ਅੰਮ੍ਰਿਤਸਰ, 18 ਮਈ (ਸੁਖਬੀਰ ਸਿੰਘ) – ਆਮ ਨਾਗਰਿਕਾਂ ‘ਚ ਪਾਏ ਜਾ ਰਹੇ ਰੋਸ ਦੇ ਚੱਲਦਿਆਂ ਜਲਿਆਂਵਾਲਾ ਬਾਗ ਵਿੱਚ ਪ੍ਰਾਈਵੇਟ ਠੇਕੇਦਾਰ ਵੱਲੋਂ ਆਵਾਜ਼ਾਈ
ਦਾ ਸਮਾਂ ਸਵੇਰ 9 ਵਜੇ ਅਤੇ ਸ਼ਾਮ ਬੰਦ ਕਰਨ ਦਾ ਸਮਾਂ 8:15 ਵਜੇ ਰੱਖਿਆ ਗਿਆ ਹੈ, ਜਿਸ ਨਾਲ ਰੋਜਮਰਾ ਸੈਰ ਕਰਨ ਵਾਲੇ ਲੋਕਾਂ ਨੂੰ ਮੁਸ਼ਕਲ ਪੇਸ਼ ਆ ਰਹੀ ਹੈ।
ਇਸ ਸਬੰਧੀ ਜਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਹਰਪ੍ਰੀਤ ਸਿੰਘ ਸੂਦਨ ਨੇ ਸੀ:ਆਰ:ਪੀ:ਸੀ ਦੀ ਧਾਰਾ 133 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਅਤੇ ਆਮ ਨਾਗਰਿਕਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਲੋਕਾਂ ਦੀ ਸੈਰ ਲਈ ਜਲਿਆਂਵਾਲਾ ਬਾਗ ਗਰਮੀਆਂ ਵਿੱਚ ਸਵੇਰੇ 6.00 ਵਜੇ ਅਤੇ ਸਰਦੀਆਂ ਵਿੱਚ ਸਵੇਰੇ 7 ਖੋਲਣ ਦੇ ਆਦੇਸ਼ ਜਾਰੀ ਕੀਤੇ ਹਨ ਅਤੇ ਸ਼ਾਮ ਨੂੰ ਜਲਿਆਂਵਾਲਾ ਬਾਗ ਬੰਦ ਕਰਨ ਦਾ ਸਮਾਂ 8:30 ਵਜੇ ਹੋਵੇਗਾ।ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਵੱਲੋਂ ਫਿਟ ਇੰਡੀਆ ਦਾ ਨਾਅਰਾ ਦਿੱਤਾ ਗਿਆ ਹੈ।ਜਿਸ ਨਾਲ ਹਰ ਨਾਗਰਿਕ ਨੂੰ ਆਪਣੀ ਤੰਦਰੁਸਤੀ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ ਅਤੇ ਜਲਿਆਂਵਾਲਾ ਬਾਗ ਵਿੱਚ ਆਮ ਨਾਗਰਿਕ ਸਵੇਰ ਅਤੇ ਸ਼ਾਮ ਦੀ ਸੈਰ ਕਰ ਸਕਦੇ ਹਨ।ਸੂਦਨ ਨੇ ਸਪੱਸ਼ਟ ਕੀਤਾ ਕਿ ਜਲਿਆਂਵਾਲੇ ਬਾਗ ਮਿਊਜੀਅਮ ਅਤੇ ਗੈਲਰੀ ਆਪਣੇ ਤੈਅਸ਼ੁਦਾ ਸਮੇਂ ‘ਤੇ ਖੋਹਲੇ ਜਾਣਗੇ।
Check Also
ਡਿਪਟੀ ਕਮਿਸ਼ਨਰ ਵੱਲੋਂ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ
ਅੰਮ੍ਰਿਤਸਰ, 13 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਲਵਿੰਦਰਜੀਤ ਸਿੰਘ ਵੱਲੋਂ ਜਲ੍ਹਿਆਂਵਾਲਾ ਬਾਗ ਸਾਕੇ …
Punjab Post Daily Online Newspaper & Print Media