ਅੰਮ੍ਰਿਤਸਰ, 17 ਮਈ (ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੁਮੈਨ ਦੇ ਅੰਗਰੇਜ਼ੀ ਵਿਭਾਗ ਨੇ ‘ਅੰਗਰੇਜ਼ੀ ਭਾਸ਼ਾ ਦਿਵਸ’ ਨੂੰ ਸਮਰਪਿਤ 2 ਮੁਕਾਬਲਿਆਂ ਦਾ
ਆਯੋਜਨ ਕੀਤਾ।ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਦੀ ਅਗਵਾਈ ‘ਮੋਟੀਵੇਸ਼ਨਲ ਕੋਟ ਰਾਈਟਿੰਗ ਐਂਡ ਸੋਨੇਟ ਅਤੇ ਰੀਸਾਈਟੇਸ਼ਨ’ ਸਿਰਲੇਖ ਹੇਠ ਕਰਵਾਏ ਗਏ ਸਮਾਗਮ ਦੌਰਾਨ ਮੁਕਾਬਲੇ ਹੋਏ।
ਡਾ. ਸੁਰਿੰਦਰ ਕੌਰ ਨੇ ਕਿਹਾ ਕਿ ਇਹ ਦਿਨ ਪ੍ਰਸਿੱਧ ਅੰਗਰੇਜ਼ੀ ਲੇਖਕ, ਵਿਲੀਅਮ ਸ਼ੈਕਸਪੀਅਰ ਜਿਸ ਨੂੰ ਪੂਰੀ ਦੁਨੀਆਂ ‘ਚ ‘ਬਾਰਡ ਆਫ਼ ਐਵਨ’ ਅਤੇ ‘ਇੰਗਲੈਂਡ ਦੇ ਰਾਸ਼ਟਰੀ ਕਵੀ’ ਵਜੋਂ ਜਾਣਿਆ ਜਾਂਦਾ ਹੈ, ਦੇ ਜਨਮ ਦਿਨ ਦੀ ਯਾਦ ’ਚ ਮਨਾਇਆ ਜਾਂਦਾ ਹੈ।ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਲਈ ਬਹੁਤ ਹੀ ਲਾਭਕਾਰੀ ਸਿੱਧ ਹੋਏ ਹਨ।ਵਿਦਿਆਰਥੀਆਂ ਨੇ ਸ਼ੇਕਸਪੀਅਰ ਦੇ ਜੀਵਨ, ਕੰਮਾਂ ਤੇ ਪ੍ਰਾਪਤੀਆਂ ਅਤੇ ਉਨਾਂ ਦੇ ਚੰਗੇ ਹਵਾਲੇ ਲਿਖੇ ਅਤੇ ਉਸ ਦੇ ਪ੍ਰਸ਼ੰਸਾਯੋਗ ਗੀਤਾਂ ਨੂੰ ਯਾਦ ਕਰਕੇ ਆਪਣੇ ਗਿਆਨ ਅਤੇ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।
ਉਨ੍ਹਾਂ ਦੱਸਿਆ ਕਿ ‘ਅੰਗਰੇਜ਼ੀ ਭਾਸ਼ਾ ਦਿਵਸ’ ਸੰਯੁਕਤ ਰਾਸ਼ਟਰ ਦੇ 6 ਭਾਸ਼ਾ ਦਿਵਸਾਂ ’ਚੋਂ ਇਕ ਹੈ, ਕਿਉਂਕਿ ਇਹ ਮੁੱਖ ਤੌਰ ’ਤੇ ਦੁਨੀਆ ਦੀਆਂ ਵੱਖ-ਵੱਖ ਭਾਸ਼ਾਵਾਂ ’ਚ ਇਤਿਹਾਸ, ਸੱਭਿਆਚਾਰ ਅਤੇ ਵਿਕਾਸ ਬਾਰੇ ਸਮਝ ਨੀੰ ਉਚਾ ਚੁੱਕਣ ਲਈ ਸਥਾਪਿਤ ਕੀਤਾ ਗਿਆ ਹੈ।ਡਾ. ਸੁਰਿੰਦਰ ਕੌਰ ਨੇ ਜੇਤੂਆਂ ਨੂੰ ਇਨਾਮ ਤੇ ਸਰਟੀਫਿਕੇਟ ਦੇ ਕੇ ਉਨ੍ਹਾਂ ਦਾ ਆਤਮਵਿਸ਼ਵਾਸ ਵਧਾਇਆ।
Check Also
ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ
ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …
Punjab Post Daily Online Newspaper & Print Media