਵਿੱਚ ਬਿਜਲੀ ਤਾਂ ਹੈ ਪ੍ਰੰਤੂ ਹਰੇਕ ਖਪਤਕਾਰ ਕੋਲ ਬੈਂਕ ਖਾਤਾ ਜਾਂ ਉਨ੍ਹਾਂ ਚੈੱਕ ਬੁੱਕ ਨਹੀਂ ਹੈ। ਅਜਿਹੇ ਖਤਪਕਾਰਾਂ ਨੂੰ ਬੈਂਕ ਡਰਾਫਟ ਬਣਾਉਣ ਜਾਂ ਚੈੱਕ ਰਾਹੀਂ ਬਿਜਲੀ ਭਰਾਉਣ ਵਿੱਚ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਨਾਲ ਹੀ ਉਨ੍ਹਾਂ ਨੂੰ ਵਾਧੂ ਖਰਚਾ ਵੀ ਝੱਲਣਾ ਪੈਂਦਾ ਹੈ। ਇਸ ਸਬੰਧੀ ਖਪਤਕਾਰਾਂ ਵੱਲੋਂ ਇਹ ਵੀ ਸ਼ਿਕਾਇਤ ਕੀਤੀ ਗਈ ਹੈ ਬਿਜਲੀ ਦਫਤਰ ਦੇ ਕਈ ਮੁਲਾਜਮ ਇਸ ਤਰ੍ਹਾਂ ਦੇ ਕੇਸਾਂ ਵਿੱਚ 100 ਰੁਪਏ ਵਾਧੂ ਲੈ ਕੇ ਬਿੱਲ ਕੈਸ਼ ਹੀ ਜਮ੍ਹਾਂ ਕਰਵਾ ਦਿੰਦੇ ਹਨ।

ਇਸ ਤੋਂ ਇਲਾਵਾ ਬਿੱਲ ਵਿੱਚ ਜੋ ਬਿਜਲੀ ਚੂੰਗੀ ਲਈ ਜਾਂਦੀ ਹੈ, ਉਹ ਪੈਸੇ ਕਿਸ ਖਾਤੇ ਵਿੱਚ ਜਾਂਦੇ ਹਨ, ਕਿਉਂਕਿ ਪੰਜਾਬ ਵਿੱਚ ਚੂੰਗੀ ਕਾਫੀ ਦੇਰ ਤੋਂ ਬੰਦ ਹੈ। ਇਸ ਤੋਂ ਇਲਾਵਾ ਪਾਵਰਕਾਮ ਵੱਲੋਂ ਜੋ ਖਪਤਕਾਰਾਂ ਨੂੰ ਦੋ ਮਹੀਨੇ ਦਾ ਇਕੱਠਾ ਬਿੱਲ ਦਿੱਤਾ ਜਾਂਦਾ ਹੈ ਉਸ ਵਿੱਚ ਖਪਤਕਾਰਾਂ ਨੂੰ ਚੂਨਾ ਲਗਾਇਆ ਜਾਂਦਾ ਹੈ, ਕਿਉਂਕਿ ਬਿਜਲੀ ਦੇ ਰੇਟ 100 ਯੂਨਿਟ ਦਾ ਰੇਟ ਘੱਟ ਅਤੇ ਉਸ ਤੋਂ ਅਗਲੇ 200 ਯੂਨਿਟ ਦਾ ਰੇਟ ਜਿਆਦਾ ਹੈ ਅਤੇ ਅਗਲੇ 300 ਯੂਨਿਟ ਦਾ ਰੇਟ ਹੋਰ ਜਿਆਦਾ ਹੈ। ਇਸ ਤਰ੍ਹਾਂ ਦੋ ਮਹੀਨੇ ਦਾ ਇਕੱਠਾ ਬਿੱਲ ਆਉਣ ਨਾਲ ਵੱਧ ਯੂਨਿਟਾਂ ਲੱਗਦੀਆਂ ਹਨ ਤੇ ਖਪਤਕਾਰਾਂ ਦੇ ਵਾਧੂ ਭਾਰ ਪੈਂਦਾ ਹੈ, ਚੂਨਾ ਵੀ ਵੱਧ ਲੱਗਦਾ ਹੈ। ਉਨ੍ਹਾਂ ਮੰਗ ਕੀਤੀ ਕਿ ਬਿਜਲੀ ਦੇ ਬਿੱਲ ਇੱਕ ਇੱਕ ਮਹੀਨੇ ਦਾ ਭੇਜਣਾ ਚਾਹੀਦਾ ਹੈ। ਮੀਟਿੰਗ ਸਮੇਂ ਪਾਰਟੀ ਵਰਕਰ ਬੰਤ ਸਿੰਘ ਮਸਰਾਲਾ, ਮੇਵਾ ਸਿੰਘ ਬੌਂਦਲੀ, ਨਿਰਮਲ ਸਿੰਘ, ਸੁਜਾਨ ਸਿੰਘ ਮੰਜਾਲੀ ਕਲਾਂ, ਕਸ਼ਮੀਰੀ ਲਾਲ, ਜਗਤਾਰ ਸਿੰਘ, ਅਮਰੀਕ ਸਿੰਘ ਮਾਣਕੀ, ਅਮਰੀਕ ਸਿੰਘ ਗੋਸਲਾਂ ਅਤੇ ਗੁਰਪ੍ਰੀਤ ਸਿੰਘ ਗੋਸਲਾਂ ਆਦਿ ਹਾਜਰ ਹਨ।

Check Also

ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …

Leave a Reply