ਅੰਮ੍ਰਿਤਸਰ, 16 ਮਈ (ਸੁਖਬੀਰ ਸਿੰਘ) – ਗਰੁੱਪ ਕਮਾਂਡਰ ਬ੍ਰਿਗੇਡੀਅਰ ਰੋਹਿਤ ਕੁਮਾਰ ਅੰਮ੍ਰਿਤਸਰ ਗਰੁੱਪ ਦੇ ਦਿਸ਼ਾ ਨਿਰਦੇਸ਼ਾਂ ਅਤੇ ਕਰਨਲ ਵੀ.ਕੇ ਪੰਧੇਰ ਸੈਨਾ
ਮੈਡਲ ਕਮਾਂਡਿੰਗ ਅਫ਼ਸਰ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ ਅੰਮ੍ਰਿਤਸਰ ਦੀ ਯੋਗ ਅਗਵਾਈ ਹੇਠ ਗਰੁੱਪ ਪੱਧਰ ‘ਤੇ ਕਰਵਾਏ ਜਾ ਰਹੇ ਫਾਇਰਿੰਗ ਕੰਪੀਟੀਸ਼ਨ ਦੇ ਕੈਂਪ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਛੇਹਰਟਾ ਦੇ ਵਿਦਿਆਰਥੀਆਂ ਦੀ ਅੱਜ ਚੋਣ ਹੋਈ।ਇਹ ਜਾਣਕਾਰੀ ਦਿੰਦਿਆਂ ਸੂਬੇਦਾਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ 22 ਪੰਜਾਬ ਬਟਾਲੀਅਨ ਦੇ ਅਧੀਨ 19 ਮਈ ਤੋਂ ਲੱਗ ਰਹੇ ਫਾਇਰਿੰਗ ਕੰਪੀਟੀਸ਼ਨ ਕੈਂਪ ਦੇ ਵਿੱਚ ਸਬੰਧੀ ਕਰਨਲ ਆਰ.ਐਨ ਸਿਨਹਾ ਐਡਮਿਨ ਅਫਸਰ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ ਅੰਮ੍ਰਿਤਸਰ ਵਲੋਂ ਵਿਦਿਆਰਥੀਆਂ ਦੀ ਚੋਣ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਫੌਜ ਵਿੱਚ ਇੱਕ ਗੋਲੀ ਇੱਕ ਦੁਸ਼ਮਣ ਦੇ ਨਿਸ਼ਾਨੇ ਨੂੰ ਪੂਰਾ ਕਰਨ ਲਈ ਸਾਰੇ ਫੌਜੀਆਂ ਨੂੰ ਵੈਪਨ ਟ੍ਰੇਨਿੰਗ ਕਰਵਾਈ ਜਾਂਦੀ ਹੈ ਕਿਉਂ ਕਿ ਟ੍ਰੇਨਿੰਗ ਦੌਰਾਨ ਕੱਢਿਆ ਪਸੀਨਾ ਜੰਗ ਵਿੱਚ ਖੂਨ ਡੁੱਲਣ ਤੋਂ ਬਚਾਅ ਸਕਦਾ ਹੈ।ਇਸੇ ਕਰਕੇ ਐਨ.ਸੀ.ਸੀ ਦੀ ਟ੍ਰੇਨਿੰਗ ਦੌਰਾਨ ਬੱਚਿਆਂ ਨੂੰ ਵੈਪਨ ਟਰੇਨਿੰਗ ਇਕ ਜ਼ਰੂਰੀ ਵਿਸ਼ੇ ਦੇ ਤੌਰ ‘ਤੇ ਪੜ੍ਹਾਇਆ ਜਾਂਦਾ ਹੈ ਵੱਖ-ਵੱਖ ਕੈਂਪਾਂ ਦੌਰਾਨ ਅਤੇ ਸਪੈਸ਼ਲ ਫਾਇਰਿੰਗ ਟ੍ਰੇਨਿੰਗ ਕੈਂਪਾਂ ਦੌਰਾਨ ਵਿਦਿਆਰਥੀਆਂ ਨੂੰ ਇਸ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ।ਇਸੇ ਦੌਰਾਨ ਅੱਜ ਵਿਦਿਆਰਥੀਆਂ ਤੋਂ ਉਨ੍ਹਾਂ ਦੀ ਰੁਚੀ ਅਤੇ ਵੈਪਨ ਟਰੇਨਿੰਗ ਸਿਧਾਂਤਾਂ ਬਾਰੇ ਪੱਛਿਆ ਗਿਆ।ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਕੈਂਪ ਤੋਂ ਪਹਿਲਾਂ ਹਥਿਆਰਾਂ ਦੀ ਟ੍ਰੇਨਿੰਗ ਵੀ ਦਿੱਤੀ ਜਾਵੇਗੀ।ਇਸ ਪ੍ਰਕਾਰ ਜਿਹੜੇ ਕੈਡਿਟਾਂ ਦੀ ਚੋਣ ਕੀਤੀ ਜਾਵੇਗੀ ਉਨ੍ਹਾਂ ਦਾ ਕੈਂਪ 19 ਮਈ ਤੋਂ 22 ਪੰਜਾਬ ਐਨ.ਸੀ.ਸੀ ਬਟਾਲੀਅਨ ਦੇ ਅਧੀਨ ਲੱਗੇਗਾ।
ਇਸ ਮੌਕੇ ਐਨ.ਸੀ.ਸੀ ਅਫ਼ਸਰ ਸੁਖਪਾਲ ਸਿੰਘ ਸੰਧੂ, ਹਵਾਲਦਾਰ ਕੁਲਦੀਪ ਸਿੰਘ, ਹਵਾਲਦਾਰ ਹਰਮੇਸ਼ ਸਿੰਘ ਆਦਿ ਐਨ.ਸੀ.ਸੀ ਸਟਾਫ ਮੈਂਬਰ ਅਤੇ ਐਨ.ਸੀ.ਸੀ ਕੈਡਿਟ ਹਾਜ਼ਰ ਸਨ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media