ਪਠਾਨਕੋਟ, 14 ਮਈ (ਪੰਜਾਬ ਪੋਸਟ ਬਿਊਰੋ) – ਏ.ਐਂਡ.ਐਮ ਗਰੁਪ ਆਫ ਇੰਸਟੀਚਿਊਟ ਪਠਾਨਕੋਟ ਵਿਖੇ ਰੋਜ਼ਗਾਰ ਮੇਲੇ ਦਾ ਆਯੋਜਨ ਕੀਤਾ ਗਿਆ।ਮੈਨੇਜਿੰਗ
ਡਾਇਰੈਕਟਰ ਅਕਸ਼ੇ ਮਹਾਜਨ, ਸੋਨੂ ਮਹਾਜ਼ਨ ਟਰਸਟੀ ਮੈਂਬਰ, ਨਮਨ ਮਹਾਜਨ ਡਾਇਰੈਕਟਰ ਡਾ: ਰੇਨੂਕਾ ਮਹਾਜ਼ਨ ਮੈਨੇਜਿੰਗ ਡਾਇਰੈਕਟਰ, ਡਾ: ਚਾਰੂ ਸ਼ਰਮਾ ਦੀ ਰਹਿਨਮਾਈ ਵਿਚ ਆਯੋਜਿਤ ਰੋਜ਼ਗਾਰ ਮੇਲੇ ਵਿਚ ਵਿਭੂਤੀ ਸ਼ਰਮਾ ਵਲੋਂ ਮੁੱਖ ਮਹਿਮਾਨ ਦੇ ਤੋਰ ‘ਤੇ ਸਿਰਕਤ ਕੀਤੀ ਗਈ।ਇਸ ਰੋਜ਼ਗਾਰ ਮੇਲੇ ਦਾ ਆਰੰਭ ਜੋਤ ਿਜਗਾ ਕੇ ਕੀਤਾ ਗਿਆ।ਇਸ ਰੋਜਗਾਰ ਮੇਲੇ ਵਿਚ ਸੈਮਸੰਗ, ਡੀ.ਸੀ.ਬੀ ਬੈਂਕ, ਪੋਆਈਨਰ ਕੰਪਨੀ,ਮਾਰੂਤੀ ਸਜੂਕੀ ਆਦਿ ਨਾਮੀ ਕੰਪਨੀਆਂ ਨੇ ਭਾਗ ਲਿਆ।ਮੇਲੇ ਵਿੱਚ ਕੁੱਲ ਲਗਭਗ 400 ਦੇ ਕਰੀਬ ਬੇਰੋਜ਼ਗਾਰ ਪ੍ਰਾਰਥੀਆਂ ਨੇ ਹਿੱਸਾ ਲਿਆ, ਜਿਸ ਵਿਚੋਂ 165 ਪ੍ਰਾਰਥੀਆਂ ਦੀ ਚੋਣ ਹੋਈ।ਪਲੇਸਮੈਂਟ ਅਫਸਰ ਰਕੇਸ਼ ਕੁਮਾਰ ਅਤੇ ਡਾਇਰੈਕਟਰ ਡਾ: ਚਾਰੂ ਸ਼ਰਮਾ ਨੇ ਆਏ ਹੋਏ ਪ੍ਰਾਰਥੀਆਂ ਨੂੰ ਦੱਸਿਆ ਕਿ ਭਵਿੱਖ ਵਿਚ ਅਜਿਹੇ ਰੋਜ਼ਗਾਰ ਮੇਲੇ ਆਯੋਜਿਤ ਕਰ ਕੇ ਬੇਰੋਜ਼ਗਾਰ ਪ੍ਰਾਰਥੀਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਵੱਧ ਤੋਂ ਵੱਧ ਮੋਕੇ ਪ੍ਰਦਾਨ ਕੀਤੇ ਜਾਣਗੇ।ਉਹਨਾਂ ਨੇ ਕਿਹਾ ਕਿ ਸਰਕਾਰੀ ਅਤੇ ਗੈਰੀ ਸਰਕਾਰੀ ਨੋਕਰੀਆਂ ਦੀ ਜਾਣਕਾਰੀ ਲੈਣ ਲਈ
www.pgrkam.com <http://www.pgrkam.com> ‘ਤੇ ਰਜਿਸਟਰ ਹੋਣਾ ਚਾਹੀਦਾ ਹੈ।ਇਸ ਲਈ ਪ੍ਰਾਰਥੀ ਆਪਣੇ ਭੈਣ ਭਰਾ ਰਿਸ਼ਤੇਦਾਰਾਂ ਚੋ ਜੋ ਵੀ ਪੜ੍ਹੇ ਲਿਖੇ ਬੇਰੋਜਗਾਰ ਪ੍ਰਾਰਥੀ ਹਨ ਉਹਨਾਂ ਨੂੰ ਵੀ ਇਸ ਘਰ-ਘਰ ਰੋਜ਼ਾਗਰ ਪੋਰਟਲ ਤੇ ਰਜਿਸਟਰ ਹੋਣ ਲਈ ਪ੍ਰੇਰਿਤ ਕਰਨ।
Check Also
ਡਿਪਟੀ ਕਮਿਸ਼ਨਰ ਵੱਲੋਂ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ
ਅੰਮ੍ਰਿਤਸਰ, 13 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਲਵਿੰਦਰਜੀਤ ਸਿੰਘ ਵੱਲੋਂ ਜਲ੍ਹਿਆਂਵਾਲਾ ਬਾਗ ਸਾਕੇ …
Punjab Post Daily Online Newspaper & Print Media