Tuesday, March 31, 2026

ਖ਼ਾਲਸਾ ਕਾਲਜ ਲਾਅ ਵਿਖੇ ‘ਮੂਟ ਕੋਰਟ ਮੁਕਾਬਲਾ-2022’ ਕਰਵਾਇਆ

ਅੰਮ੍ਰਿਤਸਰ, 17 ਮਈ (ਖੁਰਮਣੀਆਂ) – ਖਾਲਸਾ ਕਾਲਜ ਆਫ਼ ਲਾਅ ਵਿਖੇ ਮੂਟ ਕੋਰਟ ਮੁਕਾਬਲਾ-2022 ਦਾ ਆਯੋਜਨ ਕੀਤਾ ਗਿਆ। ਕਾਲਜ ਦੇ ਡਾਇਰੈਕਟਰ-ਕਮ-ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਦੇਖ-ਰੇਖ ਹੇਠ ਕਰਵਾਏ ਗਏ ਮੁਕਾਬਲੇ ’ਚ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵਿਪਨ ਢੰਡ, ਜ਼ਿਲ੍ਹਾ ਅਦਾਲਤਾਂ ਅੰਮ੍ਰਿਤਸਰ ਦੇ ਸੀਨੀਅਰ ਐਡਵੋਕੇਟ ਇੰਦਰਜੀਤ ਸਿੰਘ ਅੜੀ ਅਤੇ ਮਨਦੀਪ ਅਰੋੜਾ ਮੁਕਾਬਲੇ ਦੇ ਪ੍ਰ੍ਰਜ਼ਾਈਡਿੰਗ ਅਫਸਰ ਸਨ।
                   ਡਾ. ਜਸਪਾਲ ਸਿੰਘ ਨੇ ਦ ਸਿਆ ਕਿ ਮੁਟ ਕੋਰਟ ਮੁਕਾਬਲੇ ਦਾ ਮਕਸਦ ਵਿਦਿਆਰਥੀਆਂ ਦੇ ਦਿਮਾਗ ਦੀ ਵਕਾਲਤ ਬਾਰੇ ਪਰਖ ਕਰਕੇ ਲੁੱਕੀਆਂ ਕਮਜ਼ੋਰੀਆਂ ਨੂੰ ਦਰੁੱਸਤ ਕਰਨਾ ਸੀ।ਇਸ ਮੁਕਾਬਲੇ ਦੇ ਸ਼ੁਰੂਆਤੀ ਦੌਰ ’ਚ ਵਿਦਿਆਰਥੀਆਂ ਦੀਆਂ ਕੁੱਲ 30 ਟੀਮਾਂ ਨੇ ਭਾਗ ਲਿਆ।ਜਿਸ ’ਚੋਂ 10 ਟੀਮਾਂ ਸੈਮੀ-ਫਾਈਨਲ ਰਾਊਂਡ ਲਈ ਚੁਣੀਆਂ ਗਈਆਂ ਸਨ।ਸੈਮੀ-ਫਾਈਨਲ ਰਾਊਂਡ ਦੀਆਂ ਕੁੱਲ 10 ਟੀਮਾਂ ’ਚੋਂ 6 ਟੀਮਾਂ ਫਾਈਨਲ ਰਾਊਂਡ ਲਈ ਚੁਣੀਆਂ ਗਈਆਂ।
                    ਉਨ੍ਹਾਂ ਕਿਹਾ ਕਿ ਬੀ.ਕਾਮ, ਐਲ.ਐਲ.ਬੀ (ਐਫ.ਵਾਈ.ਆਈ.ਸੀ) 8ਵਾਂ ਸਮੈਸਟਰ ’ਚੋਂ ਹਰਮਨਜੋਤ ਕੌਰ, ਅੰਸ਼ਿਕਾ ਬਹਿਲ ਅਤੇ ਸੰਧੂ ਸਤਨਾਮ ਸਿੰਘ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ।ਬੀ.ਏ.ਐਲ.ਐਲ.ਬੀ (ਐਫ.ਵਾਈ.ਆਈ.ਸੀ.) 8ਵੇਂ ਸਮੈਸਟਰ ’ਚੋਂ ਗੁਰਮਨਜੋਤ ਸਿੰਘ, ਕਰਨ ਸ਼ਰਮਾ ਅਤੇ ਬਿਕੁਲ ਸ਼ਰਮਾ ਨੇ ਦੂਸਰਾ ਸਥਾਨ ਹਾਸਲ ਕੀਤਾ, ਜਦਕਿ ਬੀ.ਕਾਮ, ਐਲ.ਐਲ.ਬੀ (ਐਫ.ਵਾਈ.ਆਈ.ਸੀ) ਚੌਥੇ ਸਮੈਸਟਰ ’ਚੋਂ ਪ੍ਰਨੀਤ ਕੌਰ, ਅਨੁਰਾਗ ਸ਼ਰਮਾ ਅਤੇ ਐਨੀ ਮਲਹੋਤਰਾ ਨੇ ਤੀਸਰਾ ਸਥਾਨ ਹਾਸਲ ਕੀਤਾ।
                ਉਨ੍ਹਾਂ ਕਿਹਾ ਕਿ ਬੀ.ਏ.ਐਲ.ਐਲ.ਬੀ (ਐਫ.ਵਾਈ.ਆਈ.ਸੀ.) 8ਵੇਂ ਸਮੈਸਟਰ ਦੇ ਗੁਰਮਨਜੋਤ ਸਿੰਘ ਨੇ ਸਰਵੋਤਮ ਬੁਲਾਰੇ ਅਤੇ ਬੀ.ਕਾਮ, ਐਲ.ਐਲ.ਬੀ (ਐਫ.ਵਾਈ.ਆਈ.ਸੀ) 8ਵੇਂ ਸਮੈਸਟਰ ਦੀ ਅੰਸ਼ਿਕਾ ਬਹਿਲ ਨੇ ਸਰਵੋਤਮ ਖੋਜਕਰਤਾ ਦਾ ਖਿਤਾਬ ਜਿੱਤਿਆ।ਇਸ ਮੁਕਾਬਲੇ ਦੌਰਾਨ ਟੀਮ ਨੰ.-9 (ਐਪੀਲੈਂਟ) ਅਤੇ ਟੀਮ ਨੰਬਰ-8 (ਜਵਾਬਦਾਰ) ਨੇ ਕ੍ਰਮਵਾਰ ਸਰਵੋਤਮ ਯਾਦਗਾਰੀ ਖਿਤਾਬ ਜਿੱਤੇ।ਪ੍ਰੀਜ਼ਾਈਡਿੰਗ ਅਫ਼ਸਰਾਂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਲੋਂ ਤਿਆਰ ਕੀਤੇ ਗਏ ਮੂਟ ਕੋਰਟ ਪ੍ਰੈਜਨਟੇਸ਼ਨਾਂ ਦੀ ਪ੍ਰਸ਼ੰਸਾ ਕੀਤੀ।
                ਇਸ ਮੌਕੇ ਡਾ. ਜਸਪਾਲ ਸਿੰਘ ਅਤੇ ਪ੍ਰੀਜ਼ਾਈਡਿੰਗ ਅਫ਼ਸਰ ਮਨਦੀਪ ਸਿੰਘ ਅਰੋੜਾ ਨੇ ਭਾਗ ਲੈਣ ਵਾਲੇ ਸਾਰੇ ਪ੍ਰਤੀਯੋਗੀਆਂ ਨੂੰ ਸਰਟੀਫਿਕੇਟ ਅਤੇ ਜੇਤੂਆਂ ਨੂੰ ਟਰਾਫੀਆਂ ਤਕਸੀਮ ਕੀਤੀਆਂ।

Check Also

ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ

ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …