Thursday, March 5, 2026

 ਸਾਂਝੀ ਸੰਘਰਸ਼ ਕਮੇਟੀ ਨੇ ਇੱਕ ਵਿਅਕਤੀ ਦੀ ਮੌਤ ਹੋਣ ‘ਤੇ ਜਤਾਈ ਤਿੱਖੀ ਨਰਾਜ਼ਗੀ

ਲਾਸ਼ ਚੌਕ ਵਿੱਚ ਰੱਖ ਕੇ ਮੇਅਰ ਤੇ ਕੈਬਨਿਟ ਮੰਤਰੀ ਦਾ ਕੀਤਾ ਪਿੱਟ ਸਿਆਪਾ

PPN2711201420
ਅੰਮ੍ਰਿਤਸਰ, 27 ਨਵੰਬਰ (ਸੁਖਬੀਰ ਸਿੰਘ) ਵਿਧਾਨ ਸਭਾ ਹਲਕਾ ਦੱਖਣੀ ਦੀਆਂ ਤਿੰਨ ਵਾਰਡਾਂ 37, 38 ਤੇ 39 ਦੇ ਜੋ ਵਾਸੀ 26 ਦਿਨਾਂ ਤੋਂ ਧਰਨੇ ਤੇ ਬੈਠੇ ਹਨ, ਉਨਾਂ ਦਾ ਖੂਨ ਉਦੋਂ ਖੌਲ਼ਣ ਲੱਗ ਪਿਆ, ਜਦੋਂ ਇਲਾਕੇ ਦੇ ਵਿੱਚ ਇੱਕ ਦਮੇ ਦੇ ਮਰੀਜ਼ ਨੇ ਦਮ ਤੋੜਿਆ।ਮਿਲੀ ਜਾਣਕਾਰੀ ਅਨੁਸਾਰ ਸੁਰੇਸ਼ ਕੁਮਾਰ ਪੁੱਤਰ ਸ਼ਾਮ ਲਾਲ ਦੀ ਅੱਜ ਦਮੇ ਦੀ ਬਿਮਾਰੀ ਨਾਲ ਮੌਤ ਹੋ ਗਈ ਹੈ, ਜਿਹੜੀ ਇਸ ਡੰਪ ਦੀ ਦੇਣ ਦੱਸੀ ਜਾ ਰਹੀ ਹੈ।ਇਸ ਮੌਤ ਤੋਂ ਦੁਖੀ ਹੋਏ ਲੋਕਾਂ ਨੇ ਲਾਸ਼ ਨੂੰ ਕੋਟ ਮੰਗਲ ਸਿੰਘ ਚੌਂਕ ਰੱਖ ਕੇ ਮੇਅਰ ਬਖਸ਼ੀ ਰਾਮ ਅਰੋੜਾ ਅਤੇ ਅਨਿਲ ਜੋਸ਼ੀ ਦਾ ਪਿੱਟ ਸਿਆਪਾ ਕੀਤਾ।ਜਿਸ ਦੌਰਾਨ ਨਗਰ ਨਿਗਮ ਪ੍ਰਸ਼ਾਸਨ ਦੇ ਢਿੱਲ-ਮੱਠ ਰਵੱਈਏ ਵਿਰੁੱਧ ਇਲਾਕਾ ਨਿਵਾਸੀਆਂ ‘ਚ ਭਾਰੀ ਗੁੱਸਾ ਵੇਖਣ ਨੂੰ ਮਿਲਿਆ।
ਇਸ ਮੌਕੇ ਜਿਥੇ ਲੋਕਾਂ ਨੇ ਨਗਰ ਨਿਗਮ ਨੂੰ ਜੰਮ ਕੇ ਕੋਸਿਆ ਉਥੇ ਸਾਂਝੀ ਸੰਘਰਸ਼ ਕਮੇਟੀ ਨੇ ਅੱਜ ਉਹਨਾਂ ਪੱਤਰਕਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ, ਜ਼ਿਨ੍ਹਾਂ ਨੇ ਇਸ ਧਰਨੇ ਨੂੰ ਵੱਧ ਚੜ੍ਹ ਕੇ ਇਲੈਕਟਰਾਨਿਕ ਮੀਡੀਆ ਤੇ ਅਖਬਾਰਾਂ ਦੇ ਵਿਚ ਲਿਆਂਦਾ ਅਤੇ ਪੰਜਾਬ ਸਰਕਾਰ ਤੱਕ ਉਹਨਾਂ ਦੀ ਆਵਾਜ਼ ਪਹੁੰਚਾਈ।ਇਸ ਮੌਕੇ ਸਾਬਕਾ ਕੌਸਲਰ ਹੇਮਰਾਜ ਘੁੱਗੀ, ਜਥੇਦਾਰ ਮੁਖਤਾਰ ਸਿੰਘ, ਭੁਪਿੰਦਰ ਸਿੰਘ ਭਿੰਦਾ, ਗੁਰਮੀਤ ਸਿੰਘ ਬਾਲਾ ਚੱਕ, ਜੈਇੰਦਰ ਸਿੰਘ, ਦੀਪਕ ਮਹਾਜਨ, ਨਿਰਮਲ ਸਿੰਘ ਨਿੰਮਾ, ਨਵਲ ਚਾਵਲਾ, ਸੰਜੇ ਸ਼ਰਮਾ ਤੇ ਸੰਘਰਸ਼ ਕਮੇਟੀ ਦੇ ਮੈਂਬਰ ਤੇ ਹੋਰ ਇਲਾਕਾ ਨਿਵਾਸੀ ਹਾਜ਼ਰ ਸਨ ।

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …

Leave a Reply