ਅੰਮ੍ਰਿਤਸਰ, 14 ਮਈ (ਜਗਸੀਰ ਲੌਂਗੋਵਾਲ) – ਪੰਜਾਬ ਦੀ ਮਿੱਟੀ ਨੂੰ ਮਨਾਂ ਮੂਹੇ ਮੋਹ ਕਰਨ ਵਾਲੇ ਪੰਜਾਬੀ ਗੀਤਕਾਰ ਰੁਪਿੰਦਰ ਯੋਧਾਂ ਜਪਾਨ ਦਾ ਲਿਖਿਆ ਹੋਇਆ
ਗੀਤ ਦੇਸ਼ੋਂ ਪ੍ਰਦੇਸੀ ਪੰਜਾਬ ਦੀ ਬੁਲੰਦ ਆਵਾਜ਼ ਦੀ ਮਾਲਕ ਮੈਡਮ ਦਿਲਪ੍ਰੀਤ ਅਟਵਾਲ ਦੀ ਆਵਾਜ਼ ਵਿੱਚ ਰਲੀਜ਼ ਹੋਇਆ।ਇਸ ਗੀਤ ਨੂੰ ਪੰਜਾਬ ਦੀ ਨਾਮਵਰ ਕੰਪਨੀ ਸਹਿਣਾ ਰਿਕਾਰਡਜ਼ ਵਲੋਂ ਰਲੀਜ਼ ਕੀਤਾ ਗਿਆ ਹੈ,ਇਸ ਦਾ ਸੰਗੀਤ ਐਮ.ਡੀ ਮਿਊਜ਼ਿਕ ਵਲੋਂ ਤਿਆਰ ਕੀਤਾ ਗਿਆ ਹੈ ਤੇ ਸਰੋਤਿਆ ਦੀ ਕਚਹਿਰੀ ਵਿੱਚ ਪੇਸ਼ ਕਰਤਾ ਮੱਖਣ ਮਿੱਤਲ ਸਹਿਣੇ ਵਾਲੇ ਨੇ ਪੇਸ਼ ਕੀਤਾ ਹੈ।ਪ੍ਰਸਿੱਧ ਗੀਤਕਾਰ ਰੁਪਿੰਦਰ ਯੋਧਾਂ ਜਪਾਨ ਅਤੇ ਪੇਸ਼ ਕਰਤਾ ਮੱਖਣ ਮਿੱਤਲ ਸਹਿਣੇ ਵਾਲੇ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਕਿਵੇਂ ਪੰਜਾਬੀ ਆਪਣੀ ਖੇਤੀ ਮਾਂ ਨੂੰ ਗਹਿਣੇ ਰੱਖ ਕੇ ਵਿਦੇਸ਼ ਵਿੱਚ ਜਾ ਕੇ ਰਹਿ ਰਹੇ ਹਨ।ਉਧਰ ਕੰਮ ਦੀ ਕਦਰ ਹੈ।ਅੱਜ ਪੰਜਾਬ ਦੇ ਵੱਡੇ-ਵੱਡੇ ਮਕਾਨਾਂ ਕੋਠੀਆਂ ਵਿੱਚ ਕਬੂਤਰ ਬੋਲ ਰਹੇ ਹਨ।ਇਥੋਂ ਦੇ ਮਾੜੇ ਸਿਸਟਮ ਨੇ ਪੰਜਾਬੀ ਭੈਣ ਭਰਾਵਾਂ ਨੂੰ ਮਜ਼ਬੂਤ ਕੀਤਾ ਹੋਇਆ ਹੈ।ਪਰ ਉਧਰ ਰਹਿਣਾ ਐਨਾਂ ਸੌਖਾ ਨਹੀਂ ਹੈ।ਆਪਣੇ ਵਤਨ ਨੂੰ ਛੱਡ ਕੇ ਕਰਜ਼ੇ ਦੀ ਗ਼ੁਲਾਮੀ ਵਾਲੇ ਫੰਦੇ ਵਿੱਚ ਫਸਣ ਮਜ਼ਬੂਰਨ ਜਾਣਾ ਪੈਂਦਾ ਹੈ।ਇਸ ਗੀਤ ਵਿੱਚ ਇਹ ਸਭ ਦਰਸਾਇਆ ਗਿਆ ਹੈ।ਉਨ੍ਹਾਂ ਕਿਹਾ ਪੂਰੀ ਉਮੀਦ ਹੈ ਕਿ ਇਹ ਗੀਤ ਸਰੋਤਿਆਂ ਨੂੰ ਜ਼ਰੂਰ ਪਸੰਦ ਆਵੇਗਾ ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ
ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …
Punjab Post Daily Online Newspaper & Print Media