Thursday, September 17, 2026

ਏ.ਐਂਡ.ਐਮ ਗਰੁੱਪ ਆਫ ਇੰਸਟੀਚਿਊਟ ਵਿਖੇ ਲਗਾਇਆ ਰੋਜਗਾਰ ਮੇਲਾ

ਪਠਾਨਕੋਟ, 15 ਮਈ (ਪੰਜਾਬ ਪੋਸਟ ਬਿਊਰੋ) – ਏ.ਐਂਡ.ਐਮ ਗਰੁਪ ਆਫ ਇੰਸਟੀਚਿਊਟ ਪਠਾਨਕੋਟ ਵਿਖੇ ਰੋਜਗਾਰ ਮੇਲੇ ਦਾ ਆਯੋਜਨ ਮੈਨੇਜਮੈਂਟ ਡਾਇਰੈਕਟਰ ਅਕਸ਼ੇ ਮਹਾਜਨ, ਸੋਨੂ ਮਹਾਜ਼ਨ ਟਰਸਟੀ ਮੈਂਬਰ, ਨਮਨ ਮਹਾਜਨ ਡਾਇਰੈਕਟਰ ਡਾ: ਰੇਨੂਕਾ ਮਹਾਜ਼ਨ ਮੈਨੇਜਮੈਂਟ ਡਾਇਰੈਕਟਰ ਡਾ: ਚਾਰੂ ਸਰਮਾ ਦੀ ਰਹਿਨਮਾਈ ਵਿੱਚ ਕੀਤਾ ਗਿਆ।
                 ਇਸ ਮੇਲੇ ਵਿਚ ਵਿਭੂਤੀ ਸ਼ਰਮਾ ਵਲੋਂ ਮੁੱਖ ਮਹਿਮਾਨ ਦੇ ਤੋਰ ‘ਤੇ ਸ਼ਿਰਕਤ ਕੀਤੀ ਗਈ।ਮੇਲੇ ਦਾ ਆਰੰਭ ਦੀਪ ਜਗਾ ਕੇ ਕੀਤਾ ਗਿਆ।ਇਸ ਰੋਜਗਾਰ ਮੇਲੇ ਵਿਚ ਸੈਮਸੰਗ, ਡੀ.ਸੀ.ਬੀ ਬੈਂਕ, ਪੋਆਈਨਰ ਕੰਪਨੀ,ਮਾਰੂਤੀ ਸਜੂਕੀ ਆਦਿ ਨਾਮੀ ਕੰਪਨੀਆਂ ਦੁਆਰਾ ਭਾਗ ਲਿਆ ਗਿਆ।ਇਸ ਰੋਜਗਾਰ ਮੇਲੇ ਵਿਚ ਕੁੱਲ ਲਗਭਗ 400 ਦੇ ਕਰੀਬ ਬੇਰਜ਼ਗਾਰ ਪ੍ਰਾਰਥੀਆਂ ਨੇ ਹਿੱਸਾ ਲਿਆ।ਜਿਸ ਵਿਚ 165 ਪ੍ਰਾਰਥੀਆਂ ਦੀ ਚੋਣ ਹੋਈ।ਪਲੇਸਮੈਂਟ ਅਫਸਰ ਰਕੇਸ਼ ਕੁਮਾਰ ਅਤੇ ਡਾਇਰੈਕਟਰ ਡਾ: ਚਾਰੂ ਸ਼ਰਮਾ ਨੇ ਪ੍ਰਾਰਥੀਆਂ ਨੂੰ ਦੱੱਸਿਆ ਕਿ ਭਵਿੱਖ ਵਿਚ ਅਜਿਹੇ ਰੋਜ਼ਗਾਰ ਮੇਲੇ ਆਯੋਜਿਤ ਕਰ ਕੇ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਵੱਧ ਤੋਂ ਵੱਧ ਮੋਕੇ ਪ੍ਰਦਾਨ ਕੀਤੇ ਜਾਣਗੇ।ਉਹਨਾਂ ਅਪੀਲ ਕੀਤੀ ਕਿ ਸਰਕਾਰੀ ਅਤੇ ਗੈਰੀ ਸਰਕਾਰੀ ਨੋਕਰੀਆਂ ਦੀ ਜਾਣਕਾਰੀ ਲੈਣ ਲਈ
www.pgrkam.com <http://www.pgrkam.com> ‘ਤੇ ਰਜਿਸਟਰ ਹੋਣਾ ਚਾਹੀਦਾ ਹੈ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ

ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …