Sunday, June 2, 2024

ਸੀ.ਪੀ.ਆਈ (ਐਮ) ਦੀ ਤਹਿਸੀਲ ਪੱਧਰੀ ਮੀਟਿੰਗ ‘ਚ ਉਚੇਚੇ ਤੌਰ ‘ਪੁੱਜੇ ਸੂਬਾ ਸਕੱਤਰ

ਪ੍ਰਧਾਨ ਮੰਤਰੀ ਮੋਦੀ ਆਪਣੇ ਚਹੇਤੇ ਕਾਰਪੋਰੇਟ ਘਰਾਣਿਆਂ ਨੂੰ ਦੇਸ਼ ਵੇਚਣ ਤੇ ਤੁਲੇ- ਸੇਖੋਂ

ਸਮਰਾਲਾ, 16 ਮਈ (ਇੰਦਰਜੀਤ ਸਿੰਘ ਕੰਗ) – ਸਮਰਾਲਾ ਵਿਖੇ ਸੀ.ਪੀ.ਆਈ (ਐਮ) ਦੀ ਤਹਿਸੀਲ ਕਮੇਟੀ ਦੀ ਮੀਟਿੰਗ ਜ਼ਿਲ੍ਹਾ ਕਮੇਟੀ ਦੇ ਮੈਂਬਰ ਕਾਮਰੇਡ ਭਜਨ ਸਿੰਘ ਦੀ ਅਗਵਾਈ ਹੇਠ ਹੋਈ।ਜਿਸ ਵਿੱਚ ਪਾਰਟੀ ਦੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਸੇਖੋਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਮੀਟਿੰਗ ਹਾਜ਼ਰ ਲੋਕਾਂ ਨਾਲ ਵਿਚਾਰ ਸਾਂਝੇ ਕੀਤੇ।ਉਨਾਂ ਨੇ ਅਤੇ ਦੇਸ਼ ਵਿੱਚ ਵਧ ਰਹੀ ਮਹਿੰਗਾਈ ਅਤੇ ਪੰਜਾਬ ਅੰਦਰ ਕਾਨੂੰਨ ਵਿਵਸਥਾ ਦੀ ਮਾੜੀ ਹਾਲਤ ‘ਤੇ ਚਿੰਤਾ ਪ੍ਰਗਟਾਈ।ਸੂਬਾ ਸਕੱਤਰ ਸੇਖੋਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਦੇਸ਼ ਅੰਦਰ ਮਹਿੰਗਾਈ ਦਿਨ ਪ੍ਰਤੀ ਦਿਨ ਵਧਦੀ ਹੀ ਜਾ ਰਹੀ ਹੈ, ਜਿਸ ਨੂੰ ਮੋਦੀ ਸਰਕਾਰ ਠੱਲ ਪਾਉਣ ‘ਚ ਨਾਕਾਮ ਰਹੀ ਹੈ।ਇਸ ਵਧ ਰਹੀ ਮਹਿੰਗਾਈ ਖਿਲਾਫ ਦੇਸ਼ ਦੀਆਂ ਪੰਜ ਪ੍ਰਮੁੱਖ ਖੱਬੇ ਪੱਖੀ ਜਥੇਬੰਦੀਆਂ ਸੀ.ਪੀ.ਆਈ (ਐਮ) ਪ੍ਰਮੁੱਖ ਤੌਰ ‘ਤੇ ਮੋਹਰੀ ਹੋ ਕੇ 25 ਤੋਂ 31 ਮਈ ਤੱਕ ਦੇਸ਼ ਭਰ ਵਿੱਚ ਪੁਤਲੇ ਫੂਕ ਕੇ ਮੁਜ਼ਾਹਰੇ ਅਤੇ ਧਰਨੇ ਦੇਣਗੀਆਂ ਤਾਂ ਜੋ ਕੇਂਦਰ ਦੀ ਮੋਦੀ ਸਰਕਾਰ ਨੂੰ ਕੁੰਭ ਕਰਨੀ ਨੀਂਦ ਤੋਂ ਉਠਾਇਆ ਜਾ ਸਕੇ।
                  ਪ੍ਰਧਾਨ ਮੰਤਰੀ ਮੋਦੀ ਵੱਲੋਂ ਦੇਸ਼ ਭਰ ਦੇ ਮੁੱਖ ਮੰਤਰੀਆਂ ਨੂੰ ਪੈਟਰੋਲ, ਡੀਜਲ ‘ਤੇ ਵੈਟ ਘਟਾਉਣ ਦੀ ਅਪੀਲ ਕੀਤੀ ਸੀ, ਪ੍ਰੰਤੂ ਉਨ੍ਹਾਂ ਕਿਹਾ ਮੋਦੀ ਸਰਕਾਰ ਪੈਟਰੋਲ, ਡੀਜ਼ਲ ਨੂੰ ਖੁਦ ਜੀ.ਐਸ.ਟੀ ਦੇ ਘੇਰੇ ਵਿੱਚ ਕਿਉਂ ਨਹੀਂ ਲੈ ਕੇ ਆਉਂਦੀ, ਜਦੋਂਕਿ ਜੀ.ਐਸ.ਟੀ ਦਾ ਵੱਧ ਤੋਂ ਵੱਧ ਸਲੈਬ 28 ਪ੍ਰਤੀਸ਼ਤ ਹੈ, ਜਦਕਿ ਸੂਬਾ ਸਰਕਾਰਾਂ ਦੁਆਰਾ ਟੈਕਸ 100 ਪ੍ਰਤੀਸ਼ਤ ਤੋਂ ਵੱਧ ਪੈ ਰਿਹਾ ਹੈ।ਇਹ ਸਾਰਾ ਕੁੱਝ ਪ੍ਰਧਾਨ ਮੰਤਰੀ ਆਪਣੇ ਹਤੈਸ਼ੀ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਪੈਟਰੋਲ ਡੀਜਲ ਨੂੰ ਜੀ.ਐਸ.ਟੀ. ਦੇ ਘੇਰੇ ਵਿੱਚ ਨਹੀਂ ਲੈ ਕੇ ਆ ਰਿਹਾ।ਉਨ੍ਹਾਂ ਭਗਵੰਤ ਮਾਨ ਨੂੰ ਕਿਹਾ ਕਿ ਉਸ ਵਿਅਕਤੀ ਨੂੰ ਇਹ ਨਹੀਂ ਪਤਾ ਕਿ ਉਹ ਸ਼ਹੀਦ ਭਗਤ ਸਿੰਘ ਦਾ ਅਨੁਆਈ ਹੈ ਜਾਂ ਗਾਂਧੀ ਦਾ।ਭਗਵੰਤ ਮਾਨ ਜੋ ਸਿਹਤ ਅਤੇ ਸਿੱਖਿਆ ਸਬੰਧੀ ਦਿੱਲੀ ਮਾਡਲ ਦੀਆਂ ਗੱਲਾਂ ਕਰਦਾ ਹੈ, ਉਸ ਨੂੰ ਕੇਰਲਾ ਮਾਡਲ ਦੇਖਣਾ ਚਾਹੀਦਾ ਹੈ।ਜਿਥੇ 20 ਸਾਲ ਪਹਿਲਾਂ ਕੋਈ ਅਨਪੜ੍ਹ ਵਿਅਕਤੀ ਮਜ਼ੂਦ ਨਹੀਂ ਸੀ, ਇਸ ਸੂਬੇ ਵਿੱਚ ਉਨਾਂ ਦੀ ਸਰਕਾਰ ਹੈ, ਜੇਕਰ ਭਾਰਤ ਦੇ ਲੋਕਾਂ ਨੇ ਦੇਸ਼ ਬਚਾਉਣਾ ਹੈ ਤਾਂ ਖੱਬੇ ਪੱਖੀ ਪਾਰਟੀਆਂ ਨਾਲ ਰਲਣਾ ਪੈਣਾ ਹੈ।
                     ਇਸ ਮੌਕੇ ਕਾਮਰੇਡ ਹਰਪਾਲ ਸਿੰਘ ਪੂਰਬਾ ਜ਼ਿਲ੍ਹਾ ਕਮੇਟੀ ਮੈਂਬਰ, ਤਹਿਸੀਲ ਸਕੱਤਰ ਨਿੱਕਾ ਸਿੰਘ ਖੇੜਾ, ਨਿਰਮਲ ਸਿੰਘ ਮੁਗਲੇਵਾਲ, ਮਸਤਾ ਸਿੰਘ ਜੱਸੋਵਾਲ, ਪ੍ਰਕਾਸ਼ ਸਿੰਘ ਉਦੋਵਾਲ, ਦਲਬਾਰਾ ਸਿੰਘ ਬੌਂਦਲੀ ਆਦਿ ਹਾਜ਼ਰ ਸਨ।

Check Also

ਕਸਬਾ ਲੌਂਗੋਵਾਲ ਵਿਖੇ ਅਮਨ ਅਮਾਨ ਨਾਲ ਪਈਆਂ ਵੋਟਾਂ

ਸੰਗਰੂਰ, 1 ਜੂਨ (ਜਗਸੀਰ ਲੌਂਗੋਵਾਲ) – ਇਤਿਹਾਸਕ ਕਸਬਾ ਲੌਂਗੋਵਾਲ ਵਿਖੇ 18ਵੀਂ ਲੋਕ ਸਭਾ ਲਈ ਵੋਟਾਂ …