ਸੰਗਰੂਰ, 18 ਮਈ (ਜਗਸੀਰ ਲੌਂਗੋਵਾਲ) – ਸਥਾਨਕ ਅਕੇਡੀਆ ਵਰਲਡ ਸਕੂਲ ਵਿੱਚ ਅੰਗਰੇਜ਼ੀ ਕਵਿਤਾ ਉਚਾਰਨ ਮੁਕਾਬਲਾ ਦੋ ਰਾਊਂਡ ਵਿੱਚ ਕਰਵਾਇਆ ਗਿਆ।ਪਹਿਲੇ ਰਾਊਂਡ ਵਿੱਚ ਪੰਜਵੀਂ ਤੋਂ ਦਸਵੀਂ ਜਮਾਤ ਦੇ ਹਰ ਵਿਦਿਆਰਥੀ ਨੂੰ ਇਸ ਮੁਕਾਬਲੇ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ ਗਿਆ ਤਾਂ ਜੋ ਉਨਾਂ ਦੀ ਹੌਸਲਾ ਅਫਜ਼ਾਈ ਹੋ ਸਕੇ ਤੇ ਵਿਦਿਆਰਥੀ ਅੱਗੇ ਵੀ ਅਜਿਹੇ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਹੁੰਦੇ ਰਹਿਣ।
ਇਸ ਤੋਂ ਬਾਅਦ ਹਰ ਜਮਾਤ ਵਿਚੋਂ ਪੰਜ ਤੋਂ ਛੇ ਵਿਦਿਆਰਥੀਆਂ ਨੂੰ ਚੁਣਿਆ ਗਿਆ।ਜਿੰਨ੍ਹਾਂ ਨੇ ਫਾਈਨਲ ਰਾਊਂਡ ਦੇ ਮੁਕਾਬਲਿਆਂ ਵਿੱਚ ਭਾਗ ਲਿਆ।ਇਹ ਮੁਕਾਬਲੇ ਦੋ ਗਰੁੱਪਾਂ ਵਿੱਚ ਜੂਨੀਅਰ (ਪੰਜਵੀਂ, ਛੇਵੀਂ ਅਤੇ ਸੱਤਵੀਂ) ਅਤੇ ਸੀਨੀਅਰ (ਅੱਠਵੀਂ, ਨੌਵੀਂ ਅਤੇ ਦਸਵੀਂ) ਵਿੱਚ ਕਰਵਾਏ ਗਏ।ਜੂਨੀਅਰ ਗਰੁੱਪ ਵਿੱਚੋਂ ਦਿਵਿਆਂਸਪ੍ਰੀਤ ਕੌਰ (ਟਰੁਪਰ ਹਾਊਸ) ਤੇ ਮਿਹਾਂਸੀ (ਵਾਰੀਅਰਜ਼ ਹਾਊਸ) ਨੇ ਪਹਿਲੀ ਪੁਜੀਸ਼ਨ, ਐਲਸ (ਟਰੁਪਰ ਹਾਊਸ) ਨੇ ਦੂਜੀ ਪੁਜੀਸ਼ਨ ਤੇ ਲਵਿਸ਼ (ਗਲੇਡੀਏਟਰ ਹਾਊਸ) ਤੀਜੀ ਪੁਜੀਸ਼ਨ ਹਾਸਲ ਕੀਤੀ।ਸੀਨੀਅਰ ਗਰੁੱਪ ਵਿਚੋਂ ਨਵਰੀਤ ਕੌਰ (ਰੇਡੀਏਟਰ ਹਾਊਸ) ਪਹਿਲੀ ਪੁਜੀਸ਼਼ਨ, ਸਾਰੰਗਪ੍ਰੀਤ (ਰੇਡੀਏਟਰ ਹਾਊਸ) ਤੇ ਅਨਮੋਲਪ੍ਰੀਤ ਕੌਰ (ਵਾਰੀਅਰਸ਼ ਹਾਊਸ) ਨੇ ਦੂਜੀ ਪੁਜੀਸ਼ਨ ਤੇ ਅਰਸ਼ਦੀਪ ਕੌਰ (ਵਾਰੀਅਰਜ਼ ਹਾਊਸ) ਨੇ ਤੀਜੀ ਪੁਜੀਸ਼ਨ ਹਾਸਲ ਕੀਤੀ।ਚੇਅਰਮੈਨ ਗਗਨਦੀਪ ਸਿੰਘ ਤੇ ਪ੍ਰਿੰਸੀਪਲ ਰਣਜੀਤ ਕੌਰ ਨੇ ਬੱਚਿਆਂ ਨੂੰ ਮੁਬਾਰਕਬਾਦ ਦਿੱਤੀ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …