ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਵਲੋਂ ਸਿਵਲ ਹਸਪਤਾਲ ਦਾ ਦੌਰਾ
ਕਪੂਰਥਲਾ, 15 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬ ਹੈਲਥ ਸਿਸਟਮ ਕਾਰਪੋਰਸ਼ਨ ਦੇ ਮੈਨੇਜਿੰਗ ਡਾਇਰੈਕਟਰ ਮੈਡਮ ਨੀਲਿਮਾ ਨੇ ਸੂਬੇ `ਚ ਅਤਿ-ਆਧੁਨਿਕ
ਹਸਪਤਾਲ ਬਣਾਉਣ/ਅਪਗ੍ਰੇਡ ਕਰਨ ਦੇ ਉਦੇਸ਼਼ ਨਾਲ ਵੱਖ-ਵੱਖ ਜਿਲਿਆਂ ਦੇ ਦੌਰੇ ਕੀਤੇ ਜਾ ਰਹੇ ਹਨ।ਇਸੇ ਲੜੀ ਤਹਿਤ ਅੱਜ ਉਨ੍ਹਾਂ ਨੇ ਕਪੂਰਥਲਾ ਦੇ ਸਿਵਲ ਅਤੇ ਸੁਲਤਾਨਪੁਰ ਦੇ ਸਿਵਲ ਹਸਪਤਾਲਾਂ ਦਾ ਦੌਰਾ ਕੀਤਾ।ਮੈਨੇਜਿੰਗ ਡਾਇਰੈਕਟਰ ਨੀਲਿਮਾ ਦੇ ਦੌਰੇ ਦਾ ਉਦੇਸ਼ ਆਮ ਲੋਕਾਂ ਨੂੰ ਅਤਿ-ਆਧੁਨਿਕ ਸਿਹਤ ਸਹੂੂਲਤਾਂ ਮੁਹੱਈਆ ਕਰਵਾਉਣਾ ਹੈ।ਐਮ.ਡੀ ਮੈਡਮ ਨੇ ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਏ.ਸੀ.ਐਸ ਡਾ. ਅੰਨੂ ਤੇ ਡੀ.ਐਫ.ਪੀ.ਓ ਡਾ. ਅਸ਼ੋਕ ਕੁਮਾਰ, ਸੀਨੀਅਰ ਮੈਡੀਕਲ ਅਫਸਰ ਡਾ. ਸੰਦੀਪ ਧਵਨ ਸਮੇਤ ਹੋਰਨਾਂ ਉਚ ਅਧਿਕਾਰੀਆਂ ਨਾਲ ਸਿਹਤ ਸੇਵਾਵਾਂ ਸਬੰਧੀ ਵਿਸ਼ੇਸ਼ ਚਰਚਾ ਵੀ ਕੀਤੀ।ਉਨਾਂ ਨੇ ਜਿਲ੍ਹਾ ਹਸਪਤਾਲ ਕਪੂਰਥਲਾ ਵਿਖੇ ਜੱਚਾ-ਬੱਚਾ ਸੁਵਿਧਾ, ਐਮਰਜੈਂਸੀ ਸੇਵਾਵਾਂ, ਓਟ ਸੇਵਾਵਾਂ, ਨਸ਼ਾ ਮੁਕਤ ਕੇਂਦਰ, ਆਈ.ਸੀ.ਯੂ ਵਾਰਡ, ਬਲੱਡ ਬੈਂਕ, ਕੋਵਿੰਡ ਆਈਸੋਲੇਸ਼ਨ ਵਾਰਡ ਆਦਿ ਸਮੇਤ ਆਕਸੀਜਨ ਪਲਾਂਟ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ।ਉਨ੍ਹਾਂ ਗਰਭਵਤੀ ਔਰਤਾਂ ਨੂੰ ਨਵੀਆਂ ਮਾਵਾਂ ਸਮੇਤ ਹੋਰਨਾ ਮਰੀਜ਼ਾਂ ਨੂੰ ਮਿਲ ਰਹੀਆਂ ਸਿਹਤ ਸਹੂਲਤਾਂ ਬਾਰੇ ਵੀ ਉਨ੍ਹਾਂ ਤੋਂ ਪੁੱਛਿਆ।ਉਨਾਂ ਕਪੂਰਥਲਾ ਹਸਪਤਾਲ ਵੱਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਸਿਹਤ ਸੇਵਾਵਾਂ ‘ਤੇ ਤਸੱਲੀ ਪ੍ਰਗਟਾਈ।ਉਨ੍ਹਾਂ ਮੰਨਿਆ ਕਿ ਓ.ਪੀ.ਡੀ, ਆਈ.ਪੀ.ਡੀ, ਲੈਬੋਰਟਰੀ ਟੈਸਟ ਸਮੇਤ ਵੱਖ-ਵੱਖ ਸਿਹਤ ਸੇਵਾਵਾਂ ਦੇਣ ਵਿੱਚ ਜਿਲ੍ਹਾ ਹਸਪਤਾਲ ਕਪੂਰਥਲਾ ਨੇ ਮਿਸਾਲੀ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਆਮ ਲੋਕਾਂ ਨੂੰ ਪਹਿਲੇ ਦਰਜੇ ਦੀਆਂ ਸਿਹਤ ਸਹੂਲਤਾਂ ਦੇਣ ਲਈ ਜਿਲ੍ਹਾ ਹਸਪਤਾਲਾਂ ਨੂੰ ਅਪਗਰੇਡ ਕਰਨ ਦੀ ਦਿਸ਼ਾ ਵਿਚ ਕੰਮ ਕਰ ਰਹੀ ਹੈ।
ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਐਮ.ਡੀ ਮੈਡਮ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ `ਚ ਸਿਵਲ ਹਸਪਤਾਲ ਦੀਆਂ ਪ੍ਰਾਪਤੀਆਂ ਬਾਰੇ ਵੀ ਉਨ੍ਹਾਂ ਨੂੰ ਜਾਣੂ ਕਰਵਾਇਆ।ਐਮ.ਡੀ ਨੀਲੀਮਾ ਮੈਡਮ ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨਾਲ ਸੁਲਤਾਨਪੁਰ ਸਿਵਲ ਹਸਪਤਾਲ ਦਾ ਦੌਰਾਨ ਕਰਨ ਲਈ ਗਏ।ਸਿਵਲ ਹਸਪਤਾਲ ਸੁਲਤਾਨਪੁਰ ਵਿਖੇ ਉਨ੍ਹਾਂ ਸੀਨੀਅਰ ਮੈਡੀਕਲ ਅਫ਼ਸਰ ਰਵਿੰਦਰ ਪਾਲ ਸ਼ੁੱਭ ਤੋਂ ਹਸਪਤਾਲ ਦੀ ਕਾਰਗੁਜ਼ਾਰੀ ਬਾਰੇ ਪੱਛਿਆ ਤੇ ਉਨ੍ਹਾਂ ਤੋ ਸਿਹਤ ਸਹੂਲਤਾਂ ਨੂੰ ਬੇਹਤਰ ਬਣਾਉਣ ਸਬੰਧੀ ਸੁਝਾਅ ਮੰਗੇ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਅੰਨੂ ਸ਼਼ਰਮਾ, ਡੀ.ਐਫ.ਪੀ.ਓ ਡਾ. ਅਸ਼ੋਕ ਕੁਮਾਰ, ਡੀ.ਡੀ.ਐਚ.ਓ ਕਪਿਲ ਨੇ ਡੋਗਰਾ, ਡੀ.ਐਚ.ਓ ਡਾ. ਕੁਲਜੀਤ ਸਿੰਘ, ਐਸ.ਐਮ.ਓ ਸੰਦੀਪ ਧਵਨ ਤੇ ਰਵਿੰਦਰ ਪਾਲ ਸ਼ੁੱਭ ਸਮੇਤ ਹੋਰ ਉਚ ਅਧਿਕਾਰੀ ਹਾਜ਼ਰ ਸਨ।
Punjab Post Daily Online Newspaper & Print Media